ਸੱਤਪਾਲ ਭੀਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੱਤਪਾਲ ਭੀਖੀ
ਸੱਤਪਾਲ ਭੀਖੀ
ਜਨਮਸੱਤਪਾਲ
(1972-12-20)20 ਦਸੰਬਰ 1972
, ਭਾਰਤੀ ਪੰਜਾਬ
ਕੌਮੀਅਤਭਾਰਤੀ
ਅਲਮਾ ਮਾਤਰਪੰਜਾਬੀ ਯੂਨਿਵਰਸਿਟੀ ਪਟਿਆਲਾ
ਕਿੱਤਾਕਵੀ, ਅਧਿਆਪਕ
ਪ੍ਰਮੁੱਖ ਕੰਮਪਲਕਾਂ ਹੇਠ ਦਰਿਆ
ਪ੍ਰਭਾਵਿਤ ਕਰਨ ਵਾਲੇਪ੍ਰਗਤੀਵਾਦੀ ਵਿਚਾਰਧਾਰਾ
ਔਲਾਦਤਿੰਨ ਬੇਟੀਆਂ
ਵਿਧਾਨਜ਼ਮ
ਵੈੱਬਸਾਈਟ
https://www.facebook.com/satpal.bhikhi?fref=ts

ਸੱਤਪਾਲ ਭੀਖੀ ਪੰਜਾਬੀ ਭਾਸ਼ਾ ਦਾ ਇੱਕ ਸਿਰਕਢ ਕਵੀ ਹੈ |ਉਹ ਕਿੱਤੇ ਵਜੋਂ ਅਧਿਆਪਕ ਹੈ ਅਤੇ ਪੰਜਾਬ ਦੇ ਜਿਲਾ ਮਾਨਸਾ ਵਿਖੇ ਰਹਿੰਦਾ ਹੈ ।[1]

ਜੀਵਨ[ਸੋਧੋ]

ਸੱਤਪਾਲ ਭੀਖੀ ਡਾ ਜਨਮ ਮਾਨਸਾ ਜਿਲੇ ਦੇ ਭੀਖੀ ਕਸਬੇ ਵਿੱਚ ਪਿਤਾ (ਸਵ) ਸ੍ਰੀ ਰਾਮ ਸਰੂਪ ਅਤੇ ਮਾਤਾ ਯਸ਼ੋਦਾ ਦੇਵੀ ਦੇ ਘਰ 20 ਦਸੰਬਰ 1972 ਨੂੰ ਹੋਇਆ।ਉਸਨੇ ਪੰਜਾਬੀ ਸਾਹਿਤ ਦੀ ਐਮ ਏ ਅਤੇ ਈ.ਟੀ ਟੀ. ਦੀ ਵਿੱਦਿਆ ਹਾਸਲ ਕੀਤੀ ਹੋਈ ਹੈ ਅਤੇ ਇਸ ਸਮੇਂ ਉਹ ਬਤੌਰ ਸਕੂਲ ਅਧਿਆਪਕ ਸੇਵਾ ਨਿਭਾ ਰਹੇ ਹਨ।

ਸਨਮਾਨ[ਸੋਧੋ]

ਸੱਤਪਾਲ ਭੀਖੀ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ ਉਸਦੇ ਬਾਲ ਸਾਹਿਤ ਵਿੱਚ ਯੋਗਦਾਨ ਲਈ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।[2][3] ਸੱਤਪਾਲ ਭੀਖੀ ਦੀ ਪੁਸਤਕ 'ਸਾਰੇ ਅੱਖਰ ਬੋਲੇ' ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 2017 ਦਾ 'ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ' ਬਾਲ ਸਾਹਿਤ ਵਿੱਚ ਯੋਗਦਾਨ ਲਈ ਦਿੱਤਾ ਗਿਆ।[4][5]

ਰਚਨਾਵਾਂ[ਸੋਧੋ]

ਕਵਿਤਾ[ਸੋਧੋ]

ਜੀਵਨੀ[ਸੋਧੋ]

ਬਾਲ ਸਾਹਿਤ[ਸੋਧੋ]

ਅਨੁਵਾਦ[ਸੋਧੋ]

ਕਾਵਿ ਵੰਨਗੀ[ਸੋਧੋ]


ਤੀਸਰੀ ਟਿਕਟ


ਦੋ ਟਿਕਟਾਂ ਨਾਲ
ਸਫ਼ਰ ਕਰਦਿਆਂ
ਤੀਸਰੀ ਟਿਕਟ ਲਈ
ਕਹਿੰਦਾ ਹੈ ਕੰਡਕਟਰ
ਤਾਂ ਮੇਰੇ ਨਾਲ ਬੈਠੀ
ਮੇਰੇ ਮੋਢਿਆਂ ਤੇ ਝੂਟਦੀ
ਮੈਨੂੰ ਘੋੜਾ ਬਣਾ ਖੇਡਦੀ
ਮੇਰੀ ਬੇਟੀ
ਅਚਾਨਕ ਵੱਡੀ ਹੋ ਗਈ ਹੈ
ਮੇਰੇ ਸਾਹਮਣੇ

ਟਿਕਟ ਨੇ ਹੀ ਦੱਸਿਆ ਹੈ ਮੈਨੂੰ
ਉਸਦੇ ਬਚਪਨ ਤੋਂ ਅਗਲੇ
ਸਫ਼ਰ ਦਾ ਰਹੱਸ

ਹੁਣ ਮੈਂ ਬੱਸ ਤੇ ਨਹੀਂ
ਤਿੰਨ ਟਿਕਟਾਂ ਸਮੇਤ
ਤਿੰਨ ਸਫਰਾਂ ਤੇ ਸਫ਼ਰ
ਕਰ ਰਿਹਾ ਹਾਂ !!


ਪਾਣੀ ਛਿੜਕ ਰਿਹਾ ਆਦਮੀ


ਬੂਟੇ ’ਤੇ ਪਾਣੀ ਛਿੜਕ ਰਿਹਾ ਆਦਮੀ
ਰੁੱਖ ਬਣ ਰਿਹਾ ਹੈ
ਬੀਜ ਹੋ ਰਿਹਾ ਹੈ
ਬਾਲਟੀ ’ਚ ਪਿਆ ਪਾਣੀ
ਬੋਲਦਾ ਹੈ
‘‘ਗੁਰਨੀਰ ਸਿੰਘ
ਮੈਨੂੰ ਵਰਤ ਲੈ
ਕੁਝ ਸਿੰਜ ਲੈ’’
ਪਾਣੀ ਛਿੜਕ ਰਹੇ ਆਦਮੀ ਦੇ
ਧੁਰ ਅੰਦਰ ਕਿਧਰੇ
ਫੁੱਟ ਰਹੀਆਂ
ਹਰੀਆਂ ਕਰੂੰਬਲਾਂ
ਫੈਲ ਰਹੀਆਂ ਸ਼ਾਖਾਵਾਂ
ਬੂਟੇ ਨੂੰ ਪਾਣੀ ਛਿੜਕ ਰਿਹਾ ਆਦਮੀ
ਰੁੱਖ ਹੋ ਰਿਹਾ ਹੈ!
ਬੀਜ ਹੋ ਰਿਹਾ ਹੈ!!

ਹਵਾਲੇ[ਸੋਧੋ]