ਹਰੀਮ ਫ਼ਾਰੂਕ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਰੀਮ ਫ਼ਾਰੂਕ਼
thumb
ਜਨਮਇਸਲਾਮਾਬਾਦ, ਪਾਕਿਸਤਾਨ
ਰਿਹਾਇਸ਼ਕਰਾਚੀ, ਸਿੰਧ, ਪਾਕਿਸਤਾਨ
ਸਿੱਖਿਆਕਰਾਚੀ ਗ੍ਰਾਮਰ ਸਕੂਲ
ਅਲਮਾ ਮਾਤਰਕਰਾਚੀ ਯੂਨੀਵਰਸਿਟੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2007-ਹੁਣ ਤੱਕ

ਹਰੀਮ ਫ਼ਾਰੂਕ਼ ਇੱਕ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ।[1][2] ਉਹ ਪਾਕਿਸਤਾਨੀ ਗਾਇਕ ਅਬਦੁੱਲਾ ਕੁਰੈਸ਼ੀ ਦੀ ਭੈਣ ਹੈ।[3] ਉਸਨੇ ਆਪਣਾ ਕੈਰੀਅਰ ਥਿਏਟਰ ਤੋਂ ਸ਼ੁਰੂ ਕੀਤਾ ਸੀ ਅਤੇ ਫਿਰ ਉਹ ਵੱਡੇ ਪਰਦੇ ਉੱਪਰ ਸਿਆਹ ਫਿਲਮ ਵਿੱਚ ਨਜ਼ਰ ਆਈ। ਹਰੀਮ ਦੀ ਜਾਣ-ਪਛਾਣ ਉਦੋਂ ਹੀ ਬਣੀ ਜਦ ਉਹ ਅਹਿਸਨ ਖਾਨ ਨਾਲ ਮੌਸਮ ਵਿੱਚ ਨਜ਼ਰ ਆਈ। ਇਸ ਡਰਾਮੇ ਨੇ ਖੁਦ ਦੇ ਨਾਲ ਨਾਲ ਹਰੀਮ ਨੂੰ ਵੀ ਮਕਬੂਲ ਕਰ ਦਿੱਤਾ।[4][5]

ਮੁੱਢਲਾ ਜੀਵਨ[ਸੋਧੋ]

ਹਰੀਮ ਫਾਰੂਕ ਦਾ ਜਨਮ 26 ਮਈ, 1989 ਨੂੰ ਇਸਲਾਮਾਬਾਦ ਵਿੱਚ ਹੋਇਆ ਸੀ। ਇਸ ਦਾ ਜ਼ਿਆਦਾਤਰ ਸਮਾਂ ਕਰਾਚੀ ਵਿੱਚ ਬੀਤਿਆ ਜਿੱਥੇ ਉਹ ਆਪਣੇ ਮਾਤਾ ਪਿਤਾ ਨਾਲ ਗਈ। ਇਸ ਦੇ ਮਾਤਾ ਪਿਤਾ ਦੋਵੇਂ ਡਾਕਟਰ ਹਨ, ਇਸ ਦੇ ਪਿਤਾ ਜਨ ਸਿਹਤ ਵਿੱਚ ਪੀ.ਐਚ.ਡੀ. ਅਤੇ ਅੰਤਰਰਾਸ਼ਟਰੀ ਸਲਾਹਕਾਰ ਹਨ ਜਦੋਂ ਕਿ ਇਸ ਦੀ ਮਾਂ ਚਮੜੀ ਰੋਗਾਂ ਦੀ ਮਾਹਿਰ ਹੈ।[6] ਇਸ ਅਭਿਨੇਤਰੀ ਨੇ ਆਪਣੀ ਮੁੱਢਲੀ ਸਿੱਖਿਆ ਕਰਾਚੀ ਗ੍ਰਾਮਰ ਸਕੂਲ ਤੋਂ ਪ੍ਰਾਪਤ ਕੀਤੀ। ਇਸ ਨੇ ਕਾਇਦਾ-ਏ-ਆਜ਼ਮ ਯੂਨੀਵਰਸਿਟੀ, ਇਸਲਾਮਾਬਾਦ ਤੋਂ ਸਮਾਜ ਸ਼ਾਸਤਰ ਅਤੇ ਪੱਤਰਕਾਰੀ ਵਿੱਚ ਬੈਚਲਰ ਡਿਗਰੀ ਹਾਸਿਲ ਕੀਤੀ, ਜਿਸ ਤੋਂ ਬਾਅਦ ਇਸ ਨੇ ਅਦਾਕਾਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਗਾਇਕ ਅਬਦੁੱਲਾ ਕੁਰੈਸ਼ੀ (ਗਾਇਕ) ਇਸ ਦਾ ਚਚੇਰਾ ਭਰਾ ਹੈ।[7]

ਕੈਰੀਅਰ[ਸੋਧੋ]

