ਸੱਭਿਆਚਾਰਕ ਇਨਕਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੱਭਿਆਚਾਰਕ ਕ੍ਰਾਂਤੀ (ਕਲਚਰਲ ਰੀਵੋਲੋਸ਼ਨ) ੧੯੬੬ ਤੋਂ ੧੯੭੬ ਤੱਕ ਚੀਨ ਵਿੱਚ ਹੋਣ ਵਾਲਾ ਇੱਕ ਇਨਕਲਾਬ ਹੈ। ਸੰਨ 1966 ਤੋਂ ਸ਼ੁਰੂ ਹੋਕੇ ਸੰਨ 1976 ਤੱਕ ਚੱਲਿਆ। ਮਾਓ ਉਸ ਸਮੇਂ ਚੀਨ ਦੀ ਕਮਿਊਨਿਸਟ ਪਾਰਟੀ ਦਾ ਚੇਅਰਮੈਨ ਸੀ। ਇਹ ਕ੍ਰਾਂਤੀ 16 ਮਈ 1966 ਨੂੰ ਸ਼ੁਰੂ ਹੋਈ10 ਸਾਲਾਂ ਤੱਕ ਚੱਲੀ ਅਤੇ ਇਸਨੇ ਚੀਨ ਦੇ ਸਮਾਜਕ ਢਾਂਚੇ ਵਿੱਚ ਕਈ ਵੱਡੀਆਂ ਤਬਦੀਲੀਆਂ ਲਿਆਂਦੀਆਂ। ਇਸ ਕ੍ਰਾਂਤੀ ਦੀ ਸ਼ੁਰੂਆਤ ਦੀ ਘੋਸ਼ਣਾ ਕਰਦੇ ਹੋਏ ਮਾਓ-ਤਸੇ-ਤੁੰਗ ਨੇ ਚਿਤਾਵਨੀ ਦਿੱਤੀ ਸੀ ਕਿ ਬੁਰਜੁਆ ਵਰਗ ਕਮਿਊਨਿਸਟ ਪਾਰਟੀ ਵਿੱਚ ਆਪਣਾ ਪ੍ਰਭਾਵ ਕਾਇਮ ਕਰਕੇ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਸਥਾਪਤ ਕਰਨਾ ਚਾਹੁੰਦਾ ਹੈ। ਵਾਸਤਵ ਵਿੱਚ ਇਹ ਸਭਿਆਚਾਰਕ ਕ੍ਰਾਂਤੀ ਮਾਓ ਨੇ ਆਪਣੀ ਪਾਰਟੀ ਨੂੰ ਆਪਣੇ ਵਿਰੋਧੀਆਂ ਤੋਂ ਛੁਟਕਾਰਾ ਦਵਾਉਣ ਲਈ ਸ਼ੁਰੂ ਕੀਤੀ ਸੀ।

