ਸੱਤੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੌਆਂ ਨੂੰ ਭੁੰਨਾ ਕੇ, ਚੱਕੀ ਨਾਲ ਪੀਹ ਕੇ, ਮਿੱਠੇ ਪਾਣੀ ਵਿਚ ਘੋਲ ਕੇ ਬਣਾਏ ਗਏ ਖਾਣ ਪਦਾਰਥ ਨੂੰ ਸੱਤੂ ਕਹਿੰਦੇ ਹਨ। ਸੱਤੂ ਗਰਮੀਆਂ ਦੇ ਮੌਸਮ ਵਿਚ ਪੀਤੇ ਜਾਂਦੇ ਹਨ। ਭੁੰਨੇ ਜੌਆਂ ਦੇ ਆਟੇ ਵਿਚ ਲੂਣ, ਮਿਰਚ, ਹਲਦੀ ਪਾ ਕੇ, ਗੁੰਨ੍ਹ ਕੇ ਖਾ ਵੀ ਲੈਂਦੇ ਹਨ। ਇਸ ਤਰ੍ਹਾਂ ਇਹ ਰੋਟੀ ਦਾ ਬਦਲ ਵੀ ਬਣ ਜਾਂਦੇ ਹਨ। ਸੱਤੂ ਬਣਾਉਣ ਲਈ ਜੌਆਂ ਨੂੰ ਭੱਠੀ ਤੇ ਭੁਨਾਇਆ ਜਾਂਦਾ ਸੀ। ਫੇਕ ਚੱਕੀ ਤੇ ਪੀਹ ਕੇ ਆਟਾ ਬਣਾਇਆ ਜਾਂਦਾ ਸੀ। ਇਸ ਆਟੇ ਨੂੰ ਗੁੜ/ਸ਼ੱਕਰ ਨਾਲ ਬਣਾਏ ਮਿੱਠੇ ਪਾਣੀ ਵਿਚ ਘੋਲ ਕੇ ਪੀਤਾ ਜਾਂਦਾ ਸੀ। ਕਈ ਪਰਿਵਾਰ ਮਿੱਠੇ ਪਾਣੀ ਦੀ ਥਾਂ ਇਸ ਵਿਚ ਲੂਣ, ਮਿਰਚ ਪਾ ਕੇ ਪੀ ਲੈਂਦੇ ਸਨ।

ਹੁਣ ਦੀ ਪੀੜ੍ਹੀ ਨੂੰ ਸੱਤੂਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਲਈ ਸੱਤੂ ਪੀਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.