ਪ੍ਰੇਮਚੰਦ
ਪ੍ਰੇਮਚੰਦ | |
---|---|
ਜਨਮ | ਧਨਪਤ ਰਾਏ ਸ਼੍ਰੀਵਾਸਤਵ 31 ਜੁਲਾਈ 1880 ਲਮਹੀ, ਬਨਾਰਸ ਰਾਜ, ਬ੍ਰਿਟਿਸ਼ ਇੰਡੀਆ |
ਮੌਤ | 8 ਅਕਤੂਬਰ 1936 ਬਨਾਰਸ, ਬਨਾਰਸ ਰਾਜ, ਬ੍ਰਿਟਿਸ਼ ਇੰਡੀਆ | (ਉਮਰ 56)
ਕਲਮ ਨਾਮ | ਪ੍ਰੇਮਚੰਦ, ਨਵਾਬ ਰਾਏ |
ਕਿੱਤਾ | ਨਾਵਲਕਾਰ, ਛੋਟੀ ਕਹਾਣੀ ਲੇਖਕ |
ਭਾਸ਼ਾ | ਹਿੰਦੀ, ਉਰਦੂ |
ਰਾਸ਼ਟਰੀਅਤਾ | ਭਾਰਤੀ |
ਸਰਗਰਮੀ ਦੇ ਸਾਲ | 1920–1936 |
ਪ੍ਰਮੁੱਖ ਕੰਮ | ਗੋਦਾਨ (ਨਾਵਲ), ਬਾਜ਼ਾਰ-ਏ-ਹੁਸਨ, ਕਰਮਭੂਮੀ, "ਸ਼ਤਰੰਜ ਕੇ ਖਿਲਾੜੀ", ਗਬਨ, ਮਨਸਰੋਵਰ, ਈਦਗਾਹ |
ਜੀਵਨ ਸਾਥੀ | ਪਹਿਲੀ ਪਤਨੀ (m. 1895; estranged)
ਸ਼ਿਵਾਰਨੀ ਦੇਵੀ
(ਵਿ. 1906; ਮੌਤ 1936) |
ਬੱਚੇ | ਅੰਮ੍ਰਿਤ ਰਾਏ |
ਦਸਤਖ਼ਤ | |
ਧਨਪਤ ਰਾਏ ਸ਼੍ਰੀਵਾਸਤਵ[2] (31 ਜੁਲਾਈ 1880 – 8 ਅਕਤੂਬਰ 1936), ਆਪਣੇ ਕਲਮੀ ਨਾਮ ਪ੍ਰੇਮਚੰਦ ਨਾਲ ਜਾਣਿਆ ਜਾਂਦਾ ਹੈ[3][4] (ਉਚਾਰਨ [preːm t͡ʃənd̪] ( ਸੁਣੋ)), ਇੱਕ ਭਾਰਤੀ ਲੇਖਕ ਸੀ ਜੋ ਆਪਣੇ ਆਧੁਨਿਕ ਹਿੰਦੁਸਤਾਨੀ ਸਾਹਿਤ ਲਈ ਮਸ਼ਹੂਰ ਸੀ। ਪ੍ਰੇਮਚੰਦ ਹਿੰਦੀ ਅਤੇ ਉਰਦੂ ਸਮਾਜਿਕ ਗਲਪ ਦਾ ਮੋਢੀ ਸੀ। ਉਹ 1880 ਦੇ ਦਹਾਕੇ ਦੇ ਅਖੀਰ ਵਿੱਚ ਸਮਾਜ ਵਿੱਚ ਪ੍ਰਚਲਿਤ ਜਾਤੀ ਸ਼੍ਰੇਣੀਆਂ ਅਤੇ ਔਰਤਾਂ ਅਤੇ ਮਜ਼ਦੂਰਾਂ ਦੀਆਂ ਦੁਰਦਸ਼ਾਵਾਂ ਬਾਰੇ ਲਿਖਣ ਵਾਲੇ ਪਹਿਲੇ ਲੇਖਕਾਂ ਵਿੱਚੋਂ ਇੱਕ ਸੀ।[5] ਉਹ ਭਾਰਤੀ ਉਪਮਹਾਂਦੀਪ ਦੇ ਸਭ ਤੋਂ ਮਸ਼ਹੂਰ ਲੇਖਕਾਂ ਵਿੱਚੋਂ ਇੱਕ ਹੈ, ਅਤੇ ਵੀਹਵੀਂ ਸਦੀ ਦੇ ਸ਼ੁਰੂਆਤੀ ਹਿੰਦੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[6][7] ਉਸ ਦੀਆਂ ਰਚਨਾਵਾਂ ਵਿੱਚ ਗੋਦਾਨ, ਕਰਮਭੂਮੀ, ਗਬਨ, ਮਾਨਸਰੋਵਰ, ਈਦਗਾਹ ਸ਼ਾਮਲ ਹਨ। ਉਸਨੇ ਆਪਣਾ ਪਹਿਲਾ ਪੰਜ ਕਹਾਣੀਆਂ ਦਾ ਸੰਗ੍ਰਹਿ 1907 ਵਿੱਚ ਸੋਜ਼-ਏ-ਵਤਨ ਨਾਮਕ ਕਿਤਾਬ ਵਿੱਚ ਪ੍ਰਕਾਸ਼ਿਤ ਕੀਤਾ।