ਸਭਿਆਚਾਰਕ ਪਰਿਵਰਤਨ ਦਾ ਇੱਕ ਵਿਸ਼ੇਸ਼ ਰੂਪ ਵਿਸ਼ੇਸ਼ ਤੌਰ ਤੇ ਮਾਰਕਸਵਾਦੀ ਸਿਧਾਂਤਕ ਸਥਾਪਨਾਂਵਾਂ ਅਤੇ ਸੰਕਲਪਾਂ ਦੀ ਉਪਜ ਹੈ। ਸਭਿਆਚਾਰ ਇਨਕਲਾਬ ਸਮਾਜਵਾਦੀ ਇਨਕਲਾਬ ਰਾਹੀ ਪੇਸ਼ ਹੋਈ ਹੈ ਅਤੇ ਸਭਿਆਚਾਰ ਰਾਹੀਂ ਸਹਿਜ ਵਿਕਾਸ ਮੁਲਕ ਪ੍ਰਕਿਆ ਦੇ ਉਲਟ ਸਮੁਚੀ ਮਾਨਵ ਸ਼ਕਤੀ ਰਾਹੀਂ ਨਿਸ਼ਚਿਤ ਉਦੇਸ਼ ਹਿੱਤ ਹੈ। ਸੱਭਿਆਚਾਰ ਇਨਕਲਾਬ ਦਾ ਸਾਰ -ਤੱਤ ਆਰਥਿਕ ਉਤਪਾਦਨ ਦੇ ਸਮੁੱਚੇ ਪ੍ਰਬੰਧ ਦੇ ਪ੍ਰਚੰਡ ਅੰਗ ਵਜੋਂ ਰੂਪਾਂਤਰਿਤ ਕਰਨ ਵਿੱਚ ਨਿਹਤ ਹੈ। ਜਮਾਤੀ ਸਮਾਜ ਦੇ ਖਾਤਮੇ ਉਪਰਾਂਤ ਸਮਾਜ ਰਹਿਤ ਸਮਾਜ ਦੀ ਸਥਾਪਨਾ ਆਰਥਿਕ ਅਤੇ ਸਮਾਜਿਕ ਖੇਤਰ ਦਾ ਅਹਿਮ ਵਰਤਾਰਾ ਹੈ, ਉਥੇ ਇਹ ਅਮਲ ਜਮਾਤੀ ਸਭਿਆਚਾਰਾ ਦੇ ਆਧਾਰ ਨੂੰ ਗੈਰ-ਜਮਾਤੀ ਤੇ ਬਰਾਬਰੀ ਦੇ ਸਿਧਾਂਤ ਵਿਚਾਰਧਾਰਾ ਅਨੁਸਾਰ ਮੁੜ-ਵਿਉਂਤਣ ਅਤੇ ਪੁਨਰ ਸਿਰਜਣ ਨਾਲ ਸੰਬੰਧਿਤ ਹੈ।

ਸੱਭਿਆਚਾਰਕ ਇਨਕਲਾਬ ਮਨੱਖੀ ਸਰਗਰਮੀ ਦੇ ਮੂਲ ਪ੍ਰੇਰਕ ਉਦੇਸ਼, ਕਿਰਤ-ਵਿਧੀ ਹੀ ਸਗੋਂ ਮਨੁੱਖ ਜੀਵਨ ਦੇ ਅੰਦਰੂਨੀ ਤੇ ਬਾਹਰੀ ਜਗਤ ਦੇ ਅਜ਼ਾਦ ਅਤੇ ਬਰਾਬਰੀ ਵਾਲੇ ਮਨੁੱਖ ਕੰਮ, ਸਾਧਨ, ਸੰਗਠਨ, ਰਿਸ਼ਤਿਆਂ, ਕੀਮਤਾਂ, ਪ੍ਰਤਿਮਾਨਾ ਨੂੰ ਸਿਰਜਣਾ ਹੈ।[1]

ਸੱਭਿਆਚਾਰਕ ਇਨਕਲਾਬ ਦੇ ਤਿੰਨ ਮੁੱਖ ਅੰਗ ਹਨ
  1. ਸਭਿਆਚਾਰ ਦੇ ਵਿਕਾਸ ਮੂਲਕ ਪਰਿਵਰਤਨ ਦੀ ਬਜਾਏ, ਮੁੱਢ ਤੋ ਹੀ ਨਵੇਂ ਸੱਭਿਆਚਾਰ ਦੀ ਸਿਰਜਣਾ ਕਰਨਾ।
  2. ਲੋਟੂ ਸੱਭਿਆਚਾਰ ਦਾ ਰੂਪਾਂਤਰਣ ਕਰਨਾ। ਭਾਵ ਉਸਨੂੰ ਬਦਲਣਾ
  3. ਮਨੁੱਖੀ ਸਮਾਜੀ ਬੁਨਿਆਦੀ ਲੋੜਾਂ, ਸੰਭਾਵਨਾਵਾਂ ਅਤੇ ਸਮਰਥਾਵਾਂ ਅਨੁਕੂਲ ਸਮੁੱਚੇ ਸੱਭਿਅਚਾਰਕ ਪ੍ਰਬੰਧ ਦੀ ਪੁਨਰ ਸਿਰਜਣਾ।

ਹਵਾਲੇ[ਸੋਧੋ]

  1. ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ੍ਹ, ਡਾ. ਜਸਵਿੰਦਰ ਸਿੰਘ

Name navneet kaur Class m.a 2 Roll no. 140160982