ਸਮੱਗਰੀ 'ਤੇ ਜਾਓ

ਹਾਫ਼ਿਜ਼ ਦਾ ਮਕਬਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਫ਼ਿਜ਼ ਦਾ ਮਕਬਰਾ ( Persian: آرامگاه حافظ ਆਰਾਮਗਾਹ ਹਾਫ਼ਿਜ਼ ), ਆਮ ਤੌਰ 'ਤੇ ਹਾਫ਼ੇਜ਼ੀਏ (حافظیه), ਇਰਾਨ ਦੇ ਸ਼ਿਰਾਜ਼ ਦੇ ਉੱਤਰੀ ਕੋਨੇ ਵਿੱਚ ਪ੍ਰਸਿੱਧ ਫ਼ਾਰਸੀ ਕਵੀ ਹਾਫ਼ਿਜ਼ ਦੀ ਯਾਦ ਵਿੱਚ ਬਣਾਏ ਗਏ ਦੋ ਯਾਦਗਾਰੀ ਢਾਂਚੇ ਹਨ। ਖੁੱਲੇ ਪਵੇਲੀਅਨ ਢਾਂਚੇ ਇੱਕ ਮੌਸਮੀ ਨਦੀ ਦੇ ਉੱਤਰੀ ਕੰਢੇ 'ਤੇ ਮੋਸੱਲਾ ਬਾਗ਼ ਵਿੱਚ ਸਥਿਤ ਹਨ ਅਤੇ ਹਾਫ਼ਿਜ਼ ਦੀ ਕਬਰ ਸੰਗਮਰਮਰ ਦੀ ਹੈ। 1935 ਵਿੱਚ ਬਣਾਈਆਂ ਗਈਆਂ ਮੌਜੂਦਾ ਇਮਾਰਤਾਂ ਫ੍ਰੈਂਚ ਆਰਕੀਟੈਕਟ ਅਤੇ ਪੁਰਾਤੱਤਵ ਵਿਗਿਆਨੀ ਆਂਦਰੇ ਗੋਦਾਰਦ ਨੇ ਡਿਜ਼ਾਈਨ ਕੀਤੀਆਂ ਸਨ। ਇਹ ਪਿਛਲੀਆਂ ਬਣਤਰਾਂ ਦੇ ਸਥਾਨ 'ਤੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ 1773 ਵਿੱਚ ਬਣਾਈ ਗਈ ਸੀ। ਮਕਬਰਾ, ਇਸਦੇ ਬਗੀਚੇ ਅਤੇ ਆਲ਼ੇ-ਦੁਆਲ਼ੇ ਹੋਰ ਮਹਾਨ ਹਸਤੀਆਂ ਦੀਆਂ ਯਾਦਗਾਰਾਂ ਸ਼ਿਰਾਜ਼ ਵਿੱਚ ਸੈਰ-ਸਪਾਟੇ ਦਾ ਕੇਂਦਰ ਹਨ।

ਇਤਿਹਾਸ

[ਸੋਧੋ]

