ਹਾਂਸ ਆਈਸਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਾਂਸ ਆਈਸਲਰ
Hanns Eisler 1917.jpg
ਜਾਣਕਾਰੀ
ਜਨਮ 6 ਜੁਲਾਈ 1898(1898-07-06)
ਲੀਪਜਿਗ, ਆਸਟਰੀਆ, ਜਰਮਨ ਸਲਤਨਤ
ਮੌਤ 6 ਸਤੰਬਰ 1962(1962-09-06) (ਉਮਰ 64)
ਬਰਲਿਨ, ਜੀਡੀਆਰ
ਕਿੱਤਾ ਕੰਪੋਜਰ

ਹਾਂਸ ਆਈਸਲਰ (6 ਜੁਲਾਈ 1898 - 6 ਸਤੰਬਰ 1962) ਇੱਕ ਆਸਟਰੀਆਈ ਸੰਗੀਤਕਾਰ ਸਨ। ਉਹ ਜਰਮਨ ਡੈਮੋਕਰੈਟਿਕ ਰੀਪਬਲਿਕ ਦੇ ਰਾਸ਼ਟਰੀ ਗੀਤ ਦੇ ਕੰਪੋਜ਼ਰ ਸਨ। ਉਹ ਬ੍ਰਤੋਲਤ ਬ੍ਰੈਖਤ ਨਾਲ ਆਪਣੇ ਲੰਬੇ ਨੇੜਲੇ ਸਬੰਧਾਂ ਅਤੇ ਫਿਲਮਾਂ ਦੇ ਲਈ ਲਿਖੇ ਗੀਤਾਂ ਲਈ ਮਸ਼ਹੂਰ ਸਨ।

ਆਈਸਲਰ ਇੱਕ ਵਿਲੱਖਣ ਸਿਧਾਂਤਕਾਰ ਅਤੇ ਮਾਹਰ ਕੰਪੋਜਰ ਸਨ। ਆਪਣੀਆਂ ਰਚਨਾਵਾਂ ਰਾਹੀਂ ਉਨ੍ਹਾਂ ਸੰਗੀਤ ਦੇ ਜਮਾਤੀ ਪੱਖ ਨੂੰ ਜਾਹਰ ਕੀਤਾ। 1947 ਵਿਚ ਥਿਓਡੋਰ ਅਡਾਰਨੋ ਨਾਲ਼ ਮਿਲ਼ਕੇ ਲਿਖੀ ਉਨ੍ਹਾਂ ਦੀ ਕਿਤਾਬ ਕੰਪੋਜ਼ਿੰਗ ਫਾਰ ਫ਼ਿਲਮਜ਼ ਇੱਕ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ਉਨ੍ਹਾਂ ਦੀਆਂ ਚੋਣਵੀਆਂ ਰਚਨਾਵਾਂ ਨੂੰ ਏ ਰੈਬਲ ਇਨ ਮਿਊਜ਼ਿਕ ਦੇ ਨਾਂ ਹੇਠ ਛਾਪਿਆ ਗਿਆ ਹੈ।

ਹਾਂਸ ਆਈਸਲਰ ਨੂੰ ‘ਸੰਗੀਤ ਦਾ ਕਾਰਲ ਮਾਰਕਸ’ ਹੋਣ ਦਾ ਦਰਜ਼ਾ ਹਾਊਸ ਕਮੇਟੀ ਆਨ ਅਨ-ਅਮੇਰੀਕਨ ਐਕਟਿਵਟੀਜ਼ ਨੇ ਦਿੱਤਾ ਸੀ। ਕਮੇਟੀ ਵਲੋਂ ਉਸ ਨੂੰ ਹਾਲੀਵੁੱਡ ਵਿਚਲਾ ਸੋਵੀਅਤ ਏਜੰਟ ਗਰਦਾਨਿਆ ਗਿਆ। ਅਖੀਰ ਅਮਰੀਕੀ ਹਾਕਮਾਂ ਦਾ ਡਰਾਮਾ ਖਤਮ ਹੋਇਆ ਅਤੇ 28 ਮਾਰਚ, 1948 ਨੂੰ ਹਾਂਸ ਆਈਸਲਰ ਨੂੰ ਅਮਰੀਕਾ ਛੱਡਣਾ ਪਿਆ। ਸੱਤ ਸਾਲ ਪਹਿਲਾਂ ਆਈਸਲਰ ਨੂੰ ਨਾਜ਼ੀ ਪਾਰਟੀ ਦੇ ਸੱਤਾ ਵਿਚ ਆਉਨ ਕਾਰਣ ਆਪਣਾ ਦੇਸ਼ ਜਰਮਨੀ ਛੱਡਣਾ ਪਿਆ ਸੀ।

ਜੀਵਨ[ਸੋਧੋ]

ਹਾਂਸ ਆਈਸਲਰ ਦਾ ਜਨਮ 6 ਜੁਲਾਈ, 1898 ਨੂੰ ਆਸਟਰੀਆ ਵਿਚ ਹੋਇਆ ਸੀ। ਉਹ ਆਪਣੇ ਮਾਪਿਆਂ ਦੇ ਤੀਜੇ ਬੱਚੇ ਸਨ। ਉਨ੍ਹਾਂ ਦੇ ਪਿਤਾ ਯਹੂਦੀ ਸੀ, ਅਤੇ ਮਾਤਾ ਲੂਥਰਨ[1][2] 1901 ਵਿੱਚ ਇਸਦਾ ਪਰਿਵਾਰ ਵੀਏਨਾ ਵਿੱਚ ਜਾਕੇ ਰਹਿਣ ਲੱਗਿਆ। ਇਸਦਾ ਭਾਈ ਜਰਹਾਰਟ ਆਈਸਲਰ ਇੱਕ ਕਮਿਊਨਿਸਟ ਪੱਤਰਕਾਰ ਸੀ। ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲੈਣ ਤੋਂ ਬਾਅਦ ਵਿਆਨਾ ਵਿਖੇ ਆਈਸਲਰ ਨੇ ਪ੍ਰਸਿੱਧ ਸੰਗੀਤਕਾਰ ਆਰਨੋਲਡ ਸਕੂਨਵਰਗ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਉਹ ਆਰਨੋਲਡ ਦੇ ਪਹਿਲੇ ਸ਼ਿਸ਼ ਸਨ ਜਿਨ੍ਹਾਂ ਨੇ ਬਾਰਾਂ ਸੁਰੀ ਜਾਂ ਲੜੀਵਾਰ ਸੰਗੀਤ ਦੀ ਰਚਨਾ ਕੀਤੀ। 1925 ਵਿਚ ਉਹ ਬਰਲਿਨ ਚਲੇ ਗਏ, ਜੋ ਉਸ ਵੇਲੇ ਕਲਾ, ਸੰਗੀਤ ਅਤੇ ਰਾਜਨੀਤੀ ਦਾ ਗੜ੍ਹ ਸੀ।

ਹਵਾਲੇ[ਸੋਧੋ]

  1. Levi, Erik (August 1998). "Hanns Eisler: Life: BBC Composer of the Month". eislermusic.com. North American Hanns Eisler Forum. Retrieved 30 September 2012. 
  2. Singer, Kurt D (1953). "The men in the Trojan horse".