ਹਰਦਿੱਤ ਸਿੰਘ ਮਲਕ
ਹਰਦਿੱਤ ਸਿੰਘ ਮਲਕ | |
---|---|
ਛੋਟੇ ਨਾਂ | "ਬਿਗਿਨ ਪਹਾੜੀ ਦਾ ਉਡਣਾ ਸਿੱਖ" |
ਜਨਮ | ਰਾਵਲਪਿੰਡੀ, ਬਰਤਾਨੀਆ ਭਾਰਤ | 23 ਨਵੰਬਰ 1894
ਮੌਤ | 31 ਅਕਤੂਬਰ 1985 ਦਿੱਲੀ | (ਉਮਰ 90)
ਵਫ਼ਾਦਾਰੀ | ![]() |
ਸੇਵਾ/ਬ੍ਰਾਂਚ | ![]() ![]() |
ਸੇਵਾ ਦੇ ਸਾਲ | 1917–1919 |
ਰੈਂਕ | ਫਲਾਇੰਗ ਅਫਸਰ |
ਯੂਨਿਟ | ਸੁਕੈਡਨ ਆਰਏਐਫ ਨੰ 26, 28, 141, 11 |
ਲੜਾਈਆਂ/ਜੰਗਾਂ | ਪਹਿਲੀ ਸੰਸਾਰ ਜੰਗ |
ਜੀਵਨ ਸਾਥੀ | ਪ੍ਰਕਾਸ਼ |
ਹੋਰ ਕੰਮ | ਭਾਰਤੀ ਪ੍ਰਸ਼ਾਸਕੀ ਸੇਵਾ (1919-1947) ਭਾਰਤੀ ਦੂਤ (1949-1956) |
ਸਰਦਾਰ ਹਰਦਿੱਤ ਸਿੰਘ ਮਲਕ ਪਹਿਲੀ ਸੰਸਾਰ ਜੰਗ ਦਾ ਪਹਿਲਾ ਭਾਰਤੀ ਤੇ ਜੁਝਾਰੂ ਸਿੱਖ ਪਾਇਲਟ ਹੈ।ਉਸ ਦਾ ਜਨਮ 23 ਨਵੰਬਰ 1892 ਨੂੰ ਰਾਵਲਪਿੰਡੀ ਦੇ ਇੱਕ ਸਿਰਕੱਢ ਸਿੱਖ ਪਰਵਾਰ ਦੇ ਘਰ ਹੋਇਆ। ਜਦੋਂ 1914 ਵਿੱਚ ਜੰਗ ਸ਼ੁਰੂ ਹੋਈ ਉਹ ਔਕਸਫੋਰਡ ਯੂਨੀਵਰਸਿਟੀ ਵਿੱਚ ਦੂਜੇ ਸਾਲ ਦਾ ਵਿਦਿਆਰਥੀ ਸੀ। 1915 ਵਿੱਚ ਕੋਰਸ ਪੂਰਾ ਕਰਨ ਬਾਦ ਫਰਾਂਸ ਦੀ ਰੈਡ ਕਰਾਸ ਵਿੱਚ ਨੌਕਰੀ ਸ਼ੁਰੂ ਕੀਤੀ। ਹਰਦਿੱਤ ਸਿੰਘ ਨੇ ਰਾਇਲ ਫਲਾਇੰਗ ਕੋਰਪਸ ਵਿੱਚ ਕੈਡਟ ਦੇ ਤੌਰ ਤੇ 1917 ਵਿਚਦਾਖਲਾ ਲੀਤਾ।ਦੁਨੀਆ ਦੀ ਕਿਸੇ ਵੀ ਉੱਡਣ ਸੰਸਥਾ ਵਿੱਚ ਦਾਖਲ ਹੋਣ ਵਾਲਾ ਉਹ ਪਹਿਲਾ ਭਾਰਤੀ ਤੇ ਉਹ ਵੀ ਸਿਖ ਸੀ। ਉਸ ਲਈ ਪੱਗ ਦੇ ਉੱਤੇ ਪਹਿਣਨ ਵਾਲਾ ਖਾਸ ਤਰਾਂ ਦਾ ਹੈਲਮਟ ਬਣਵਾਇਆ ਗਿਆ।
