ਸਮੱਗਰੀ 'ਤੇ ਜਾਓ

ਹਸਨ ਨਾਸਿਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

[1][2]

ਹਸਨ ਨਾਸਿਰ
حسن ناصر
ਨਿੱਜੀ ਜਾਣਕਾਰੀ
ਜਨਮ(1928-01-01)ਜਨਵਰੀ 1, 1928
ਮੌਤ13 ਨਵੰਬਰ 1960(1960-11-13) (ਉਮਰ 32)
ਲਾਹੌਰ, ਪਾਕਿਸਤਾਨ
ਕੌਮੀਅਤਪਾਕਿਸਤਾਨ
ਕਿੱਤਾਪ੍ਰੋਲੇਤਾਰੀ ਆਗੂ
ਇਸ ਲੇਖ ਉਸ ਕਾਰਕੁਨ ਬਾਰੇ ਹੈ ਜਿਸਦੀ 1960 ਵਿੱਚ ਮੌਤ ਹੋ ਗਈ ਸੀ। ਇੱਕ ਸਿਆਸਤਦਾਨ/ਕਾਰਕੁਨ ਵੀ ਹੈ, ਜੋ ਅਜੇ ਵੀ ਸਰਗਰਮ ਹੈ, ਜਿਸਦਾ ਨਾਮ ਇਸ ਵਿਅਕਤੀ ਦੇ ਨਾਮ ਤੇ ਰੱਖਿਆ ਗਿਆ ਸੀ।

ਹਸਨ ਨਾਸਿਰ (1928[3] - 13 ਨਵੰਬਰ 1960[3]) ਇੱਕ ਪਾਕਿਸਤਾਨੀ ਪ੍ਰੋਲੇਤਾਰੀ ਆਗੂ, ਪਾਕਿਸਤਾਨ ਦੀ ਪਾਬੰਦੀਸ਼ੁਦਾ ਕਮਿਊਨਿਸਟ ਪਾਰਟੀ ਦਾ ਸਕੱਤਰ ਜਨਰਲ  ਅਤੇ ਨੈਸ਼ਨਲ ਅਵਾਮੀ ਪਾਰਟੀ ਵਿੱਚ ਦਫ਼ਤਰ ਸਕੱਤਰ ਸੀ। ਉਹ Hyderabad (Deccan) ਤੋਂ ਸੀ ਅਤੇ Makhdoom Mohiuddin ਅਤੇ ਹੋਰਨਾਂ ਦਾ ਤੇਲੰਗਾਨਾ ਹਥਿਆਰਬੰਦ ਸੰਘਰਸ਼ ਵਿੱਚ ਯੁਧ ਸਾਥੀ ਸੀ। ਉਹ ਨਵਾਬ ਮੋਹਸਿਨ-ਉਲ-ਮੁਲਕ ਦਾ ਦੋਹਤਰਾ ਸੀ। 1947 ਵਿੱਚ ਪਾਕਿਸਤਾਨ ਦੀ ਆਜ਼ਾਦੀ ਦੇ ਬਾਅਦ, ਉਹ ਪਾਕਿਸਤਾਨ ਚਲਾ ਗਿਆ ਸੀ ਤੇ ਜਲਦੀ ਹੀ ਦੇਸ਼ ਦੇ ਨਵ ਸੱਤਾਧਾਰੀ ਵਰਗ ਲਈ, ਪਾਕਿਸਤਾਨ ਵਿੱਚ ਸਭ ਤੋਂ ਡਰਾਵਣਾ ਕਮਿਊਨਿਸਟ ਬਣ ਗਿਆ। ਇਸ ਲਈ, ਹੈਦਰਾਬਾਦ, ਡੈਕਨ ਦੇ ਰਈਸ ਪਰਿਵਾਰ ਦਾ ਵਾਰਸ ਹੋਣ ਦੇ ਬਾਵਜੂਦ,[3] ਉਸ ਨੇ ਕੁਚਲੇ ਹੋਏ ਲੋਕਾਂ ਦੇ ਕਾਜ ਨੂੰ ਆਪਣਾਇਆ ਸੀ। ਉਹ 1960 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਾਹੌਰ ਕਿਲ੍ਹੇ ਅੰਦਰ ਇੱਕ ਸੈੱਲ ਵਿੱਚ ਪਾ ਦਿੱਤਾ ਅਤੇ ਮਰਨ ਤੱਕ ਬੇਰਹਿਮੀ ਨਾਲ ਤਕ ਤਸੀਹੇ ਦਿੱਤੇ।[3]

