ਹਰੀਕਿਸ਼ਨ
ਦਿੱਖ
ਸ਼ਹੀਦ ਹਰੀ ਕਿਸ਼ਨ ਦਾ ਜਨਮ 1912 ਵਿੱਚ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਮਰਦਾਨ ਦੇ ਪਿੰਡ ਗੱਲਾਢੇਰ ਵਿੱਚ ਗੁਰਦਾਸ ਮੱਲ ਦੇ ਗ੍ਰਹਿ ਵਿੱਚ ਹੋਇਆ। ਹਰੀਕਿਸ਼ਨ ਤਲਵਾਰ ਇੱਕ ਨੌਜਵਾਨ ਭਾਰਤੀ ਇਨਕਲਾਬੀ ਸੀ ਜਿਸ ਨੇ 23 ਦਸੰਬਰ 1930 ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਕਨਵੋਕੇਸ਼ਨ ਸਮੇਂ ਪੰਜਾਬ ਦੇ ਗਵਰਨਰ 'ਤੇ ਗੋਲੀ ਚਲਾ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਘਟਨਾ ਦੌਰਾਨ ਵਿੱਚ ਇੱਕ ਇੰਸਪੈਕਟਰ ਮਾਰਿਆ ਗਿਆ ਸੀ। ਸੁਭਾਸ਼ ਚੰਦਰ ਬੋਸ ਦਾ ਸਾਥੀ ਭਗਤ ਰਾਮ ਤਲਵਾਰ ਉਸਦਾ ਛੋਟਾ ਭਰਾ ਸੀ। ਉਹ ਮਰਦਾਨ ਸ਼ਹਿਰ ਤੋਂ ਗੁਰਦਾਸ ਰਾਮ ਤਲਵਾਰ ਦਾ ਪੁੱਤਰ ਸੀ। ਹਰੀਕਿਸ਼ਨ ਤਲਵਾਰ ਦੇ ਮੁਕੱਦਮੇ ਸੰਬੰਧੀ ਭਗਤ ਸਿੰਘ ਨੇ ਇੱਕ ਖ਼ਤ ਲਿਖਿਆ ਸੀ ਜੋ ਗੁੰਮ ਹੋ ਗਿਆ ਸੀ। ਇਸ 'ਤੇ ਭਗਤ ਸਿੰਘ ਨੇ ਦੂਜਾ ਖ਼ਤ ਲਿਖ ਕੇ ਕਿਹਾ ਸੀ ਕਿ ਉਸ ਨੇ ਇੱਕ ਖ਼ਤ ਪਹਿਲਾਂ ਵੀ ਲਿਖਿਆ ਸੀ ਜੋ ਗੁੰਮ ਹੋ ਗਿਆ ਸੀ। ਇਸ ਲਈ ਉਸ ਨੂੰ ਦੂਜਾ ਖ਼ਤ ਲਿਖਣਾ ਪੈ ਰਿਹਾ ਹੈ।[1] 26 ਜਨਵਰੀ 1931 ਨੂੰ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਅੰਤ ਨੌਂ ਜੂਨ 1931 ਨੂੰ ਹਰੀ ਕਿਸ਼ਨ ਨੂੰ ਫਾਂਸੀ ਦੇ ਦਿੱਤੀ ਗਈ।