ਸਮੱਗਰੀ 'ਤੇ ਜਾਓ

ਹਾਂਕ ਵਿਲੀਅਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਾਂਕ ਵਿਲੀਅਮਜ਼
1951 ਵਿੱਚ ਹਾਂਕ ਵਿਲੀਅਮਜ਼
ਜਨਮ
ਹੀਰਮ ਵਿਲੀਅਮਜ਼

(1923-09-17)ਸਤੰਬਰ 17, 1923
ਮਾਉਂਟ ਔਲਿਵ, ਬਟਲਰ ਕਾਉਂਟੀ, ਅਲਾਬਾਮਾ
ਮੌਤਜਨਵਰੀ 1, 1953(1953-01-01) (ਉਮਰ 29)
ਓਕ ਹਿੱਲ, ਵੈਸਟ ਵਰਜੀਨੀਆ
ਮੌਤ ਦਾ ਕਾਰਨਦਿਲ ਦਾ ਫੇਲ ਹੋਣਾ
ਪੇਸ਼ਾਗਾਇਕ-ਗੀਤਕਾਰ
ਜੀਵਨ ਸਾਥੀ
ਔਡਰੀ ਵਿਲੀਅਮਜ਼
(ਵਿ. 1944; ਤਲਾਕ 1952)

ਬਿਲੀ ਜੀਨ ਜੋਨਸ
(ਵਿ. 1952; ਮੌਤ 1953)
ਬੱਚੇਹਾਂਕ ਵਿਲੀਅਮਜ਼ ਜੂਨੀਅਰ
ਜੈਟ ਵਿਲੀਅਮਜ਼
ਸੰਗੀਤਕ ਕਰੀਅਰ
ਸਾਜ਼
  • ਵੋਕਲਜ਼
  • ਗਿਟਾਰ
ਸਾਲ ਸਰਗਰਮ1937–1952
ਵੈੱਬਸਾਈਟwww.hankwilliams.com
ਦਸਤਖ਼ਤ

ਹਾਂਕ ਹੀਰਮ ਵਿਲੀਅਮਜ਼ (17 ਸਤੰਬਰ, 1923 - 1 ਜਨਵਰੀ, 1953) ਇੱਕ ਅਮਰੀਕਨ ਗਾਇਕ ਅਤੇ ਗੀਤ ਲੇਖਕ ਸੀ। 20 ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਅਮਰੀਕੀ ਗਾਇਕਾਂ ਅਤੇ ਗੀਤਕਾਰਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ।[1][2] ਵਿਲੀਅਮਜ਼ ਨੇ 35 ਸਿੰਗਲਜ਼ ਰਿਕਾਰਡ ਕੀਤੇ ਜੋ ਕਿ ਬਿਲਬੋਰਡ ਕੰਟਰੀ ਅਤੇ ਪੱਛਮੀ ਬੈਸਟ ਸੈਲਰਸ ਚਾਰਟ ਦੇ ਟਾੱਪ 10 ਤੇ ਪਹੁੰਚ ਗਏ ਸਨ।

ਉਸਦਾ ਜਨਮ ਮਾਉਂਟ ਔਲਿਵ, ਬਟਲਰ ਕਾਉਂਟੀ, ਅਲਾਬਾਮਾ ਵਿਖੇ ਹੋਇਆ ਸੀ ਅਤੇ ਆਪਣੇ ਪਰਵਾਰ ਨਾਲ ਜਾਰਜਿਨਿਆ ਜਾ ਕੇ ਰਹਿਣ ਲੱਗਿਆ, ਜਿੱਥੇ ਉਹ ਰੂਫਸ ਪੇਨ ਨੂੰ ਮਿਲਿਆ, ਜਿਸਨੇ ਉਸਨੂੰ ਖਾਣੇ ਜਾਂ ਪੈਸੇ ਦੇ ਬਦਲੇ ਗਿਟਾਰ ਸਿਖਾਉਣਾ ਸ਼ੁਰੂ ਕੀਤਾ। ਵਿਲੀਅਮਜ਼ ਬਾਅਦ ਵਿੱਚ ਮੋਂਟਗੋਮਰੀ ਚਲਾ ਗਿਆ, ਜਿੱਥੇ ਉਸਨੇ 1937 ਵਿੱਚ ਆਪਣੇ ਸੰਗੀਤ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇੱਥੇ ਉਸਨੂੰ ਰੇਡੀਓ ਸਟੇਸ਼ਨ ਡਬਲਿਊ ਐੱਸ ਐੱਫ ਏ ਦੇ ਨਿਰਮਾਤਾ ਨੇ ਉਸ ਨੂੰ 15 ਮਿੰਟ ਦਾ ਪ੍ਰੋਗਰਾਮ ਕਰਨ ਲਈ ਨਿਯੁਕਤ ਕੀਤਾ ਸੀ। ਉਸਨੇ ਡ੍ਰਿਫਟਿੰਗ ਕਾਉਬੌਇਜ਼ ਬੈਕਅਪ ਬੈਂਡ ਦੀ ਉਸਾਰੀ ਕੀਤੀ, ਜਿਸਨੂੰ ਉਸਦੀ ਮਾਂ ਦੁਆਰਾ ਪ੍ਰਬੰਧਿਤ ਕੀਤਾ ਗਿਆ ਸੀ, ਅਤੇ ਆਪਣੇ ਕੈਰੀਅਰ ਨੂੰ ਸਮਾਂ ਦੇਣ ਲਈ ਉਸਨੇ ਸਕੂਲ ਛੱਡ ਦਿੱਤਾ।

