ਭਾਰਤ ਦੀ ਸੰਵਿਧਾਨ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਭਾਰਤ ਦੀ ਸੰਵਿਧਾਨ ਸਭਾ ਦ ਪਹਿਲਾ ਦਿਨ (9 ਦਸੰਬਰ 1946)। ਸੱਜੇ ਤੋਂ: ਬੀ ਜੀ ਖੇਰ ਅਤੇ ਸਰਦਾਰ ਵੱਲਭਾਈ ਪਟੇਲ; ਪਟੇਲ ਦੇ ਮਗਰ ਕੇ ਐਮ ਮੁਨਸ਼ੀ ਬੈਠਾ ਹੈ।

ਭਾਰਤ ਦੇ ਸੰਵਿਧਾਨ ਦੇ ਨਿਰਮਾਣ ਲਈ ਭਾਰਤ ਦੀ ਸੰਵਿਧਾਨ ਸਭਾ ਦੀ ਚੋਣ ਕੀਤੀ ਗਈ ਸੀ। ਬਰਤਾਨੀਆ ਤੋਂ ਆਜ਼ਾਦ ਹੋਣ ਦੇ ਬਾਅਦ ਸੰਵਿਧਾਨ ਸਭਾ ਦੇ ਮੈਂਬਰ ਹੀ ਪਹਿਲੀ ਸੰਸਦ ਦੇ ਮੈਂਬਰ ਬਣੇ।

ਜਾਣ ਪਛਾਣ[ਸੋਧੋ]

1934 ਵਿੱਚ ਭਾਰਤ ਦੀ ਸਵਿਧਾਨ ਸਭਾ ਬਣਾਉਣ ਦਾ ਵਿਚਾਰ ਐਮ ਐਨ ਰਾਏ ਨੇ ਦਿਤਾ। ਬਾਅਦ ਵਿੱਚ ਇਹ 1935 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ[1] ਦੀ ਮੁਖ ਮੰਗ ਬਣ ਗਇਆ। ਦੂਸਰੇ ਵਿਸ਼ਵਯੁੱਧ ਦੇ ਅੰਤ ਦੇ ਬਾਅਦ ਜੁਲਾਈ 1945 ਵਿੱਚ ਬਰਤਾਨੀਆ ਵਿੱਚ ਇੱਕ ਨਵੀਂ ਸਰਕਾਰ ਬਣੀ। ਇਸ ਨਵੀਂ ਸਰਕਾਰ ਨੇ ਭਾਰਤ ਸੰਬੰਧੀ ਆਪਣੀ ਨਵੀਂ ਨੀਤੀ ਦੀ ਘੋਸ਼ਣਾ ਕੀਤੀ ਅਤੇ ਇੱਕ ਸੰਵਿਧਾਨ ਨਿਰਮਾਤਾ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ। ਭਾਰਤ ਦੀ ਆਜ਼ਾਦੀ ਦੇ ਸਵਾਲ ਦਾ ਹੱਲ ਕੱਢਣ ਲਈ ਬਰਤਾਨਵੀ ਕੈਬੀਨਟ ਦੇ ਤਿੰਨ ਮੰਤਰੀ ਭਾਰਤ ਭੇਜੇ ਗਏ। ਮੰਤਰੀਆਂ ਦੇ ਇਸ ਦਲ ਨੂੰ ਕੈਬੀਨਟ ਮਿਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਜਾਣ ਦੇ ਬਾਅਦ ਇਹ ਸੰਵਿਧਾਨ ਸਭਾ ਪੂਰਨ ਤੌਰ ਤੇ ਪ੍ਰਭੁਤਾਸੰਪੰਨ ਹੋ ਗਈ। ਇਸ ਸਭਾ ਨੇ ਆਪਣਾ ਕਾਰ 9 ਦਸੰਬਰ 1947 ਨੂੰ ਸ਼ੁਰੂ ਕਰ ਦਿੱਤਾ। ਸੰਵਿਧਾਨ ਸਭਾ ਦੇ ਮੈਂਬਰ ਭਾਰਤ ਦੇ ਰਾਜਾਂ ਦੀਆਂ ਸਭਾਵਾਂ ਦੇ ਚੁਣੇ ਮੈਬਰਾਂ ਦੁਆਰਾ ਚੁਣੇ ਗਏ ਸਨ। ਜਵਾਹਰਲਾਲ ਨਹਿਰੂ, ਡਾ ਰਾਜੇਂਦਰ ਪ੍ਰਸਾਦ, ਸਰਦਾਰ ਵੱਲਭ ਭਾਈ ਪਟੇਲ, ਸ਼ਿਆਮਾ ਪ੍ਰਸਾਦ ਮੁਖਰਜੀ, ਮੌਲਾਨਾ ਅਬੁਲ ਕਲਾਮ ਆਜ਼ਾਦ ਆਦਿ ਇਸ ਸਭਾ ਦੇ ਪ੍ਰਮੁੱਖ ਮੈਂਬਰ ਸਨ। ਅਨੁਸੂਚਿਤ ਵਰਗਾਂ ਵਿੱਚੋਂ 30 ਤੋਂ ਜ਼ਿਆਦਾ ਮੈਂਬਰ ਇਸ ਸਭਾ ਵਿੱਚ ਸ਼ਾਮਿਲ ਸਨ। ਸ਼੍ਰੀ ਸੱਚਿਦਾਨੰਦ ਸਿਨਹਾ ਇਸ ਦੇ ਪਹਿਲੇ ਸਭਾਪਤੀ ਸਨ। ਪਰ ਬਾਅਦ ਵਿੱਚ ਡਾ ਰਾਜੇਂਦਰ ਪ੍ਰਸਾਦ ਨੂੰ ਸਭਾਪਤੀ ਚੁਣ ਲਿਆ ਗਿਆ। ਭੀਮਰਾਓ ਰਾਮਜੀ ਅੰਬੇਡਕਰ ਨੂੰ ਡਰਾਫਟਿੰਗ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਸੰਵਿਧਾਨ ਸਭਾ ਨੇ 2 ਸਾਲ 11 ਮਹੀਨੇ 18 ਦਿਨ ਵਿੱਚ ਕੁਲ 166 ਦਿਨ ਮੀਟਿੰਗ ਕੀਤੀ। ਇਸ ਦੀਆਂ ਮੀਟਿੰਗਾਂ ਵਿੱਚ ਪਰੈਸ ਅਤੇ ਜਨਤਾ ਨੂੰ ਭਾਗ ਲੈਣ ਦੀ ਸਤੰਤਰਤਾ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਹਵਾਲੇ[ਸੋਧੋ]