ਸਮੱਗਰੀ 'ਤੇ ਜਾਓ

ਹਾਂਗਕਾਂਗ ਵਿੱਚ ਰੋਸ-ਲਹਿਰ 2014

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹਾਂਗਕਾਂਗ ਵਿੱਚ ਰੋਸ-ਲਹਿਰ 2014
ਪੁਲਿਸ ਰੋਸ-ਪ੍ਰਦਰਸ਼ਨਕਾਰੀਆਂ ਵਿਰੁੱਧ ਅੱਥਰੂ ਗੈਸ ਦਾ ਇਸਤੇਮਾਲ ਕਰ ਰਹੀ ਹੈ।
ਤਾਰੀਖ27 ਸਤੰਬਰ 2014 (27 ਸਤੰਬਰ 2014) – ਜਾਰੀ
ਸਥਾਨਹਾਂਗਕਾਂਗ ਹਾਂਗਕਾਂਗ
ਅੰਦਰੂਨੀ ਲੜਾਈ ਦੀਆਂ ਧਿਰਾਂ
ਮੋਹਰੀ ਹਸਤੀਆਂ
None (The movement is now fully autonomous)
CY Leung
(ਹਾਂਗਕਾਂਗ ਦਾ ਮੁੱਖ ਕਾਰਜਕਾਰੀ ਅਧਿਕਾਰੀ)
Carrie Lam
(ਰਾਜਭਾਗ ਲਈ ਮੁੱਖ ਸਕੱਤਰ)
Lai Tung-kwok
(ਸਰੱਖਿਆ ਸਕੱਤਰ)
Andy Tsang
(ਪੁਲਿਸ ਕਮਿਸ਼ਨਰ)
ਗ੍ਰਿਫਤਾਰੀਆਂ, ਜਖ਼ਮੀ ਅਤੇ ਮੌਤਾਂ[1]
  • ਗ੍ਰਿਫਤਾਰੀਆਂ: 89
  • ਜਖ਼ਮੀ: 69
  • ਜਖ਼ਮੀ: 12

ਜਦੋਂ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਨੇ ਆਉਣ ਵਾਲੇ 2017 ਨੂੰ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਚੋਣ ਦੇ ਲਈ ਪ੍ਰਸਤਾਵਿਤ ਚੋਣ ਸੁਧਾਰਾਂ ਬਾਰੇ ਆਪਣੇ ਫੈਸਲੇ ਦਾ ਐਲਾਨ ਕੀਤਾ ਉਸਦੇ ਜਲਦ ਬਾਅਦ ਹਾਂਗਕਾਂਗ ਵਿੱਚ ਰੋਸ ਮੁਜਾਹਰਿਆਂ ਅਤੇ ਜਨਤਕ ਸਿਵਲ ਨਾਫਰਮਾਨੀ ਦਾ ਦੌਰ ਸ਼ੁਰੂ ਹੋ ਗਿਆ।[2] ਲੋਕਤੰਤਰ ਦੀ ਰੱਖਿਆ ਦੀ ਮੰਗ ਕਰਨ ਲਈ ਲਗਪਗ 80,000 ਨਾਗਰਿਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਸੜਕਾਂ ਤੋਂ ਹਟਾਉਣ ਲਈ ਪੁਲੀਸ ਅੱਥਰੂ ਗੈਸ, ਮਿਰਚਾਂ ਦੇ ਪਾਊਡਰ ਦੀ ਸਪਰੇਅ ਅਤੇ ਲਾਠੀਚਾਰਜ ਦੀ ਵਰਤੋਂ ਕਰ ਰਹੀ ਹੈ।

ਚੀਨ ਦੀ ਸਰਕਾਰ ਨੇ ਇਹ ਆਦੇਸ਼ ਜਾਰੀ ਕਰ ਦਿੱਤੇ ਕਿ ਇਹ ਤੈਅ ਕਰਨ ਦਾ ਅਧਿਕਾਰ ਚੀਨ ਸਰਕਾਰ ਦੀ ਇੱਕ ਕਮੇਟੀ ਨੂੰ ਹੋਵੇਗਾ ਕਿ ਹਾਂਗਕਾਂਗ ਵਿੱਚ ਮੁੱਖ ਕਾਰਜਕਾਰੀ ਦੀ ਚੋਣ ਲਈ ਉਮੀਦਵਾਰ ਕੌਣ ਹੋਵੇ। ਇਸ ਚੋਣ ਦੇ ਬਾਅਦ, ਚੁਣੇ ਮੁੱਖ ਕਾਰਜਕਾਰੀ ਨੂੰ ਅਜੇ ਵੀ ਰਸਮੀ ਤੌਰ 'ਤੇ ਅਹੁਦਾ ਸਾਂਭਣ ਲਈ ਸਰਕਾਰ ਦੁਆਰਾ ਨਿਯੁਕਤ ਕੀਤੇ ਜਾਣ ਦੀ ਲੋੜ ਹੋਵੇਗੀ। ਫੈਸਲੇ ਵਿੱਚ ਇਹ ਵੀ ਸ਼ਾਮਲ ਹੈ ਕਿ "ਮੁੱਖ ਕਾਰਜਕਾਰੀ ਇੱਕ ਵਿਅਕਤੀ ਹੋਣਾ ਚਾਹੀਦਾ ਹੈ ਜੋ ਦੇਸ਼ ਨੂੰ ਪਿਆਰ ਕਰਦਾ ਹੈ ਅਤੇ ਹਾਂਗਕਾਂਗ ਨੂੰ ਪਿਆਰ ਕਰਦਾ ਹੈ।"[3] ਇਹ ਆਦੇਸ਼ ਉਸ ਵਾਅਦੇ ਦਾ ਉਲੰਘਣ ਹੈ ਜੋ ਚੀਨ ਨੇ ਹਾਂਗਕਾਂਗ ਨੂੰ ਬਰਤਾਨੀਆ ਤੋਂ ਕਬਜ਼ਾ ਲੈਣ ਸਮੇਂ 1997 ਵਿੱਚ ਕੀਤਾ ਸੀ।

ਹਵਾਲੇ

[ਸੋਧੋ]
  1. Jethro Mullen; Catherine E. Shoichet (September 29, 2014). "Hong Kong protesters dig in and brace for possible crackdown". CNN. Retrieved September 29, 2014.
  2. "全国人民代表大会常务委员会关于香港特别行政区行政长官普选问题和2016年立法会产生办法的决定". Archived from the original on 2014-09-30. Retrieved 2014-09-30. {{cite web}}: Unknown parameter |dead-url= ignored (|url-status= suggested) (help) Archived 2014-11-03 at the Wayback Machine.
  3. "Full text of NPC decision on universal suffrage for HKSAR chief selection". Xinhua. 31 August 2014. Retrieved 30 September 2014.