ਉਸਨੇ "ਨਵਾਬ ਰਾਏ" ਦੇ ਕਲਮੀ ਨਾਮ ਨਾਲ ਲਿਖਣਾ ਸ਼ੁਰੂ ਕੀਤਾ, ਪਰ ਬਾਅਦ ਵਿੱਚ "ਪ੍ਰੇਮਚੰਦ" ਵਿੱਚ ਬਦਲ ਗਿਆ। ਇੱਕ ਨਾਵਲ ਲੇਖਕ, ਕਹਾਣੀਕਾਰ ਅਤੇ ਨਾਟਕਕਾਰ, ਉਸਨੂੰ ਹਿੰਦੀ ਲੇਖਕਾਂ ਦੁਆਰਾ "ਉਪਨਿਆਸ ਸਮਰਾਟ" (ਨਾਵਲਕਾਰਾਂ ਵਿੱਚ ਸਮਰਾਟ) ਕਿਹਾ ਗਿਆ ਹੈ। ਉਸ ਦੀਆਂ ਰਚਨਾਵਾਂ ਵਿੱਚ ਇੱਕ ਦਰਜਨ ਤੋਂ ਵੱਧ ਨਾਵਲ, ਲਗਭਗ 300 ਛੋਟੀਆਂ ਕਹਾਣੀਆਂ, ਕਈ ਲੇਖ ਅਤੇ ਕਈ ਵਿਦੇਸ਼ੀ ਸਾਹਿਤਕ ਰਚਨਾਵਾਂ ਦੇ ਹਿੰਦੀ ਵਿੱਚ ਅਨੁਵਾਦ ਸ਼ਾਮਲ ਹਨ।
ਜੀਵਨ
[ਸੋਧੋ]ਪ੍ਰੇਮਚੰਦ ਦਾ ਜਨਮ 31 ਜੁਲਾਈ 1880 ਨੂੰ ਵਾਰਾਣਸੀ ਤੋਂ ਚਾਰ ਮੀਲ ਦੂਰ ਲਮਹੀ ਪਿੰਡ ਵਿੱਚ ਹੋਇਆ ਸੀ।[8] ਉਹ ਵੱਡੇ ਖਾਨਦਾਨ ਵਿੱਚੋਂ ਸਨ, ਜਿਹੜਾ ਛੇ ਬਿਘੇ ਜਮੀਨ ਦਾ ਮਾਲਕ ਸੀ।[9] ਉਸਦਾ ਦਾਦਾ ਗੁਰ ਸ਼ੇ ਲਾਲ ਪਟਵਾਰੀ ਸੀ। ਉਹਨਾਂ ਦੀ ਮਾਤਾ ਦਾ ਨਾਮ ਆਨੰਦੀ ਦੇਵੀ ਸੀ ਅਤੇ ਪਿਤਾ ਦਾ ਮੁਨਸ਼ੀ ਅਜਾਇਬ ਰਾਏ। ਉਹ ਲਮਹੀ ਵਿੱਚ ਡਾਕ ਮੁਨਸ਼ੀ ਸਨ।
ਸਿੱਖਿਆ ਅਤੇ ਨੌਕਰੀ
[ਸੋਧੋ]ਉਹਨਾਂ ਦੀ ਸਿੱਖਿਆ ਦਾ ਆਰੰਭ ਉਰਦੂ, ਫ਼ਾਰਸੀ ਪੜ੍ਹਨ ਤੋਂ ਹੋਇਆ ਅਤੇ ਰੁਜ਼ਗਾਰ ਦਾ ਪੜ੍ਹਾਉਣ ਤੋਂ। ਪੜ੍ਹਨ ਦਾ ਸ਼ੌਕ ਉਹਨਾਂ ਨੂੰ ਬਚਪਨ ਤੋਂ ਹੀ ਹੋ ਗਿਆ ਸੀ। 13 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਉਰਦੂ ਦੇ ਮਸ਼ਹੂਰ ਰਚਨਾਕਾਰ ਰਤਨਨਾਥ ਸ਼ਰਸਾਰ, ਮਿਰਜਾ ਰੁਸਬਾ ਅਤੇ ਮੌਲਾਨਾ ਸ਼ਰਰ ਦੇ ਨਾਵਲ ਪੜ੍ਹ ਲਏ ਸਨ। 1898 ਵਿੱਚ ਮੈਟਰਿਕ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਇੱਕ ਸਥਾਨਕ ਪਾਠਸ਼ਾਲਾ ਵਿੱਚ ਅਧਿਆਪਕ ਨਿਯੁਕਤ ਹੋ ਗਏ। ਨੌਕਰੀ ਦੇ ਨਾਲ ਹੀ ਉਹਨਾਂ ਨੇ ਪੜ੍ਹਾਈ ਜਾਰੀ ਰੱਖੀ। 1910 ਵਿੱਚ ਉਹਨਾਂ ਨੇ ਅੰਗਰੇਜ਼ੀ, ਦਰਸ਼ਨ, ਫ਼ਾਰਸੀ ਅਤੇ ਇਤਹਾਸ ਦੇ ਵਿਸ਼ੇ ਲੈ ਕੇ ਇੰਟਰ ਪਾਸ ਕੀਤਾ ਅਤੇ 1919 ਵਿੱਚ ਬੀ.ਏ. ਪਾਸ ਕਰਨ ਦੇ ਬਾਅਦ ਸਕੂਲਾਂ ਦੇ ਡਿਪਟੀ ਸਭ-ਇੰਸਪੈਕਟਰ ਪਦ ਉੱਤੇ ਨਿਯੁਕਤ ਹੋਏ। ਸੱਤ ਸਾਲ ਦੀ ਉਮਰ ਸੀ ਜਦੋਂ ਉਹਨਾਂ ਦੀ ਮਾਤਾ ਦੀ ਮੌਤ ਹੋ ਗਈ ਅਤੇ ਜਲਦ ਹੀ ਉਹਦੀ ਦਾਦੀ, ਜਿਸਨੇ ਉਸਨੂੰ ਸਾਂਭਿਆ ਸੀ, ਵੀ ਸ੍ਵਰਗ ਸਿਧਾਰ ਗਈ।[10] ਅਤੇ ਚੌਦਾਂ ਸਾਲ ਦੀ ਉਮਰ ਵਿੱਚ ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਾਰਨ ਉਹਨਾਂ ਦਾ ਆਰੰਭਕ ਜੀਵਨ ਸੰਘਰਸ਼ਮਈ ਰਿਹਾ।