ਦੂਜੇ ਵਿਸ਼ਵ ਯੁੱਧ ਦੌਰਾਨ ਉਸ ਦੇ ਬਹੁਤ ਸਾਰੇ ਬੈਂਡ ਮੈਂਬਰਾਂ ਨੂੰ ਮਿਲਟਰੀ ਸੇਵਾ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਸੀ। ਮੈਂਬਰਾਂ ਦੇ ਛੱਡ ਜਾਣ 'ਤੇ ਵਿਲੀਅਮਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਅਤੇ ਅਲਕੋਹਲ ਦਾ ਜ਼ਿਆਦਾ ਸੇਵਨ ਕਰਨ ਕਰਕੇ ਡਬਲਯੂ ਐੱਸ ਐੱਫ ਏ ਨੇ ਉਸ ਦੇ ਇਕਰਾਰਨਾਮੇ ਨੂੰ ਖਤਮ ਕਰ ਦਿੱਤਾ।

ਵਿਲੀਅਮਜ਼ ਨੇ ਔਡਰੀ ਸ਼ੇਪਾਰਡ ਨਾਲ ਵਿਆਹ ਕੀਤਾ, ਜੋ ਲਗਭਗ ਇੱਕ ਦਹਾਕੇ ਤੋਂ ਉਸ ਦੀ ਮੈਨੇਜਰ ਸੀ। ਸਟ੍ਰੀਲਿੰਗ ਰਿਕਾਰਡਜ਼ ਨਾਲ ਨੈਵਰ ਅਗੇਨ ਅਤੇ "ਹੋੰਕੀ ਟੌਕਿਨ" ਰਿਕਾਰਡ ਕਰਨ ਤੋਂ ਬਾਅਦ ਉਸ ਨੇ ਐੱਮਜੀਐਮ ਰਿਕਾਰਡਜ਼ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ। 1947 ਵਿੱਚ ਉਸਨੇ "ਮੂਵ ਇਟ ਆਨ ਓਵਰ" ਰਿਲੀਜ਼ ਕੀਤਾ, ਜੋ ਕਿ ਹਿੱਟ ਰਿਹਾ, ਅਤੇ ਫਿਰ ਲੂਸੀਆਨਾ ਹੈਰਾਈਡ ਰੇਡੀਓ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਿਆ।

ਇਕ ਸਾਲ ਬਾਅਦ, ਉਸਨੇ ਸਿਨਸਿਨਾਟੀ ਦੇ ਹਰਜ਼ੋਗ ਸਟੂਡੀਓ ਵਿਖੇ "ਲਵਸਟਿੱਕ ਬਲੂਜ਼" ਦਾ ਇੱਕ ਕਵਰ ਰਿਲੀਜ਼ ਕੀਤਾ,[3] ਜੋ ਉਸਨੂੰ ਸੰਗੀਤ ਦੀ ਮੁੱਖ ਧਾਰਾ ਵਿੱਚ ਲੈ ਗਿਆ। ਇੱਕ ਸ਼ੁਰੂਆਤੀ ਨਾਮਨਜ਼ੂਰੀ ਤੋਂ ਬਾਅਦ, ਵਿਲੀਅਮਜ਼ ਗ੍ਰੈਂਡ ਓਲ ਓਪਰੀ ਵਿੱਚ ਸ਼ਾਮਲ ਹੋ ਗਿਆ।

ਸ਼ਰਾਬ ਪੀਣ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਕਾਰਨ ਉਸ ਦੀ ਸਿਹਤ ਬਹੁਤ ਵਿਗੜ ਗਈ ਸੀ। 1952 ਵਿੱਚ, ਉਸਦਾ ਸ਼ੇਪਾਰਡ ਨਾਲ ਤਲਾਕ ਹੋ ਗਿਆ ਅਤੇ ਗ੍ਰੈਂਡ ਓਲ ਓਫੀਰੀ ਨੇ ਉਸਨੂੰ ਦੀ ਸ਼ਰਾਬ ਦੀ ਦੁਰਵਰਤੋਂ ਕਰਕੇ ਬਰਖਾਸਤ ਕਰ ਦਿੱਤਾ। ਵੈਸਟ ਵਰਜੀਨੀਆ ਵਿੱਚ ਇੱਕ ਸੰਗੀਤ ਸਮਾਰੋਹ ਲਈ ਸਫ਼ਰ ਕਰਦੇ ਹੋੲੇ, 31 ਦਸੰਬਰ, 1952 ਤੋਂ 1 ਜਨਵਰੀ, 1953 ਦੇ ਵਿਚਕਾਰ ਉਸਦੀ ਅਚਾਨਕ ਦੀ ਮੌਤ ਹੋ ਗਈ। ਆਪਣੀ ਛੋਟੀ ਜ਼ਿੰਦਗੀ ਦੇ ਬਾਵਜੂਦ, ਵਿਲੀਅਮਜ਼ 20 ਵੀਂ ਸਦੀ ਦੇ ਸਭ ਤੋਂ ਵੱਧ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਸੰਗੀਤਕਾਰਾਂ ਵਿੱਚੋਂ ਇੱਕ ਹੈ।