ਹਾਫ਼ਿਜ਼ ਦਾ ਜਨਮ ਸ਼ਿਰਾਜ਼ ਵਿੱਚ 1315 ਵਿੱਚ ਹੋਇਆ ਸੀ ਅਤੇ ਉੱਥੇ ਹੀ 1390 ਵਿੱਚ ਮੌਤ ਹੋ ਗਈ ਸੀ। ਈਰਾਨੀ ਲੋਕਾਂ ਦਾ ਮਹਿਬੂਬ ਸ਼ਾਇਰ ਹੈ, ਅਤੇ ਉਹ ਉਸ ਦੀਆਂ ਗ਼ਜ਼ਲਾਂ ਨੂੰ ਜ਼ਬਾਨੀ ਯਾਦ ਕਰਦੇ ਹਨ। ਹਾਫ਼ਿਜ਼ ਆਪਣੇ ਸ਼ਹਿਰ ਵਿੱਚ ਦਰਬਾਰੀ ਕਵੀ ਸੀ। ਉਸਦੀ ਯਾਦ ਵਿੱਚ, ਇੱਕ ਛੋਟਾ, ਗੁੰਬਦ ਵਰਗਾ ਢਾਂਚਾ 1452 ਵਿੱਚ ਗੋਲਗਸਤ-ਏ ਮੋਸੱਲਾ ਵਿਖੇ ਉਸਦੀ ਕਬਰ ਦੇ ਨੇੜੇ ਸ਼ੀਰਾਜ਼ ਵਿੱਚ, ਅਬੁਲ-ਕਾਸਿਮ ਬਾਬਰ ਮਿਰਜ਼ਾ ਨਾਮ ਦੇ ਤਿਮੂਰਦ ਫ਼ਰਮਾਨਦਾਰ ਦੇ ਹੁਕਮ 'ਤੇ ਬਣਾਇਆ ਗਿਆ ਸੀ। ਗੋਲਗਸਤ-ਏ ਮੋਸੱਲਾ ਬਾਗ਼ ਸੀ (ਹੁਣ ਮੁਸੱਲਾ ਬਾਗ਼ ਵਜੋਂ ਜਾਣਿਆ ਜਾਂਦਾ ਹੈ) ਜੋ ਹਾਫ਼ਿਜ਼ ਦੀ ਸ਼ਾਇਰੀ ਵਿੱਚ ਪ੍ਰਦਰਸ਼ਿਤ ਹੁੰਦਾ ਹੈ। 19,000 ਵਰਗ ਮੀਟਰ ਤੋਂ ਵੱਧ ਦੀ ਖੇਤਰਫਲ ਵਾਲ਼ੇ ਬਾਗ਼ ਸ਼ਿਰਾਜ਼ ਦਾ ਇੱਕ ਕਬਰਸਤਾਨ ਵੀ ਸੀ, ਅਤੇ ਬਾਬਰ ਨੇ ਯਾਦਗਾਰ ਦੇ ਨਾਲ ਹੀ ਇੱਥੇ ਇੱਕ ਤਲਾ ਵੀ ਬਣਾਇਆ ਸੀ। ਇਹ ਮੰਨਦੇ ਹੋਏ ਕਿ ਉਹਨਾਂ ਨੂੰ ਹਾਫ਼ਿਜ਼ ਦੀ ਸ਼ਾਇਰੀ ਵਿੱਚ ਸ਼ਗਨ ਸੰਕੇਤਾਂ ਦਾ ਆਦੇਸ਼ ਮੰਨਦੇ ਹੋਏ, ਫਾਰਸ ਦੇ ਅੱਬਾਸ ਪਹਿਲੇ ਅਤੇ ਨਾਦਰ ਸ਼ਾਹ ਦੋਨਾਂ ਨੇ ਅਗਲੇ 300 ਸਾਲਾਂ ਵਿੱਚ ਬਹਾਲੀ ਦੇ ਅੱਡ ਅੱਡ ਪ੍ਰੋਜੈਕਟ ਅਮਲ ਵਿੱਚ ਲਿਆਂਦੇ।

ਯੂਜੀਨ ਫਲਾਂਡਿਨ ਦੁਆਰਾ ਡਰਾਇੰਗ, 1840
ਪਾਸਕਲ ਕੋਸਟ ਦੁਆਰਾ ਡਰਾਇੰਗ, 1840
1906 ਵਿੱਚ ਹਾਫ਼ਿਜ਼ ਦੀ ਕਬਰ ਦੀਆਂ ਤਸਵੀਰਾਂ

ਮੌਜੂਦਾ ਬਣਤਰ

[ਸੋਧੋ]
ਹਾਫ਼ਿਜ਼ ਦੀ ਕਬਰ ਦਾ ਦ੍ਰਿਸ਼
ਹਾਫ਼ਿਜ਼ ਦੇ ਮਕਬਰੇ ਦੀ ਯੋਜਨਾ
ਹਾਫ਼ਿਜ਼ ਦੀ ਕਬਰ, ਰਾਤ ਨੂੰ ਪ੍ਰਕਾਸ਼ਮਾਨ
ਜ਼ਮੀਨ ਤੋਂ ਮਕਬਰੇ ਦਾ ਦ੍ਰਿਸ਼

ਨੋਟ

[ਸੋਧੋ]