ਹਰੀਮ ਫਾਰੂਕ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2012 ਵਿੱਚ ਥੀਏਟਰ ਵਿੱਚ ਕੀਤੀ, ਇਸ ਵਿੱਚ ਪਵਨੇ 14 ਅਗਸਤ ਵਿੱਚ ਫਾਤਿਮਾ ਜਿਨਾਹ ਦੀ ਸਭ ਤੋਂ ਵੱਡੀ ਭੂਮਿਕਾ ਨਿਭਾ ਰਹੀ ਸੀ ਅਤੇ ਆਂਗਨ ਤਰੇਹਾ ਵਿੱਚ ਕਿਰਨ ਦੀ ਭੂਮਿਕਾ ਨਿਭਾਈ ਸੀ। ਅਗਲੇ ਸਾਲ, ਇਸ ਨੇ 2013 ਦੀ ਦਹਿਸ਼ਤ ਵਾਲੀ ਥ੍ਰਿਲਰ ਫਿਲਮ ਸਿਆਹ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕੀਤੀ। ਹਰੀਮ ਨੇ 2014 ਵਿੱਚ ਪਾਕਿਸਤਾਨੀ ਚੋਟੀ ਦੇ ਟੀਵੀ ਚੈਨਲ ਹਮ ਟੀਵੀ 'ਤੇ ਅਹਿਸਨ ਖਾਨ ਅਤੇ ਯੁਮਨਾ ਜ਼ੈਦੀ ਦੇ ਨਾਲ ਮੌਸਮ ਰਾਹੀਂ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਪਹਿਲਾ ਨਾਟਕ ਸੁਪਰਹਿੱਟ ਬਣਨ ਤੋਂ ਬਾਅਦ, ਇਸ ਨੇ ਸ਼ੋਬਿਜ਼ ਇੰਡਸਟਰੀ ਨੂੰ ਬਹੁਤ ਸਾਰੇ ਮਸ਼ਹੂਰ ਡਰਾਮੇ ਦਿੱਤੇ ਹਨ ਜਿਵੇਂ ਕਿ ਦੁਰਸਰੀ ਬੀਵੀ ਅਤੇ ਮੇਰੇ ਹਮਦਮ ਮੇਰੇ ਦੋਸਤ ਅਤੇ ਦਯਾਰ-ਏ-ਦਿਲ 2015 ਵਿੱਚ। ਫਾਰੂਕ ਟੈਲੀਵੀਜ਼ਨ ਨਾਟਕ ਸਨਮ ਦਾ ਵੀ ਹਿੱਸਾ ਸੀ। ਇਸ ਸਾਲ ਇਸ ਨੇ ਦੋਬਾਰਾ ਫਿਰ ਸੇ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਇਹ ਫੀਚਰ ਫਿਲਮ ਜਾਨਾਨ ਦੀ ਸਹਿ-ਨਿਰਮਾਤਾ ਸੀ। ਇਸ ਨੇ ਕਾਮੇਡੀ ਫ਼ਿਲਮ ਪਾਰਚੀ ਵਿੱਚ ਮੁੱਖ ਭੂਮਿਕਾ ਨਿਭਾਉਣ ਵਜੋਂ ਆਪਣੀ ਸ਼ੁਰੂਆਤ ਕੀਤੀ ਜਿਸ ਵਿੱਚ ਇਸ ਨੇ ਇੱਕ ਮਹਿਲਾ ਡੋਨ ਦਾ ਕਿਰਦਾਰ ਨਿਭਾਇਆ, ਜਿਸ ਵਿੱਚ ਸਹਿ-ਅਦਾਕਾਰ ਅਲੀ ਰਹਿਮਾਨ ਖਾਨ, ਅਹਿਮਦ ਅਲੀ ਅਕਬਰ ਅਤੇ ਉਸਮਾਨ ਮੁਖਤਾਰ ਮੁੱਖ ਭੂਮਿਕਾਵਾਂ ਵਿੱਚ ਸਨ।

ਟੈਲੀਵਿਜ਼ਨ[ਸੋਧੋ]

ਸਾਲ ਡਰਾਮਾ ਪਾਤਰ ਚੈਨਲ
2013 ਆਂਗਨ ਟੇਢਾ ਰਾਬੀਆ ਥਿਏਟਰ
2013 ਪੌਨੇ 14 ਅਗਸਤ ਕਿਰਨ ਥਿਏਟਰ
2014-2014 ਮੌਸਮ ਸਮਨ ਹਮ ਟੀਵੀ[8]
2014-2014 ਮੇਰੇ ਹਮਦਮ ਮੇਰੇ ਦੋਸਤ ਸਜੀਲਾ ਉਰਦੂ 1
2014-Present ਦੂਸਰੀ ਬੀਵੀ ਆਇਸ਼ਾ ਏਆਰਯਾਈ ਡਿਜੀਟਲ
2015 ਦਯਾਰ-ਏ-ਦਿਲ ਅਰਜੁਮੰਦ ਹਮ ਟੀਵੀ

ਫਿਲਮਾਂ[ਸੋਧੋ]

ਸਾਲ ਫਿਲਮ ਕੁਝ ਵਾਧੂ ਜਾਣਕਾਰੀ
2013 ਸਿਆਹ ਨਾਮਜ਼ਦ: ARY Film Award for Best Actress[9]

ਹਵਾਲੇ[ਸੋਧੋ]

  1. "Hareem Farooq Biography". Cinebasti. Retrieved 7 August 2014. 
  2. ਅਪ੍ਰੈਲ 2015 "Hareem Farooq Biography" Check |url= value (help). 
  3. "Hareem Farooq Leads Siyaah – Gains Fame In Short Time". Naseema Perveen. Mag Media. Retrieved August 9, 2014. 
  4. "Upcoming HUM TV Drama Mausam". Asma Mohiuddin. Apni Marzi. May 20, 2014. Retrieved August 8, 2014. 
  5. "Actress Hareem Farooq Hopeful For Mausam Drama Success". 
  6. "Hareem Farooq: On Shaping Your Own Destiny" (8 August 2018), Hello! Pakistan. Retrieved 29 January 2019.
  7. Arslan Athar (11 February 2019), "Abdullah Qureshi Is Getting Married And Here’s Everything That Happened At His Mehndi Last Night", MangoBaaz. Retrieved 11 February 2019.
  8. "Mausam: A light love story dominated by females". Hipinpakistan. Retrieved 7 August 2014. 
  9. "Siyaah — a low budget project backed by theatre artists". Retrieved 7 August 2014. 

ਬਾਹਰੀ ਕੜੀਆਂ[ਸੋਧੋ]