ਹਾਰਡ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਾਰਡ ਕੌਰ
ਕੌਰ ਮਈ ੨੦੧੨ ਨੂੰ ਆਪਣੀ ਐਲਬਮ ਦ ਬਾਰਟੈਂਡਰ ਦੇ ਲਾਂਚ ਵੇਲੇ
ਕੌਰ ਮਈ ੨੦੧੨ ਨੂੰ ਆਪਣੀ ਐਲਬਮ ਦ ਬਾਰਟੈਂਡਰ ਦੇ ਲਾਂਚ ਵੇਲੇ
ਆਮ ਜਾਣਕਾਰੀ
ਜਨਮ ੨੯ ਜੁਲਾਈ ੧੯੭੯

ਮੇਰਠ, ਉੱਤਰ ਪ੍ਰਦੇਸ਼, ਭਾਰਤ

ਮੌਤ
ਪੇਸ਼ਾ ਗਾਇਕਾ, ਪਿੱਠਵਰਤੀ ਗਾਇਕਾ


ਹਾਰਡ ਕੌਰ (ਅੰਗਰੇਜੀ: Hard Kaur; ਜਨਮ ੨੯ ਜੁਲਾਈ ੧੯੭੯) ਇਕ ਭਾਰਤੀ ਰੈਪਰ ਅਤੇ ਹਿੱਪ ਹੌਪ ਗਾਇਕਾ ਅਤੇ ਹਿੰਦੀ ਫ਼ਿਲਮਾਂ ਦੀ ਪਿੱਠਵਰਤੀ ਗਾਇਕਾ ਹੈ।[1] ਉਹ ਭਾਰਤ ਦੀ ਪਹਿਲੀ ਔਰਤ ਰੈਪਰ ਹੈ।[2]

ਪ੍ਰਾਰੰਭਿਕ ਜੀਵਨ[ਸੋਧੋ]

ਕੌਰ ਦਾ ਜਨਮ ੨੯ ਜੁਲਾਈ ੧੯੭੯ ਨੂੰ ਬਤੌਰ ਤਰਨ ਕੌਰ ਢਿੱਲੋਂ ਉੱਤਰ ਪ੍ਰਦੇਸ਼ ਵਿਚ ਮੇਰਠ ਵਿਖੇ ਹੋਇਆ। ਉਸਦੀ ਮਾਂ ਘਰ ਵਿਚ ਹੀ ਇਕ ਬਿਊਟੀ ਪਾਰਲਰ ਚਲਾਉਂਦੀ ਸੀ। ਉਸਦੀ ਉਮਰ ਉਦੋਂ ਪੰਜ ਸਾਲ[3] ਦੀ ਸੀ ਜਦੋਂ ਉਸਦੇ ਪਿਤਾ ੧੯੮੪ ਦੇ ਸਿੱਖ ਵਿਰੋਧੀ ਦੰਗਿਆਂ ਵਿਚ ਜਿਉਂਦੇ ਸਾੜ ਦਿੱਤੇ ਗਏ ਸਨ ਅਤੇ ਕੁਝ ਦਿਨ ਬਾਅਦ ਉਸਦੀ ਮਾਂ ਦਾ ਬਿਊਟੀ ਪਾਰਲਰ ਵੀ ਸਾੜ ਦਿੱਤਾ ਗਿਆ ਸੀ। ਫਿਰ ਉਹ ਆਪਣੀ ਮਾਂ ਅਤੇ ਭਰਾ ਸਮੇਤ ਆਪਣੇ ਨਾਨਾ-ਨਾਨੀ ਕੋਲ ਲੁਧਿਆਣਾ ਆ ਗਏ।

੧੯੯੧ ਵਿਚ ਉਸਦੀ ਮਾਂ ਨੇ ਇਕ ਐੱਨ ਆਰ ਆਈ ਨਾਲ਼ ਵਿਆਹ ਕਰਵਾ ਲਿਆ ਅਤੇ ਸਾਰਾ ਪਰਿਵਾਰ ਇੰਗਲੈਂਡ ਵਿਚ ਬਰਮਿੰਘਮ ਆ ਵਸਿਆ। ਇੱਥੇ ਹੀ ਕੌਰ ਨੇ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਹਿੱਪ ਹੌਪ ਵਿਚ ਦਿਲਚਸਪੀ ਹੋਣ ਕਰਕੇ ਇਕ ਰੈਪ ਗਾਇਕਾ ਦੇ ਤੌਰ ’ਤੇ ਸ਼ੁਰੂਆਤ ਕਰਕੇ ਯੂ ਕੇ ਦੀ ਪਹਿਲੀ ਏਸ਼ੀਆਈ ਔਰਤ ਰੈਪਰ ਬਣੀ।

ਹਾਰਡ ਕੌਰ ਵੱਲੋਂ ਸ਼ਰਮਨਾਕ ਕ੍ਰਿਤਿਅ[ਸੋਧੋ]

ਮਈ ੨੦੧੩ ਵਿਚ, ਹਾਰਡ ਕੌਰ ਨੇ ਸਿੱਖਾਂ ਦੇ ਨਾਲ ਦੁਰਵਿਅਵਹਾਰ ਕੀਤਾ। ਉਹਨੇ ਸਿੱਖਾਂ ਦੇ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਜੇ॰ਡੱਬਲਯਿਊ ਹੋਟਲ (ਚੰਡੀਗੜ੍ਹ) ਦਾ ਦੁਆਰਪਾਲ ਦੀ ਤੁਲਨਾ ਕੀਤੀ। ਕੋਈ ਵੀ ਉਸਤੋਂ ਇਹ ਉਮੀਦ ਨਹੀਂ ਕੀਤੀ। ਉਨ੍ਹਾਂ ਨੇ ਆਪਣਾ ਧਰਮ ਦਾ ਅਪਮਾਨ ਕੀਤਾ। ਉਹ ਮੁਆਫੀ ਮੰਗਣੇ ਪਵੇਗੀ। ਤੇ ਉਹ ਨਾਮ ਕੌਰ ਦੇ ਲਾਇਕ ਵੀ ਨਹੀਂ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png