ਸੱਬਰ ਕੱਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਹਲ ਬਣਾਉਣ ਸਮੇਂ ਦਾਣਿਆਂ ਨੂੰ ਇਕ ਥਾਂ ਢੇਰ ਦੇ ਰੂਪ ਵਿਚ ਕੱਠੇ ਕਰਨ ਵਾਲੇ ਲੱਕੜ ਦੇ ਬਣੇ ਖੇਤੀ ਸੰਦ ਨੂੰ ਸਬਰ ਕੱਤਾ ਕਹਿੰਦੇ ਹਨ।

ਸਬਰ ਕੱਤਾ ਬਣਾਉਣ ਲਈ 4/5 ਕੁ ਫੁੱਟ ਲੰਮੀ ਬਾਂਸ ਦੀ ਜਾਂ ਲੱਕੜ ਦੀ ਸੋਟੀ ਲਈ ਜਾਂਦੀ ਹੈ। ਇਸ ਸੋਟੀ ਨੂੰ ਹੱਥਾ ਕਹਿੰਦੇ ਹਨ। ਇਕ ਲੱਕੜ ਦਾ 18 ਕੁ ਇੰਚ 12 ਕੁ ਇੰਚ ਚੌੜਾ ਤੇ ਇਕ ਕੁ ਇੰਚ ਮੋਟਾ ਫੱਟਾ ਲਿਆ ਜਾਂਦਾ ਹੈ। ਏਸ ਫੱਟੇ ਦੇ ਲੰਬਾਈ ਵਾਲੇ ਇਕ ਪਾਸੇ ਦੇ ਵਿਚਾਲੇ, ਪਰ ਉਪਰ ਤੋਂ 3 ਕੁ ਇੰਚ ਹੇਠਾਂ ਕਰ ਕੇ ਇਕ ਚੌਰਸ ਗਲੀ ਕੱਢੀ ਜਾਂਦੀ ਹੈ। ਏਸ ਗਲੀ ਵਿਚ ਹੱਥਾ ਫਿੱਟ ਕੀਤਾ ਜਾਂਦਾ ਹੈ। ਫੱਟੇ ਵਿਚ ਪਾਏ ਹੱਥੇ ਦੇ ਪਿਛਲੇ ਪਾਸੇ ਵਿਚ ਇਕ ਫਾਲ ਲਈ ਜਾਂਦੀ ਹੈ। ਏਸ ਫਾਲ ਨੂੰ ਧਤੂਰੀ ਕਹਿੰਦੇ ਹਨ। ਇਹ ਧਤੂਰੀ ਹੀ ਹੱਥੇ ਨੂੰ ਫੱਟੇ ਵਿਚੋਂ ਨਿਕਲਣ ਨਹੀਂ ਦਿੰਦੀ। ਫੱਟੇ ਦਾ ਦੂਸਰਾ ਲੰਬਾਈ ਵਾਲਾ ਪਾਸਾ ਹੇਠਾਂ ਤੋਂ 3 ਕੁ ਇੰਚ ਟੇਪਰ ਕੀਤਾ ਜਾਂਦਾ ਹੈ। ਹੇਠਲਾ ਹਿੱਸਾ ਟੇਪਰ ਹੋਇਆ ਹੋਣ ਕਰਕੇ ਦਾਣਿਆਂ ਨੂੰ ਢੇਰ ਬੋਹਲ ਦੇ ਰੂਪ ਵਿਚ ਕੱਠੇ ਕਰਨ ਵਿਚ ਸਹਾਈ ਹੁੰਦਾ ਹੈ। ਫੱਟੇ ਦੇ ਲੰਬਾਈ ਵਾਲੇ ਉਪਰਲੇ ਹਿੱਸੇ ਦੇ ਕਿਨਾਰਿਆਂ ਨੂੰ ਥੋੜਾ ਜਿਹਾ ਗੋਲ ਕੀਤਾ ਜਾਂਦਾ ਹੈ। ਇਹ ਹੈ ਸਬਰ ਕੱਤੇ ਦੀ ਬਣਤਰ।ਹੁਣ ਬੋਹਲ ਹੀ ਨਹੀਂ ਬਣਾਏ ਜਾਂਦੇ, ਇਸ ਲਈ ਸਬਰ ਕੱਤਾ ਕਿੱਥੇ ਵਰਤਿਆ ਜਾਣਾ ਹੈ ?[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.