ਇਨਕਲਾਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫਰਾਂਸੀਸੀ ਕ੍ਰਾਂਤੀ ਦੌਰਾਨ ਬਾਸਤੀਲ (ਗੜ੍ਹ) 'ਤੇ ਕਬਜ਼ਾ, 14 ਜੁਲਾਈ 1789
ਜਾਰਜ ਵਾਸ਼ਿੰਗਟਨ, ਅਮਰੀਕੀ ਇਨਕਲਾਬ ਦੇ ਨੇਤਾ
ਵਲਾਦੀਮੀਰ ਲੈਨਿਨ, 1917 ਦੇ ਬਾਲਸ਼ਵਿਕ ਇਨਕਲਾਬ ਦੇ ਨੇਤਾ

ਇਨਕਲਾਬ ਸੱਤਾ ਦੇ ਬੁਨਿਆਦੀ ਢਾਂਚੇ ਵਿੱਚ ਹੋਣ ਵਾਲੀ ਇੱਕ ਬੁਨਿਆਦੀ ਤਬਦੀਲੀ ਨੂੰ ਕਹਿੰਦੇ ਹਨ ਜੋ ਨਿਸਬਤਨ ਥੋੜੇ ਵਕਤ ਵਿੱਚ ਵਾਪਰਦੀ ਹੈ। ਇਸਦੀ ਵਰਤੋਂ ਹਕੀਕਤ ਦੇ ਵਭਿੰਨ ਖੇਤਰਾਂ ਵਿੱਚ ਅਹਿਮ ਤਬਦੀਲੀਆਂ ਨੂੰ ਦਰਜ਼ ਕਰਨ ਲਈ ਕੀਤੀ ਜਾਂਦੀ ਹੈ। ਪਰ ਵਧੇਰੇ ਕਰਕੇ ਇਸ ਦਾ ਪ੍ਰਯੋਗ ਸਮਾਜੀ-ਸਿਆਸੀ ਤਬਦੀਲੀਆਂ ਦੇ ਨਾਟਕੀ ਪਲਾਂ ਦੀ ਤਰਫ਼ ਇਸ਼ਾਰਾ ਕਰਨ ਲਈ ਕੀਤਾ ਜਾਂਦਾ ਹੈ।

ਪ੍ਰਸਿਧ ਸ਼ਹੀਦ ਭਗਤ ਸਿੰਘ ਮੁਤਾਬਕ ਇਨਕਲਾਬ ਦੇ ਇਸ ਸਦੀ ਵਿੱਚ ਮਹਿਨੇ ਹਨ " ਜਨਤਾ ਦੀ ਭੀੜ ਦਾ ਜਨਤਾ ਦੀ ਭੀੜ ਉੱਤੇ ਰਾਜ ਕਰਨ ਲਈ ਸੱਤਾ ਤੇ ਕਬਜ਼ਾ ਕਰਨਾ"[1]

ਕੰਪਿਊਟਰਾਈਜ਼ੇਸ਼ਨ ਇਨਕਲਾਬ ਲਿਆਉਣ ਤੇ ਸੱਤਾ ਲੋਕਾਂ ਦੇ ਹੱਥਾਂ ਵਿੱਚ ਤਬਦੀਲ ਕਰਨ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਦੇ ਕਾਬਲ ਹੈ। ਕਿਸੇ ਦੇਸ ਜਾਂ ਸ਼ਹਿਰ ਦਾ ਬਜਟ ਲੋਕਾਂ ਦੇ ਨੁਮਾਂਇਦਿਆਂ ਦੀ ਥਾਂ ਸਿੱਧੇ ਲੋਕਾਂ ਕੋਲੋਂ ਬਨਵਾਣ ਤੇ ਮੰਜ਼ੂਰ ਕਰਵਾਣ ਦੀਆਂ ਗੱਲਾਂ ਚਲ ਰਹੀਆਂ ਹਨ।[2][3]

ਵੋਟ ਦੀ ਸ਼ਕਤੀ ਇਹ ਇਨਕਲਾਬ ਨਹੀਂ ਲਿਆ ਸਕੀ।ਇਸ ਨੇ ਕੇਵਲ ਪੰਜ ਜਾਂ ਸੱਤ ਸਾਲ ਲਈ ਸੱਤਾ ਦੇ ਸਾਮੰਤ ਬਦਲੇ ਹਨ। ਕੰਪਿਊਟਰਾਈਜ਼ੇਸ਼ਨ, ਬਿਜਲਾਣੂ ਤਕਨੀਕੀ ਕਾਰਨ ਅੱਜ ਨੁਮਾਂਇਦਿਆਂ ਨੂੰ ਵਾਪਸ ਬੁਲਾਉਣਾ,ਮੁੱਦਿਆਂ ਤੇ ਰਾਇਸ਼ੁਮਾਰੀ ਕਰਵਾਣਾ ਸੰਭਵ ਹੈ। ਜਲਦੀ ਹੀ ਭਗਤ ਸਿੰਘ ਦੁਆਰਾ ਚਰਚਿਤ ਇਨਕਲਾਬ ਬਿਨਾਂ ਖੂਨੀ ਸੰਘਰਸ਼ ਦੇ ਆਣ ਦੀ ਸੰਭਾਵਨਾ ਵਧੀ ਹੈ।

ਬਾਹਰੀ ਕੜੀਆਂ[ਸੋਧੋ]

ਇੰਟਰਨੈੱਟ ਤੇ ਲੋਕਾਂ ਦਾ ਸਸ਼ੱਕਤੀਕਰਨ

ਹਵਾਲੇ[ਸੋਧੋ]

ਹਵਾਲੇ[ਸੋਧੋ]