ਉਹ ਭਾਰਤ ਵਿੱਚ ਬਰਤਾਨਵੀ ਰਾਜ ਦੇ ਦੌਰਾਨ ਵਰਤੇ ਗਏ ਇੱਕ ਹਿਰਾਸਤ ਸੈਂਟਰ, ਲਾਹੌਰ ਕਿਲ੍ਹੇ,[4] ਵਿੱਚ ਬੰਦ ਸੀ ਜਦੋਂ ਉਸਦੀ ਦੀ ਮੌਤ ਹੋਈ।  ਉਸ ਦੇ ਕਤਲ ਦੇ ਬਾਅਦ ਉਸ ਦੇ ਤਸੀਹਿਆਂ ਨਾਲ ਜਖਮੀ ਸਰੀਰ ਨੂੰ ਪੁਲਿਸ ਵਲੋਂ ਦਫ਼ਨਾ ਦਿੱਤਾ ਗਿਆ ਸੀ।  ਤਸ਼ੱਦਦ ਦੀਆਂ ਰਿਪੋਰਟਾਂ ਬਹੁਤ ਡਰਾਉਣੀਆਂ ਸਨ ਅਤੇ ਕਈ ਮਹੀਨੇ ਰੋਸ ਰੋਕੀ ਰੱਖਣ ਵਿੱਚ ਸਫ਼ਲ ਰਹੀਆਂ। ਉਸ ਦੀ ਸ਼ਹਾਦਤ ਤੇ ਲੋਕਾਂ ਐਨਾ ਗੁੱਸਾ ਸੀ ਕਿ ਰਾਸ਼ਟਰਪਤੀ ਅਯੂਬ ਖਾਨ ਦੀ ਸਰਕਾਰ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਵਜੋਂ ਕਿ ਉਹ ਮਾਰਿਆ ਨਹੀਂ ਸੀ ਗਿਆ ਉਸ ਨੇ ਖੁਦਕੁਸ਼ੀ ਕੀਤੀ ਸੀ ਉਸਦੀ ਲਾਸ ਕਬਰ ਵਿੱਚੋਂ ਖੋਦਣੀ ਪਈ ਸੀ।[3] ਇਸ ਦਾ ਇਹ ਕਾਰਨ ਸੀ ਕਿ ਸਰਕਾਰ ਹਸਨ ਨਾਸਿਰ ਦਾ ਕੁਝ ਵੀ ਅਜਿਹਾ ਬਾਕੀ ਰਹਿਣ ਦੇਣਾ ਨਹੀਂ ਚਾਹੁੰਦੀ ਸੀ, ਜੋ ਲੋਕਾਂ ਨੂੰ ਉਸਦੀ ਯਾਦ ਦਿਲਾਏ। [5] ਅੱਜ, ਇੱਕ ਛੋਟੇ ਝਰੋਖੇ ਵਾਲੀ ਇੱਕ ਕੰਧ ਨੂੰ ਛੱਡ ਕੇ, ਉਸ ਸੈੱਲ ਦਾ ਕੁਝ ਵੀ ਬਾਕੀ ਨਹੀਂ ਜਿਥੇ ਉਸਨੂੰ ਮਾਰਿਆ ਗਿਆ ਸੀ।[5]

ਸਾਹਿਤ ਅਤੇ ਸਭਿਆਚਾਰ ਵਿੱਚ ਹਵਾਲੇ

[ਸੋਧੋ]
  • ਆਪਣੀ ਕਿਤਾਬ ਸ਼ੇਰ-ਏ-ਨਿਗਾਰਾਂ ਵਿੱਚ ਸਿਬਤੇ ਹਸਨ ਨੇ ਹਸਨ ਨਾਸਿਰ ਦੀ ਸੰਖੇਪ ਚਰਚਾ ਕੀਤੀ।
  •  ਮੇਜਰ ਇਸਹਾਕ ਮੁਹੰਮਦ ਨੇ ਆਪਣੀ ਕਿਤਾਬ ਹਸਨ ਨਾਸਿਰ ਕੀ ਸ਼ਾਹਦਤ ਵਿਚ

ਹਵਾਲੇ

[ਸੋਧੋ]
  1. Ali, Tariq (2005). Street Fighting Years: An Autobiography of the Sixties. Verso. ISBN 1844670295.
  2. ASDAR ALI, KAMRAN (2014-01-07). "A century of war, 1914-2014: Pakistan and the Cold War". Dawn. Retrieved 8 January 2014.
  3. Jump up to: 3.0 3.1 3.2 3.3 3.4 Saeed, Shahid (10 February 2011). "Hasan Nasir, 1928-1960". The Friday Times. Archived from the original on 28 ਸਤੰਬਰ 2013. Retrieved 26 September 2013. {{cite news}}: Unknown parameter |dead-url= ignored (|url-status= suggested) (help) Archived 28 September 2013[Date mismatch] at the Wayback Machine.
  4. Jump up to: 5.0 5.1 Nadeem, Naresh (13 March 2005). "Pakistan Diary". People's Democracy. 29 (11). Archived from the original on 28 ਸਤੰਬਰ 2013. Retrieved 26 September 2013. {{cite journal}}: Unknown parameter |dead-url= ignored (|url-status= suggested) (help) Archived 28 September 2013[Date mismatch] at the Wayback Machine.