ਸੰਸਾਰ ਜੰਗ ਖਤਮ ਵਿੱਚ ਮਾਅਰਕਾ ਮਾਰਨ ਤੇ ਉਸ ਦੇ ਖਤਮ ਹੋਣ ਤੋਂ ਬਾਦ ਉਹ ਭਾਰਤੀ ਸਿਵਿਲ ਸਰਵਿਸ ਵਿੱਚ ਭਰਤੀ ਹੋਇਆ।ਉਸ ਦੀਆਂ ਅਸਾਮੀਆਂ ਵਿੱਚ ਲੰਡਨ, ਹਾਮਬੁਰਗ ਤੇ ਓਟਾਵਾ ਵਿੱਚ ਟਰੇਡ ਕਮਿਸ਼ਨਰ ਨਿਯੁਕਤ ਹੋਣਾ ਸ਼ਾਮਲ ਸੀ। ਛੇਤੀ ਹੋ ਪਟਿਆਲਾ ਰਿਆਸਤ ਵਿੱਚ ਪ੍ਰਧਾਨ ਮੰਤਰੀ ਦੀ ਪਦਵੀ ਤੇ ਸੁਸ਼ੋਭਤ ਹੋਇਆ। ਉਹ ਕੈਨੇਡਾ ਦਾ ਹਾਈ ਕਮਿਸ਼ਨਰ ਤੇ ਫਰਾਂਸ ਦਾ ਰਾਜਦੂਤ ਵੀ ਨਿਯੁਕਤ ਕੀਤਾ ਗਿਆ।
ਅਜ਼ਾਦ ਭਾਰਤ ਲਈ ਉਸ ਦੀ ਸਭ ਤੋਂ ਵੱਡੀ ਤੇ ਲਾਮਿਸਾਲ ਪ੍ਰਾਪਤੀ ਭਾਰਤ ਦੇ ਫਰਾਂਸ ਵਿੱਚ ਰਾਜਦੂਤ ਹੋਣ ਦੌਰਾਨ ਪਾਂਡੀਚਰੀ ਆਦਿ ਫਰਾਂਸੀਸੀ ਬਸਤੀਆਂ ਨੂੰ ਫੌਜੀ ਕਾਰਵਾਈ ਤੋਂ ਬਿਨਾਂ ਅਜ਼ਾਦ ਭਾਰਤ ਵਿੱਚ ਸ਼ਾਮਲ ਕਰਾਣਾ ਸੀ।ਉਸ ਨੇ ਪੈਰਿਸ ਵਿੱਚ ਹੋਏ ਸੰਯੁਕਤ ਰਾਸ਼ਟਰ ਦੇ ਇਜਲਾਸ ਦੌਰਾਨ ਭਾਰਤੀ ਡੈਲੀਗੇਸ਼ਨ ਦੀ ਪ੍ਰਤੀਨਿਧਤਾ ਵੀ ਕੀਤੀ।
ਪੰਜਾਬ ਵੰਡ ਵੇਲੇ ਭਾਰਤ ਪਾਕਿਸਤਾਨ ਦੀਆਂ ਹੱਦਾਂ ਬਾਰੇ ਗਲਬਾਤ ਦੌਰਾਨ ਮਾਸਟਰ ਤਾਰਾ ਸਿੰਘ ਤੇ ਹੋਰ ਨੇਤਾਵਾਂ ਨਾਲ ਉਸ ਦਾ ਅਹਿਮ ਯੋਗਦਾਨ ਰਿਹਾ।
1956 ਵਿੱਚ ਸੇਵਾ ਸਿਵਿਲ ਸਰਵਿਸ ਤੋਂ ਸੇਵਾ ਨਵਿਰਤੀ ਬਾਦ ਗੋਲਫ਼ ਦੇ ਖਿਡਾਰੀ ਵਜੋਂ ਪ੍ਰਸਿੱਧੀ ਹਾਸਲ ਕੀਤੀ।
91 ਸਾਲ ਦਾ ਭਰਪੂਰ ਜੀਵਨ ਜੀ ਕੇ ਨਵੰਬਰ 1985 ਵਿੱਚ ਉਸ ਦਾ ਦੇਹਾਂਤ ਹੋ ਗਿਆ।