ਹਰਾ ਮੱਖੀ-ਖਾਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
" | ਹਰਾ ਮੱਖੀ-ਖਾਣਾ
Green Bee-eater (Merops orientalis) in Tirunelveli.jpg
ssp. orientalis
" | ਵਿਗਿਆਨਿਕ ਵਰਗੀਕਰਨ
ਜਗਤ: ਜੰਤੂ
ਸੰਘ: ਕੋਰਡੇਟ
ਵਰਗ: ਪੰਛੀ
ਤਬਕਾ: ਕੋਰਾਸੀਫੋਰਮਜ਼
ਪਰਿਵਾਰ: ਮਿਰੋਪੀਡੇਈ

ਮਿਰੋਪਸ ਓਰੀਐਂਟੇਲਿਸ ਓਰੀਐਂਟੇਲਿਸ’ ਹੈ ਅਤੇ ਇਨ੍ਹਾਂ ਦੇ ਪਰਿਵਾਰ ਨੂੰ ‘ਮਿਰੋਪੀਡੇਈ

ਜਿਣਸ: ਮਿਰੋਪਸ
ਪ੍ਰਜਾਤੀ: ਐਮ. ਓਰੀਐਂਟੇਲਿਸ
" | Binomial name
ਮਿਰੋਪਸ ਓਰੀਐਂਟੇਲਿਸ
ਜਾਹਨ ਲੈਥਮ, 1802
" | Synonyms

ਮਿਰੋਪਸ ਵਿਰਿਦਿਸ ਨਿਉਮੈਨ, 1910

ਹਰਾ ਮੱਖੀ-ਖਾਣਾ (Merops orientalis) (ਕਈ ਵਾਰ ਛੋਟਾ ਹਰਾ ਮੱਖੀ-ਖਾਣਾ) ਮੱਖੀ-ਖਾਣਾ ਪਰਵਾਰ ਦੀ ਇੱਕ ਚਿੜੀ ਹੈ। ਸ਼ਹਿਦ ਦੀਆਂ ਮੱਖੀਆਂ ਖਾਣ ਦੀਆਂ ਸ਼ੌਕੀਨ ਹਨ, ਇਸ ਲਈ ਇਨ੍ਹਾਂ ਨੂੰ ‘ਮੱਖੀ ਖਾਣਾ ਪਤਰੰਗਾ’ ਵੀ ਕਹਿੰਦੇ ਹਨ। ਇਹਨਾਂ ਦਾ ਖਾਣਾ ਕੀੜੇ-ਮਕੌੜੇ, ਸ਼ਹਿਦ ਦੀਆਂ ਮੱਖੀਆਂ ਅਤੇ ਭੂੰਡ ਹਨ। ਇਹ ਤੇਜ਼ ਉਡਾਰੂ ਹਨ ਇਹ 40 ਤੋਂ 45 ਕਿਲੋਮੀਟਰ ਦੀ ਰਫ਼ਤਾਰ ਨਾਲ ਉੱਡ ਲੈਂਦੀਆਂ ਹਨ। ਇਹਨਾਂ ਦੀ ਅਵਾਜ ਟਿਟ-ਟਿਟ-ਟਿਟ ਅਤੇ ਟਰੀ-ਟਰੀ-ਟਰੀ ਹੁੰਦੀ ਹੈ। ਇਸ ਨੂੰ ਮਿੱਟੀ ਅਤੇ ਪਾਣੀ ਵਿੱਚ ਨਹਾਉਣਾ ਬਹੁਤ ਪਸੰਦ ਹੈ।

ਹੁਲੀਆ[ਸੋਧੋ]