ਉਸ ਨੇ ਲਿਖੇ ਅਤੇ ਦਰਜ ਕੀਤੇ ਗਏ ਗਾਣੇ ਬਹੁਤ ਸਾਰੇ ਕਲਾਕਾਰਾਂ ਦੁਆਰਾ ਕਵਰ ਕੀਤੇ ਹਨ ਅਤੇ ਵੱਖ-ਵੱਖ ਸ਼ੈਲੀਆਂ ਵਿੱਚ ਵੀ ਹਿੱਟ ਰਹੇ ਹਨ। ਉਸਨੂੰ ਕੰਟ੍ਰੀ ਮਿਊਜ਼ਿਕ ਹਾਲ ਆਫ ਫੇਮ(1961), ਦੀ ਸੌਂਗਰਾਈਟਰ ਹਾਲ ਆਫ ਫੇਮ (1970) ਅਤੇ ਰੈਕ ਐਂਡ ਰੋਲ ਹਾਲ ਆਫ ਫੇਮ (1987) ਵਜੋਂ ਸਨਮਾਨਿਤ ਕੀਤਾ ਗਿਆ।

ਮੁੱਢਲਾ ਜੀਵਨ[ਸੋਧੋ]

ਵਿਲੀਅਮਜ਼ ਜਨਮ 17 ਸਤੰਬਰ, 1923 ਨੂੰ ਮਾਉਂਟ ਔਲਿਵ, ਬਟਲਰ ਕਾਉਂਟੀ, ਅਲਾਬਾਮਾ ਵਿਖੇ ਹੋਇਆ ਸੀ। ਉਹ ਆਪਣੇ ਮਾਪਿਆਂ ਦੀ ਤੀਜੀ ਔਲਾਦ ਸੀ। ਉਸ ਦੇ ਮਾਤਾ-ਪਿਤਾ ਜੈਸੀ ਲਿਲੀਬਲ ਅਤੇ ਏਲੋਂਜੋ ਹਬਲ ਵਿਲੀਅਮਜ਼ ਸਨ ਅਤੇ ਉਹ ਇੰਗਲਿਸ਼ ਵੰਸ਼ ਦਾ ਸੀ।[4][5][6][7] ਉਸਦੇ ਪਿਤਾ ਐਲੋਨਜ਼ੋ ਵਿਲੀਅਮਜ਼ ਡਬਲਯੂ. ਟੀ. ਸਮਿਥ ਲੰਬਰ ਕੰਪਨੀ ਦੇ ਰੇਲਮਾਰਗਾਂ ਲਈ ਇੱਕ ਇੰਜੀਨੀਅਰ ਵਜੋਂ ਕੰਮ ਕਰਦਾ ਸੀ। ਉਸਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਜੁਲਾਈ 1918 ਤੋਂ ਜੂਨ 1919 ਤੱਕ ਸੇਵਾ ਕੀਤੀ। ਉਹ ਇੱਕ ਟਰੱਕ ਤੋਂ ਡਿੱਗਣ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ, ਉਸ ਦੀ ਕਾਲਰਬੋਨ ਟੁੱਟ ਗਈ ਸੀ ਸਿਰ 'ਤੇ ਇੱਕ ਗੰਭੀਰ ਝਟਕਾ ਲੱਗਾ ਸੀ।

ਹਵਾਲੇ[ਸੋਧੋ]

  1. "Hank Williams". Sputnik Music. Retrieved September 8, 2014.
  2. "I Saw the Light: Hank Williams' Sixty Years of Influence on American Music". The New School. Retrieved September 8, 2014 – via YouTube.
  3. "Historic Herzog". The Cincinnati Music Heritage Foundation (in ਅੰਗਰੇਜ਼ੀ (ਅਮਰੀਕੀ)). Retrieved 2017-06-09.
  4. "Book One – Darling Fan and a Further Quintet of Essays: Chapter One – Luke the Drifter and the Secrets of Country". Smashwords.com. Archived from the original (Txt) on ਸਤੰਬਰ 24, 2015. Retrieved March 6, 2016.
  5. "Selected Writings @ Ourstory.com The Hiram King and the Secrets of Country". OurStory.com. October 2, 1954. Retrieved March 6, 2016.
  6. Beal, Richard (February 9, 2011). "Hank Williams". Richardbealblog.com. Retrieved March 6, 2016.
  7. "Hank Williams - 40 Greatest Hits". Newburycomics.com. Archived from the original on December 29, 2014. Retrieved December 29, 2014. {{cite web}}: Unknown parameter |deadurl= ignored (|url-status= suggested) (help) Archived December 29, 2014[Date mismatch], at the Wayback Machine.