ਸੰਯੁਕਤ ਰਾਜ ਦਾ ਸੰਵਿਧਾਨ
ਸੰਯੁਕਤ ਰਾਜ ਦਾ ਸੰਵਿਧਾਨ | |
---|---|
ਸੰਖੇਪ ਜਾਣਕਾਰੀ | |
ਅਧਿਕਾਰ ਖੇਤਰ | ਸੰਯੁਕਤ ਰਾਜ ਅਮਰੀਕਾ |
ਬਣਾਇਆ | ਸਤੰਬਰ 17, 1787 |
ਪੇਸ਼ ਕੀਤਾ | ਸਤੰਬਰ 28, 1787 |
ਪ੍ਰਮਾਣੀਕਰਨ | ਜੂਨ 21, 1788 |
ਪ੍ਰਭਾਵੀ ਮਿਤੀ | ਮਾਰਚ 4, 1789[2] |
ਪ੍ਰਣਾਲੀ | ਸੰਘੀ ਰਾਸ਼ਟਰਪਤੀ ਗਣਤੰਤਰ |
ਸਰਕਾਰ ਢਾਂਚਾ | |
ਸ਼ਾਖਾਵਾਂ | 3 |
ਚੈਂਬਰ | ਦੋ ਸਦਨੀ |
ਕਾਰਜਪਾਲਿਕਾ | ਰਾਸ਼ਟਰਪਤੀ |
ਨਿਆਂਪਾਲਿਕਾ | ਸੁਪਰੀਮ, ਸਰਕਿਟ, ਜ਼ਿਲ੍ਹਾ |
ਸੰਘਵਾਦ | ਹਾਂ |
ਚੋਣ ਮੰਡਲ | ਹਾਂ |
ਐਨਟਰੈਂਚਮੈਂਟਸ | 2, 1 ਹਲੇ ਵੀ ਕ੍ਰਿਆਸ਼ੀਲ |
ਇਤਿਹਾਸ | |
ਪਹਿਲੀ ਵਿਧਾਨਪਾਲਿਕਾ | ਮਾਰਚ 4, 1789 |
ਪਹਿਲੀ ਕਾਰਜਕਾਰੀ | ਅਪਰੈਲ 30, 1789 |
ਪਹਿਲੀ ਅਦਾਲਤ | ਫਰਵਰੀ 2, 1790 |
ਸੋਧਾਂ | 27 |
ਆਖਰੀ ਸੋਧ | ਮਈ 5, 1992 |
ਹਵਾਲਾ | The Constitution of the United States of America, As Amended (PDF), 2007-07-25 |
ਟਿਕਾਣਾ | ਵਾਸ਼ਿੰਗਟਨ, ਡੀ.ਸੀ. ਵਿੱਚ ਨੈਸ਼ਨਲ ਆਰਕਾਈਵਜ਼ ਬਿਲਡਿੰਗ, ਯੂ.ਐਸ. |
ਦੁਆਰਾ ਕਮਿਸ਼ਨ | ਫ਼ਿਲਾਡੈਲਫ਼ੀਆ, ਯੂ.ਐਸ. |
ਲੇਖਕ | ਫ਼ਿਲਾਡੈਲਫ਼ੀਆ ਕਨਵੈਨਸ਼ਨ |
ਦਸਤਖਤ ਕਰਤਾ | 55 ਵਿੱਚੋਂ 39 |
ਮੀਡੀਆ ਕਿਸਮ | ਪਾਰਚਮੈਂਟ |
ਨੂੰ ਬਦਲਿਆ | ਕਨਫੈਡਰੇਸ਼ਨ ਦੇ ਅਨੁਛੇਦ |
ਸੰਯੁਕਤ ਰਾਜ ਦਾ ਸੰਵਿਧਾਨ ਸੰਯੁਕਤ ਰਾਜ ਦਾ ਸਰਵਉੱਚ ਕਾਨੂੰਨ ਹੈ।[3] ' ਨਵੀ ਦੁਨੀਆ ' ਦੀ ਆਜ਼ਾਦੀ ਦੇ ਐਲਾਨ ਤੋਂ ਬਾਅਦ ਬਣੇ ਸੰਵਿਧਾਨ ਨੇ ਨਾ ਸਿਰਫ਼ ਅਮਰੀਕੀ ਲੋਕਾਂ ਅਤੇ ਦੇਸ਼ ਨੂੰ ਇੱਕ ਧਾਗੇ ਵਿੱਚ ਬੰਨ੍ਹਿਆ ਸਗੋਂ ਦੁਨੀਆ ਦੇ ਸਾਹਮਣੇ ਇੱਕ ਆਦਰਸ਼ ਵੀ ਸਥਾਪਿਤ ਕੀਤਾ। ਅਮਰੀਕੀ ਸੰਵਿਧਾਨ ਦੁਨੀਆ ਦਾ ਪਹਿਲਾ ਲਿਖਤੀ ਸੰਵਿਧਾਨ ਹੈ, ਜਿਸ ਵਿੱਚ ਰਾਜ ਦੀ ਪ੍ਰਕਿਰਤੀ, ਨਾਗਰਿਕਾਂ ਦੇ ਅਧਿਕਾਰਾਂ ਅਤੇ ਸ਼ਕਤੀਆਂ ਨੂੰ ਵੱਖ ਕਰਨ ਦਾ ਸਿਧਾਂਤ ਅਤੇ ਨਿਆਂਇਕ ਸਮੀਖਿਆ ਵਰਗੇ ਪਹਿਲੂ ਸ਼ਾਮਲ ਕੀਤੇ ਗਏ ਹਨ।
