ਸਮੱਗਰੀ 'ਤੇ ਜਾਓ

ਹਰਟ ਆਫ਼ ਡਾਰਕਨੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਰਟ ਆਫ਼ ਡਾਰਕਨੈਸ (Heart of Darkness)
'ਹਰਟ ਆਫ਼ ਡਾਰਕਨੈਸ' ਪਹਿਲੀ ਵਾਰ ਬਲੈਕਵੁੱਡ'ਜ ਮੈਗਜੀਨ ਵਿੱਚ ਤਿੰਨ ਕਿਸਤਾਂ ਵਿੱਚ ਛਪਿਆ
ਲੇਖਕਜੋਜ਼ਫ ਕੋਨਰਾਡ
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਧਾਫਰੇਮ ਸਟੋਰੀ,
ਪ੍ਰਕਾਸ਼ਕਬਲੈਕਵੁੱਡ'ਜ ਮੈਗਜੀਨ
ਪ੍ਰਕਾਸ਼ਨ ਦੀ ਮਿਤੀ
ਫਰਵਰੀ 1899
ਮੀਡੀਆ ਕਿਸਮਪ੍ਰਿੰਟ (ਲੜੀਵਾਰ)
ਇਸ ਤੋਂ ਬਾਅਦਲਾਰਡ ਜਿਮ (1900) 

ਹਰਟ ਆਫ਼ ਡਾਰਕਨੈਸ (1899) ਜੋਜ਼ਫ ਕੋਨਰਾਡ ਦਾ ਲਿਖਿਆ ਇੱਕ ਨਾਵਲ ਹੈ। ਇਹ ਫਰੇਮ ਸਟੋਰੀ ਸ਼ੈਲੀ ਵਿੱਚ ਲਿਖਿਆ ਗਿਆ ਹੈ। ਇਸਦਾ ਪ੍ਰਮੁੱਖ ਬਿਰਤਾਂਤਕਾਰ ਚਾਰਲਸ ਮਾਰਲੋ ਕੋਂਗੋ ਨਦੀ ਵਿੱਚ ਸਫ਼ਰ ਦੀ ਗੱਲ ਕਰਦਾ ਹੈ। ਇਹ ਕਥਾ ਮਾਰਲੋ ਲੰਡਨ ਵਿੱਚ ਥੇਮਜ਼ ਨਦੀ ਵਿੱਚ ਸਫ਼ਰ ਕਰਦੇ ਹੋਏ ਸੁਣਾ ਰਿਹਾ ਹੈ।, ਹਾਥੀ ਦੰਦ ਦੇ ਇੱਕ ਟਰਾਂਸਪੋਰਟਰ ਵਜੋਂ ਚਾਰਲਸ ਮਾਰਲੋ ਦੀ ਇੱਕ ਨਦੀ ਦੇ ਰਾਹੀਂ ਅਨੁਭਵਾਂ ਦੇ ਬਾਰੇ ਹੈ। ਇਸ ਰਾਹੀਂ ਕੋਨਰਾਡ ਲੰਡਨ ਅਤੇ ਅਫ਼ਰੀਕਾ ਦੀ ਹੇਨੀਰੀਆਂ ਥਾਵਾਂ ਵਜੋਂ ਤੁਲਨਾ ਕਰਦਾ ਹੈ।[1]

ਇਸ ਰਚਨਾ ਦਾ ਕੇਂਦਰੀ ਨੁਕਤਾ ਹੈ ਕਿ ਕਹੇ ਜਾਂਦੇ ਸੱਭਿਅਕ ਲੋਕਾਂ ਅਤੇ ਜੰਗਲੀ ਮੰਨੇ ਜਾਂਦੇ ਲੋਕਾਂ ਵਿੱਚ ਬਹੁਤ ਘੱਟ ਅੰਤਰ ਹੈ। ਇਹ ਰਚਨਾ ਸਾਮਰਾਜਵਾਦ ਅਤੇ ਨਸਲਵਾਦ ਸਬੰਧੀ ਜ਼ਰੂਰੀ ਸਵਾਲ ਖੜ੍ਹੇ ਕਰਦੀ ਹੈ।[2]