ਵਿਆਹ
[ਸੋਧੋ]ਉਹਨਾਂ ਦਾ ਪਹਿਲਾ ਵਿਆਹ ਪੰਦਰਾਂ ਸਾਲ ਦੀ ਉਮਰ ਵਿੱਚ ਹੋਇਆ ਜੋ ਅਸਫਲ ਰਿਹਾ। ਉਹ ਉਸ ਸਮੇਂ ਦੇ ਵੱਡੇ ਸਮਾਜੀ ਧਾਰਮਿਕ ਅੰਦੋਲਨ ਆਰੀਆ ਸਮਾਜ ਤੋਂ ਪ੍ਰਭਾਵਿਤ ਰਹੇ। ਉਹਨਾਂ ਨੇ ਵਿਧਵਾ-ਵਿਆਹ ਦਾ ਸਮਰਥਨ ਕੀਤਾ ਅਤੇ 1906 ਵਿੱਚ ਦੂਜਾ ਵਿਆਹ ਬਾਲ-ਵਿਧਵਾ ਸ਼ਿਵਰਾਨੀ ਦੇਵੀ ਨਾਲ ਕੀਤਾ। ਉਹਨਾਂ ਦੇ ਤਿੰਨ ਬੱਚੇ ਹੋਏ-ਸਰੀਪਤ ਰਾਏ, ਅਮ੍ਰਿਤ ਰਾਏ ਅਤੇ ਕਮਲਾ ਦੇਵੀ। 1910 ਵਿੱਚ ਉਹਨਾਂ ਦੀ ਰਚਨਾ 'ਸੋਜੇ ਵਤਨ' ਲਈ ਹਮੀਰਪੁਰ ਦੇ ਜਿਲ੍ਹੇ ਦੇ ਕਲੈਕਟਰ ਨੇ ਉਹਨਾਂ ਉੱਤੇ ਜਨਤਾ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ। ਸੋਜੇ ਵਤਨ ਦੀਆਂ ਸਾਰੀਆਂ ਕਾਪੀਆਂ ਜਬਤ ਕਰਕੇ ਨਸ਼ਟ ਕਰ ਦਿੱਤੀਆਂ ਗਈਆਂ। ਕਲੈਕਟਰ ਨੇ ਨਵਾਬਰਾਏ ਨੂੰ ਤਾੜਨਾ ਕੀਤੀ ਕੀ ਅੱਗੋਂ ਤੋਂ ਜੇਕਰ ਕੁਝ ਵੀ ਲਿਖਿਆ ਤਾਂ ਜੇਲ੍ਹ ਭੇਜ ਦਿੱਤੇ ਜਾਣਗੇ। ਇਸ ਸਮੇਂ ਤੱਕ ਉਹ, ਧਨਪਤ ਰਾਏ ਨਾਂ ਨਾਲ ਲਿਖਦੇ ਸਨ। ਉਰਦੂ ਦੀ ਜ਼ਮਾਨਾ ਪਤ੍ਰਿਕਾ ਦੇ ਸੰਪਾਦਕ ਅਤੇ ਉਹਨਾਂ ਦੇ ਦੋਸਤ ਮੁਨਸ਼ੀ ਦਯਾਨਾਰਾਇਣ ਨਿਗਮ ਨੇ ਉਹਨਾਂ ਨੂੰ ਪ੍ਰੇਮਚੰਦ ਨਾਂ ਨਾਲ ਲਿਖਣ ਦੀ ਸਲਾਹ ਦਿੱਤੀ। ਇਸਦੇ ਬਾਅਦ ਉਹ ਪ੍ਰੇਮਚੰਦ ਦੇ ਨਾਂ ਨਾਲ ਲਿਖਣ ਲੱਗੇ। ਜੀਵਨ ਦੇ ਅੰਤਮ ਦਿਨਾਂ ਵਿੱਚ ਉਹ ਗੰਭੀਰ ਤੌਰ 'ਤੇ ਬੀਮਾਰ ਪਏ। ਉਹਨਾਂ ਦਾ ਨਾਵਲ ਮੰਗਲਸੂਤਰ ਅਧੂਰਾ ਹੀ ਰਹਿ ਗਿਆ ਅਤੇ ਲੰਬੀ ਬਿਮਾਰੀ ਦੇ ਬਾਅਦ 8 ਅਕਤੂਬਰ 1936 ਨੂੰ ਉਹਨਾਂ ਦੀ ਮੌਤ ਹੋ ਗਈ।
ਰਚਨਾਵਾਂ
[ਸੋਧੋ]ਨਾਵ | ਸਾਹਿਤਪ੍ਰਕਾਰ | ਭਾਸ਼ਾ | ਪ੍ਰਕਾਸ਼ਨ | ਪ੍ਰਕਾਸ਼ਨ ਵਰ੍ਸ਼ (ਇ.ਸ.) |
---|---|---|---|---|
ਅਸਰਾਰੇ ਮੁਆਬਿਦ | ਨਾਵਲ | ਉਰਦੂ | ||
ਪ੍ਰਤਾਪਚੰਦਰ | ਨਾਵਲ | ਹਿੰਦੀ | ਡਾਇਮੰਡ ਬੁਕਸ, ਦਿੱਲੀ | |
ਸ਼ਿਆਮਾ | ਨਾਵਲ | ਹਿੰਦੀ | ਡਾਇਮੰਡ ਬੁਕਸ, ਦਿੱਲੀ | |
ਪ੍ਰੇਮਾ | ਨਾਵਲ | ਹਿੰਦੀ | 1907 | |
