ਸੰਵਿਧਾਨ ਦਿਵਸ (ਭਾਰਤ)

ਸੰਵਿਧਾਨ ਦਿਵਸ (ਰਾਸ਼ਟਰੀ ਕਾਨੂੰਨ ਦਿਵਸ) ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦਾ ਸੰਵਿਧਾਨ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 26 ਨਵੰਬਰ 1949 ਨੂੰ, ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦਾ ਸੰਵਿਧਾਨ ਅਪਣਾਇਆ, ਅਤੇ ਇਹ 26 ਜਨਵਰੀ 1950 ਨੂੰ ਲਾਗੂ ਹੋ ਗਿਆ।[1]
ਭਾਰਤ ਸਰਕਾਰ ਨੇ ਇੱਕ ਗਜਟ ਨੋਟੀਫਿਕੇਸ਼ਨ ਰਾਹੀਂ 19 ਨਵੰਬਰ 2015 ਨੂੰ 26 ਨਵੰਬਰ ਦਾ ਦਿਨ ਸੰਵਿਧਾਨ ਦਿਵਸ ਵਜੋਂ ਘੋਸ਼ਿਤ ਕੀਤਾ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ 11 ਅਕਤੂਬਰ, 2015 ਨੂੰ ਮੁੰਬਈ ਵਿੱਚ ਬੀ.ਆਰ. ਅੰਬੇਦਕਰ ਦੇ ਸਟੈਚੂ ਆਫ ਸਮਾਨਤਾ ਸਮਾਰਕ ਦਾ ਨੀਂਹ ਪੱਥਰ ਰੱਖਣ ਸਮੇਂ ਕੀਤਾ।[2] 2015 ਦਾ ਸਾਲ ਅੰਬੇਦਕਰ ਦੀ 125 ਵੀਂ ਜਨਮ ਵਰ੍ਹੇਗੰਢ ਦਾ ਸਾਲ ਸੀ। ਅੰਬੇਦਕਰ ਸੰਵਿਧਾਨ ਸਭਾ ਖਰੜਾ ਕਮੇਟੀ ਦਾ ਪ੍ਰਧਾਨ ਸੀ ਅਤੇ ਸੰਵਿਧਾਨ ਦੇ ਖਰੜੇ ਨੂੰ ਬਣਾਉਣ ਵਿੱਚ ਉਸ ਦੀ ਅਹਿਮ ਭੂਮਿਕਾ ਨਿਭਾਈ ਸੀ।[1] ਪਹਿਲਾਂ ਇਹ ਦਿਨ ਲਾਅ ਡੇਅ ਵਜੋਂ ਮਨਾਇਆ ਜਾਂਦਾ ਸੀ।[3] ਸੰਵਿਧਾਨ ਦੀ ਮਹੱਤਤਾ ਅਤੇ ਅੰਬੇਦਕਰ ਦੇ ਵਿਚਾਰਾਂ ਅਤੇ ਸੰਕਲਪਾਂ ਨੂੰ ਫੈਲਾਉਣ ਲਈ 26 ਨਵੰਬਰ ਨੂੰ ਚੁਣਿਆ ਗਿਆ ਸੀ।[4]
ਇਹ ਵੀ ਵੇਖੋ[ਸੋਧੋ]
- ਗਣਤੰਤਰ ਦਿਵਸ (ਭਾਰਤ)
- ਸੰਵਿਧਾਨ ਦਿਵਸ - ਦੂਜੇ ਦੇਸ਼ਾਂ ਦੇ ਜਸ਼ਨ
ਹਵਾਲੇ[ਸੋਧੋ]
- ↑ 1.0 1.1 "Government of India formally notifies November 26 as Constitution Day". onelawstreet.com. Archived from the original on 20 November 2015. Retrieved 20 November 2015.
- ↑ "Govt. to observe November 26 as Constitution Day". The Hindu. 11 October 2015. Retrieved 20 November 2015.
- ↑ "Law Day Speech" (PDF). Supreme Court of India. Archived from the original (PDF) on 23 December 2015. Retrieved 20 November 2015.
- ↑ "November 26 to be observed as Constitution Day: Facts on the Constitution of India". India Today. 12 October 2015. Archived from the original on 14 ਨਵੰਬਰ 2015. Retrieved 20 November 2015.
{{cite news}}
: Unknown parameter|dead-url=
ignored (help)