ਮੂਲ ਰੂਪ ਵਿੱਚ ਇਹ ਨਾਵਲ ਬਲੈਕਵੁਡਜ਼ ਮੈਗਜ਼ੀਨ ਵਿੱਚ ਤਿੰਨ ਹਿੱਸਿਆਂ ਵਿੱਚ ਪ੍ਰਕਾਸ਼ਿਤ ਹੋਇਆ। ਉਸ ਤੋਂ ਬਾਅਦ ਇਹ ਕਈ ਵਾਰ ਪ੍ਰਕਾਸ਼ਿਤ ਹੋ ਚੁੱਕਿਆ ਹੈ ਅਤੇ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ। 1998 ਵਿੱਚ ਮੌਡਰਨ ਲਾਈਬ੍ਰੇਰੀ ਨੇ ਅੰਗਰੇਜ਼ੀ ਭਾਸ਼ਾ ਦੇ 100 ਸਭ ਤੋਂ ਚੰਗੇ ਨਾਵਲਾਂ ਦੀ ਸੂਚੀ ਵਿੱਚ ਇਸਨੂੰ 67ਵੇਂ ਦਰਜੇ ਉੱਤੇ ਰੱਖਿਆ।[3]

ਆਲੋਚਨਾ

[ਸੋਧੋ]

ਸਾਹਿਤ ਆਲੋਚਕ ਹੈਰੋਲਡ ਬਲੂਮ ਦਾ ਕਹਿਣਾ ਹੈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈਆਂ ਜਾਂਦੀਆਂ ਰਚਨਾਵਾਂ ਵਿੱਚੋਂ ਇਸ ਰਚਨਾ ਦਾ ਅਧਿਐਨ ਸਭ ਤੋਂ ਵੱਧ ਹੋਇਆ ਹੈ ਜਿਸਦਾ ਕਾਰਨ ਕੋਨਰਾਡ ਦਾ "ਬਹੁਆਰਥਿਕਤਾ ਲਈ ਅਨੋਖਾ ਰੁਝਾਨ"। ਦੂਜੇ ਪਾਸੇ ਕੋਨਰਾਡ ਦੇ ਜੀਵਨ ਕਾਲ ਵਿੱਚ ਇਹ ਰਚਨਾ ਕੋਈ ਜ਼ਿਆਦਾ ਮਸ਼ਹੂਰ ਨਹੀਂ ਹੋਈ ਸੀ।[4][5]

ਉੱਤਰਬਸਤੀਵਾਦੀ ਅਧਿਐਨ

[ਸੋਧੋ]

ਇਸ ਰਚਨਾ ਨੂੰ ਉੱਤਰਬਸਤੀਵਾਦੀ ਅਧਿਐਨ ਵਿੱਚ ਬਹੁਤ ਨਿੰਦਿਆ ਗਿਆ ਹੈ, ਖ਼ਾਸ ਤੌਰ ਉੱਤੇ ਨਾਈਜੀਰੀਆਈ ਨਾਵਲਕਾਰ ਚਿਨੂਆ ਅਚੇਬੇ ਦੁਆਰਾ।[6] 1975 ਵਿੱਚ ਆਪਣੇ ਲੈਕਚਰ "ਐਨ ਇਮੇਜ ਆਫ਼ ਅਫ਼ਰੀਕਾ: ਕੋਨਰਾਡ ਦੇ ਹਰਟ ਆਫ਼ ਡਾਰਕਨੈਸ ਵਿੱਚ ਨਸਲਵਾਦ" ਵਿੱਚ ਅਚੇਬੇ ਕਹਿੰਦਾ ਹੈ ਕਿ ਕੋਨਰਾਡ ਦੀ ਇਹ ਰਚਨਾ "ਅਪਮਾਨਜਨਕ ਅਤੇ ਦੁਖਦਾਈ" ਹੈ ਕਿਉਂਕਿ ਇਹ "ਅਫ਼ਰੀਕੀਆਂ ਦਾ ਗ਼ੈਰ-ਮਨੁੱਖੀਕਰਨ" ਕਰਦੀ ਹੈ।[7]

ਹਵਾਲੇ

[ਸੋਧੋ]
  1. Chinua Achebe "An Image of Africa: Racism in Conrad's Heart of Darkness" in The Norton Anthology of English Literature, vol. 2 (7th edition) (2000), p. 2036.
  2. The Norton Anthology, 7th edition, (2000), p. 1957.
  3. 100 Best, Modern Library's website. Retrieved January 12, 2010.
  4. Bloom 2009, p. 17
  5. Moore 2004, p. 4
  6. "Chinua Achebe Biography". Biography.com. Biography.com. Retrieved 30 November 2014.
  7. Watts, Cedric (1983). "'A Bloody Racist': About Achebe's View of Conrad". The Yearbook of English Studies. 13: 196. doi:10.2307/3508121. Retrieved November 18, 2013.

ਬਾਹਰੀ ਲਿੰਕ

[ਸੋਧੋ]