ਕ੍ਰਿਸ਼ਣਾ | ਨਾਵਲ | ਹਿੰਦੀ | ||
ਵਰਦਾਨ | ਨਾਵਲ | ਹਿੰਦੀ | ||
ਪ੍ਰਤਿਗਿਆ | ਨਾਵਲ | ਹਿੰਦੀ | ||
ਸੇਵਾਸਦਨ | ਨਾਵਲ | ਹਿੰਦੀ | ||
ਪ੍ਰੇਮਾਸ਼੍ਰਮ | ਨਾਵਲ | ਹਿੰਦੀ | ||
ਨਿਰਮਲਾ | ਨਾਵਲ | ਹਿੰਦੀ | ||
ਰੰਗਭੂਮੀ | ਨਾਵਲ | ਹਿੰਦੀ | ||
ਕਾਇਆਕਲਪ | ਨਾਵਲ | ਹਿੰਦੀ | ||
ਗਬਨ | ਨਾਵਲ | ਹਿੰਦੀ | ||
ਕਰਮਭੂਮੀ | ਨਾਵਲ | ਹਿੰਦੀ | ਵਾਣੀ ਪ੍ਰਕਾਸ਼ਨ | 1932 |
ਗੋਦਾਨ | ਨਾਵਲ | ਹਿੰਦੀ | 1936 | |
ਮੰਗਲਸੂਤ੍ਰ | ਨਾਵਲ | ਹਿੰਦੀ | ||
ਸਪਤਸਰੋਜ | ਕਹਾਣੀ ਸੰਗ੍ਰਹਿ | ਹਿੰਦੀ | ||
ਨਮਕ ਕਾ ਦਰੋਗਾ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪਚੀਸੀ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪ੍ਰਸੂਨ | ਕਹਾਣੀ ਸੰਗ੍ਰਹਿ | ਹਿੰਦੀ | ||
ਸੋਜ਼ੇ ਵਤਨ | ਕਹਾਣੀ ਸੰਗ੍ਰਹਿ | ਉਰਦੂ | 1908 | |
ਨਵਨਿਧਿ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪੂਰਣਿਮਾ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਦ੍ਵਾਦਸ਼ੀ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪ੍ਰਤਿਮਾ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪ੍ਰਮੋਦ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਤੀਰਥ | ਕਹਾਣੀ ਸੰਗ੍ਰਹਿ | ਹਿੰਦੀ | ||
ਪਾਂਚ ਫੂਲ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਚਤੁਰਥੀ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪ੍ਰਤਿਗਿਆ | ਕਹਾਣੀ ਸੰਗ੍ਰਹਿ | ਹਿੰਦੀ | ||
ਸਪਤ ਸੁਮਨ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਮ ਪੰਚਮੀ | ਕਹਾਣੀ ਸੰਗ੍ਰਹਿ | ਹਿੰਦੀ | ||
ਪ੍ਰੇਰਣਾ | ਕਹਾਣੀ ਸੰਗ੍ਰਹਿ | ਹਿੰਦੀ | ||
ਸਮਰ ਯਾਤ੍ਰਾ | ਕਹਾਣੀ ਸੰਗ੍ਰਹਿ | ਹਿੰਦੀ | ||
ਪੰਚ ਪ੍ਰਸੂਨ | ਕਹਾਣੀ ਸੰਗ੍ਰਹਿ | ਹਿੰਦੀ | ||