ਸੰਯੁਕਤ ਰਾਜ ਦਾ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈ। 1789 ਵਿੱਚ ਲਾਗੂ ਹੋਣ ਤੋਂ ਲੈ ਕੇ ਅੱਜ ਤੱਕ ਇਹ ਬਦਲਦੇ ਮਾਹੌਲ ਅਤੇ ਲੋੜਾਂ ਅਨੁਸਾਰ ਲਗਾਤਾਰ ਬਦਲਦਾ ਅਤੇ ਵਿਕਾਸ ਕਰ ਰਿਹਾ ਹੈ। ਚਾਰਲਸ ਏ. ਬੀਅਰਡ ਦੇ ਅਨੁਸਾਰ "ਸੰਯੁਕਤ ਰਾਜ ਦਾ ਸੰਵਿਧਾਨ ਇੱਕ ਛਪਿਆ ਹੋਇਆ ਦਸਤਾਵੇਜ਼ ਹੈ ਜਿਸਦੀ ਵਿਆਖਿਆ ਅਦਾਲਤੀ ਫੈਸਲਿਆਂ, ਪਿਛਲੀਆਂ ਘਟਨਾਵਾਂ ਅਤੇ ਅਭਿਆਸਾਂ ਦੁਆਰਾ ਕੀਤੀ ਜਾਂਦੀ ਹੈ ਅਤੇ ਜੋ ਸਮਝ ਅਤੇ ਇੱਛਾਵਾਂ ਦੁਆਰਾ ਪ੍ਰਕਾਸ਼ਤ ਹੁੰਦੀ ਹੈ।"
17 ਸਤੰਬਰ, 1787 ਨੂੰ, ਫਿਲਾਡੇਲਫੀਆ(ਪੈੱਨਸਿਲਵੇਨੀਆ) ਵਿੱਚ ਸੰਵਿਧਾਨਕ ਕਨਵੈਨਸ਼ਨ ਦੁਆਰਾ ਅਤੇ ਗਿਆਰਾਂ ਰਾਜਾਂ ਵਿੱਚ ਪ੍ਰਵਾਨਗੀ ਸੰਮੇਲਨ ਦੁਆਰਾ ਸੰਵਿਧਾਨ ਨੂੰ ਅਪਣਾਇਆ ਗਿਆ ਸੀ। ਇਹ 4 ਮਾਰਚ 1789 ਨੂੰ ਲਾਗੂ ਹੋਇਆ ਸੀ।
ਸੰਵਿਧਾਨ ਨੂੰ ਅਪਣਾਉਣ ਤੋਂ ਬਾਅਦ ਵੀ ਇਸ ਵਿੱਚ ਸਤਾਈ(27) ਵਾਰ ਸੋਧ ਕੀਤੀ ਗਈ ਹੈ। ਆਖਰੀ ਵਾਰ ਇਹ 5 ਮਈ 1992 ਨੂੰ ਸੋਧਿਆ ਗਿਆ ਸੀ।ਪਹਿਲੀਆਂ ਦਸ ਸੋਧਾਂ (ਬਾਕੀ ਦੋ ਦੀ ਉਸ ਸਮੇਂ ਪੁਸ਼ਟੀ ਨਹੀਂ ਕੀਤੀ ਗਈ) ਕਾਂਗਰਸ ਦੁਆਰਾ 25 ਸਤੰਬਰ 1789 ਨੂੰ ਪ੍ਰਸਤਾਵਿਤ ਕੀਤੀ ਗਈ ਸੀ ਅਤੇ 15 ਦਸੰਬਰ 1791 ਨੂੰ ਸੰਯੁਕਤ ਰਾਜ ਦੇ ਲੋੜੀਂਦੇ ਤਿੰਨ-ਚੌਥਾਈ ਹਿੱਸੇ ਦੁਆਰਾ ਪੁਸ਼ਟੀ ਕੀਤੀ ਗਈ ਸੀ। ਇਨ੍ਹਾ ਪਹਿਲੀਆਂ ਦਸ ਸੋਧਾਂ ਨੂੰ ' ਬਿੱਲ ਆਫ਼ ਰਾਈਟਸ ' ਵਜੋਂ ਜਾਣਿਆ ਜਾਂਦਾ ਹੈ।
ਨੋਟ
[ਸੋਧੋ]ਹਵਾਲੇ
[ਸੋਧੋ]- ↑ John H. Lienhard. "Engrossed in the Constitution". Retrieved 2022-04-08.
- ↑ 16 Am. Jur. 2d Constitutional Law § 10; "The Constitution went into effect in March of 1789." Referring to Owings v. Speed, 18 U.S. 420, 5 L. Ed. 124 (1820), "The present Constitution of the United States did not commence its operation until the first Wednesday in March, 1789."
- ↑ "Constitution of the United States of America | Definition, Summary, Amendments, Analysis, Importance, & Facts | Britannica". www.britannica.com (in ਅੰਗਰੇਜ਼ੀ). 2023-08-31. Retrieved 2023-09-03.