ਹਮੀਦਾ ਪਹਿਲਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

 

ਹਮੀਦਾ ਪਹਿਲਵਾਨ
ਜਨਮ ਵੇਲ਼ੇ ਦਾ ਨਾਂ ਅਬਦੁਲ ਹਮੀਦ
ਜਨਮ (1907-04-07) 7 ਅਪਰੈਲ 1907

ਬ੍ਰਿਟਿਸ਼ ਰਾਜ
ਮੌਤ 12 ਅਪਰੈਲ 1984(1984-04-12) (aged 77)

ਲਹੌਰ, ਪਾਕਿਸਤਾਨ
ਪੇਸ਼ੇਵਰ ਕੁਸ਼ਤੀ ਕੈਰੀਅਰ
Ring name(s) ਅਖਾੜੇ ਦਾ ਬਾਦਸ਼ਾਹ

ਰੁਸਤਮ-ਏ-ਹਿੰਦ
Billed height 6 ft 1 in (1.85 m)
Billed weight 290 lb (132 kg)

ਹਮੀਦਾ ਪਹਿਲਵਾਨ (7 ਅਪ੍ਰੈਲ 1907 – 12 ਅਪ੍ਰੈਲ 1984) ਪਾਕਿਸਤਾਨੀ ਪਹਿਲਵਾਨ ਸੀ। ਉਹ ਸਾਬਕਾ ਰੁਸਤਮ-ਏ-ਹਿੰਦ ਅਤੇ ਬ੍ਰਿਟਿਸ਼ ਰਾਜ ਦੇ ਪਰਤਾਪੀ ਚੈਂਪੀਅਨਾਂ ਵਿੱਚੋਂ ਇੱਕ ਸੀ। [1]

ਅਰੰਭਕ ਜੀਵਨ[ਸੋਧੋ]

ਹਮੀਦਾ ਪਹਿਲਵਾਨ ਦਾ ਜਨਮ ਬ੍ਰਿਟਿਸ਼ ਰਾਜ ਦੌਰਾਨ 1907 ਵਿੱਚ ਹੋਇਆ ਸੀ। ਉਸਨੇ ਛੇ ਸਾਲ ਦੀ ਉਮਰ ਵਿੱਚ ਰਾਧਨਪੁਰ ਵਿੱਚ ਸਿਖਲਾਈ ਲੈਣੀ ਸ਼ੁਰੂ ਕੀਤੀ ਅਤੇ 1930 ਵਿੱਚ ਰੁਸਤਮ-ਏ-ਹਿੰਦ ਦਾ ਖਿਤਾਬ ਹਾਸਲ ਕੀਤਾ। ਉਹ ਰਾਧਨਪੁਰ ਦੇ ਨਵਾਬ ਜਲਾਲੁਦੀਨ ਦੇ ਇੱਕ ਦਰਬਾਰੀ ਪਹਿਲਵਾਨ ਰਿਹਾ ਅਤੇ ਅਸਲਮ ਪਹਿਲਵਾਨ ਨੂੰ ਸਿਖਲਾਈ ਵੀ ਦਿੱਤੀ। ਵੰਡ ਤੋਂ ਬਾਅਦ, ਉਹ ਲਾਹੌਰ, ਪਾਕਿਸਤਾਨ ਚਲਾ ਗਿਆ ਅਤੇ 1984 ਵਿੱਚ ਆਪਣੀ ਮੌਤ ਤੱਕ ਉੱਥੇ ਰਿਹਾ [2]

ਮੌਤ[ਸੋਧੋ]

12 ਅਪ੍ਰੈਲ, 1984 ਨੂੰ ਲਾਹੌਰ, ਪਾਕਿਸਤਾਨ ਵਿੱਚ ਉਸਦੀ ਮੌਤ ਹੋ ਗਈ। [3] ਹਮੀਦਾ ਪਹਿਲਵਾਨ ਪਾਕਿਸਤਾਨ ਦੇ ਭੋਲੂ ਭਰਾਵਾਂ ਦਾ ਮਾਮਾ ਸੀ। ਉਹ ਭੋਲੂ ਪਹਿਲਵਾਨ ਅਤੇ ਅਸਲਮ ਪਹਿਲਵਾਨ ਦਾ ਟ੍ਰੇਨਰ ਸੀ। [4]

ਹਵਾਲੇ[ਸੋਧੋ]

  1. "The Great Wrestler Hamida Pahalwan". 29 March 2011. Retrieved 20 August 2014.
  2. "Hamida Pahalwan".
  3. "ਪੁਰਾਲੇਖ ਕੀਤੀ ਕਾਪੀ". Archived from the original on 2017-02-26. Retrieved 2023-05-04.
  4. "The Legendary- Gamma Pehalwaan". Archived from the original on 2017-02-26. Retrieved 2017-02-25.