ਨਵਜੀਵਨ | ਕਹਾਣੀ ਸੰਗ੍ਰਹਿ | ਹਿੰਦੀ | ||
ਬੈਂਕ ਕਾ ਦਿਵਾਲਾ | ਕਹਾਣੀ ਸੰਗ੍ਰਹਿ | ਹਿੰਦੀ | ||
ਸ਼ਾਨਤੀ | ਕਹਾਣੀ ਸੰਗ੍ਰਹਿ | ਹਿੰਦੀ | ||
ਅਗਨੀ ਸਮਾਧੀ | ਕਹਾਣੀ ਸੰਗ੍ਰਹਿ | ਹਿੰਦੀ | ||
ਤਾਲਸਤਾਏ ਕੀ ਕਹਾਨੀਆਂ | ਅਨੁਵਾਦ | ਹਿੰਦੀ | ||
ਸੁਖਦਾਸ | ਅਨੁਵਾਦ | ਹਿੰਦੀ | ||
ਅਹੰਕਾਰ | ਅਨੁਵਾਦ | ਹਿੰਦੀ | ||
ਚਾਂਦੀ ਕੀ ਡਿਬੀਆ | ਅਨੁਵਾਦ | ਹਿੰਦੀ | ||
ਨਿਆਇ | ਅਨੁਵਾਦ | ਹਿੰਦੀ | ||
ਹੜਤਾਲ | ਅਨੁਵਾਦ | ਹਿੰਦੀ | ||
ਪਿਤਾ ਕੇ ਪਤ੍ਰ ਪੁਤ੍ਰੀ ਕੇ ਨਾਮ | ਅਨੁਵਾਦ | ਹਿੰਦੀ | ||
ਸ੍ਰਿਸ਼ਟੀ ਕਾ ਆਰੰਭ | ਅਨੁਵਾਦ | ਹਿੰਦੀ | ||
ਕੁੱਤੇ ਕੀ ਕਹਾਨੀ | ਬਾਲਸਾਹਿਤ | ਹਿੰਦੀ | ||
ਜੰਗਲ ਕੀ ਕਹਾਨੀਆਂ | ਬਾਲਸਾਹਿਤ | ਹਿੰਦੀ | ||
ਰਾਮਚਰਚਾ | ਬਾਲਸਾਹਿਤ | ਹਿੰਦੀ | ||
ਮਨਮੋਦਕ | ਬਾਲਸਾਹਿਤ | ਹਿੰਦੀ | ||
ਦੁਰਗਾਦਾਸ | ਬਾਲਸਾਹਿਤ | ਹਿੰਦੀ | ||
ਸ੍ਵਰਾਜ ਕੇ ਫਾਇਦੇ | ਬਾਲਸਾਹਿਤ | ਹਿੰਦੀ | ||
ਮਹਾਤਮਾ ਸ਼ੇਖਸਾਦੀ | ਚਰਿਤ੍ਰ | ਹਿੰਦੀ |
ਨੋਟ
[ਸੋਧੋ]- ↑ Kumar, Kuldeep (6 February 2020). "Not just Premchand's wife". The Hindu. Retrieved 30 August 2021.
- ↑ Premchand; Gopal, Madan (2006). My Life and Times, Premchand: An Autobiographical Narrative, Recreated from His Works. New Delhi: Lotus Collection, Roli Books. p. 1. ISBN 978-81-7436-432-6.
I was called Dhanpat Rai.
- ↑ Balin, V. I. (1979). "Premchand". Great Soviet Encyclopedia (3rd ed.). https://encyclopedia2.thefreedictionary.com/Premchand. Retrieved 25 August 2021.
- ↑ "Premchand | Indian author". Encyclopædia Britannica. 27 July 2021. https://www.britannica.com/biography/Premchand. Retrieved 25 August 2021.