ਇਸ ਦਾ ਕੱਦ 16 ਤੋਂ 18 ਸੈਂਟੀਮੀਟਰ, ਉੱਡਣ ਵਾਲੇ ਖੰਭਾਂ ਦਾ ਪਸਾਰ 29 ਤੋਂ 30 ਸੈਂਟੀਮੀਟਰ ਅਤੇ ਭਾਰ 15 ਤੋਂ 20 ਗ੍ਰਾਮ ਹੁੰਦਾ ਹੈ। ਇਸ ਦਾ ਰੰਗ ਚਮਕਦਾਰ ਨੀਲੀ ਭਾਹ ਵਾਲਾ ਹਰਾ, ਗੱਲ੍ਹਾਂ ਅਤੇ ਠੋਡੀ ਉੱਤੇ ਨੀਲੀ ਭਾਹ ਜ਼ਿਆਦਾ ਗੂੜ੍ਹੀ ਹੁੰਦੀ ਹੈ। ਖੰਭਾਂ ਦਾ ਰੰਗ ਲਾਖੀ ਹਰਾ, ਸਿਰ ਤੇ ਪਿੱਠ ਉੱਤੋਂ ਸੁਨਹਿਰੀ ਲਾਖੀ, ਅੱਖਾਂ ਲਾਲ ਹੁੰਦੀਆ ਹਨ। ਚੁੰਝ ਲੰਮੀ ਪਤਲੀ ਕਾਲੀ ਤੇ ਅੱਗਿਓਂ ਥੱਲੇ ਨੂੰ ਮੁੜੀ ਹੋਈ ਹੁੰਦੀ ਹੈ। ਗਰਦਨ ਦੇ ਅਗਲੇ ਪਾਸੇ ਇੱਕ ਕਾਲਾ ਅਤੇ ਪਤਲਾ ਕਾਲਰ ਹੁੰਦਾ ਹੈ। ਇਸ ਦੀ ਪੂਛ ਲੰਮੀ ਉੱਤੇ ਦੋ ਤਿੱਲਿਆਂ ਵਰਗੇ ਖੰਭ ਬਾਕੀ ਦੀ ਪੂਛ ਤੋਂ ਕਾਫ਼ੀ ਲੰਬੇ ਹੁੰਦੇ ਹਨ। ਇਸ ਦੇ ਪੈਰਾਂ ਦੀਆਂ ਅਗਲੀਆਂ ਤਿੰਨ ਉਂਗਲਾਂ ਕਾਫ਼ੀ ਦੂਰ ਤਕ ਆਪਸ ਵਿੱਚ ਜੂੜੀਆਂ ਹੋਈਆਂ ਹੁੰਦੀਆਂ ਹਨ।

ਅਗਲੀ ਪੀੜ੍ਹੀ[ਸੋਧੋ]

ਇਹਨਾਂ ਤੇ ਬਹਾਰ ਮਾਰਚ ਤੋਂ ਜੂਨ ਦੇ ਮਹੀਨਿਆਂ ਵਿੱਚ ਆਉਂਦੀ ਹੈ। ਨਰ ਅਤੇ ਮਾਦਾ ਰਲ ਕੇ ਰੇਤੀਲੇ ਟਿੱਲਿਆਂ ਦੇ ਪਾਸਿਆਂ ਵਿੱਚ ਲੇਟਵੇਂ ਰੁਖ਼ 5 ਫੁੱਟ ਲੰਮੀ ਸੁਰੰਗਾਂ ਬਣਾਉਂਦੇ ਹਨ। ਮਾਦਾ 3 ਤੋਂ 5 ਗੋਲ ਚਮਕਦਾਰ ਚਿੱਟੇ ਅੰਡੇ ਦਿੰਦੀ ਹੈ। ਮਾਦਾ ਅਤੇ ਨਰ ਰਲ ਕੇ ਅੰਡੇ ਸੇਕ ਕੇ 14 ਦਿਨਾਂ ਵਿੱਚ ਬੱਚੇ ਕੱਢ ਲੈਂਦੇ ਹਨ। ਜੋ ਤਿੰਨ ਤੋਂ ਚਾਰ ਹਫ਼ਤਿਆਂ ਵਿੱਚ ਉੱਡਣ ਅਤੇ ਸ਼ਿਕਾਰ ਕਰਨ ਦੇ ਯੋਗ ਹੋ ਜਾਂਦੇ ਹਨ। ਇਹਨਾਂ ਦੀ ਉਮਰ 15 ਸਾਲ ਤਕ ਹੋ ਸਕਦੀ ਹੈ।

=ਗੈਲਰੀ[ਸੋਧੋ]

ਹਵਾਲੇ[ਸੋਧੋ]