- ↑ "Premchand, the man who wrote on women's plights and caste hierarchy ahead of its time". India Today (in ਅੰਗਰੇਜ਼ੀ). August 11, 2016. Retrieved 25 November 2021.
- ↑ Sollars, Michael D.; Jennings, Arbolina Llamas, eds. (2008). The Facts on File Companion to the World Novel: 1900 to the Present. Infobase Publishing. pp. 631–633. ISBN 978-0-8160-6233-1.
- ↑ Swan, Robert O. (1969). Munshi Premchand of nami Village. Duke University Press.
- ↑ http://www.aazad.com/munshi-premchand.html#page=Hindi
- ↑ Gupta 1998, p. 7
- ↑ "Munshi Premchand: The Great Novelist". Press Information Bureau, Government of India. Retrieved 2012-01-13.
ਹਵਾਲੇ
[ਸੋਧੋ]- Schulz, Siegfried A. (1981). Premchand: A Western Appraisal. Indian Council for Cultural Relations. OCLC 10062769. Retrieved 27 August 2021.
- Gupta, Prakash Chandra (1998). Prem Chand. Makers of Indian Literature. Sahitya Akademi. ISBN 978-81-260-0428-7.
- Sigi, Rekha (2006). Munshi Premchand. A.H.W. Sameer Series. Diamond. ISBN 978-81-288-1214-9.
ਹੋਰ ਪੜ੍ਹੋ
[ਸੋਧੋ]- Rai, Amrit (1991). Premchand: His Life and Times. Translated by Trivedi, Harish. Oxford University Press. ISBN 978-0-19-562894-4.
- Orsini, Francesca (2004). The Oxford India Premchand. Oxford University Press. p. ix. ISBN 978-0-19-566501-7.