ਹਾਸ ਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਾਸ ਰਸ (ਸੰਸਕ੍ਰਿਤ: हास्य) 9 ਰਸਾਂ ਵਿੱਚੋਂ ਇੱਕ ਰਸ ਹੈ। ਸਿੰਗਾਰ ਰਸ ਤੋਂ ਇਸ ਰਸ ਦੀ ਉਤਪੱਤੀ ਮੰਨੀ ਜਾਂਦੀ ਹੈ। ਇਹ ਰਸ ਅਨੋਖੇ ਮਨੋਭਾਵ ਸਿਰਜਦਾ ਹੈ ਅਤੇ ਇੱਕ ਮਾਨਸਿਕ ਕਿਰਿਆ ਹੈ। ਇਹ ਰਸ ਹਾਸੇ ਨਾਲ ਸੰਬੰਧਿਤ ਹੈ। ਇਸ ਦਾ ਸਥਾਈ ਭਾਵ ਹਾਸਾ ਹੈ। ਆਮ ਹਾਸਾ ਮੋਟਾ-ਠੱਲਾ ਹੁੰਦਾ ਹੈ ਜਿਹੜਾ ਭੌੌਤਿਕ ਹਾਸਾ ਹੈ ਪਰ 'ਹਾਸਯ ਰਸ' ਦਾ ਹਾਸਾ ਮੰਜਿਆਂ- ਸੰਵਾਰਿਆ, ਸੁਹਿਰਦਤਾ ਵਾਲਾ ਹੁੁੰਦਾ ਹੈ।ਇਸ ਵਿੱਚ ਸਰੀਰਕ ਕਿਰਿਆ ਜ਼ਰੂਰੀ ਹੈ। ਆਮ ਹਾਸੇ ਤੋਂ ਸਾਹਿਤਿਕ ਹਾਸੇ ਦਾ ਬਹੁਤ ਮਹੱਤਵ ਹੈ।[1]

ਹਾਸ ਰਸ ਦੀ ਉਤਪੱਤੀ ਲਈ ਬੇਮੇਲ ਘਟਨਾਵਾਂ, ਬਿਗੜਿਆ ਮੂੰਹ, ਅਟਪਟਾ ਪਹਿਰਾਵਾ, ਮਖੌਲਬਾਜੀ ਆਦਿ ਹਾਸ ਰਸ ਦੇ ਆਲੰਬਨ ਵਿਭਾਵ; ਸ਼ਰੀਰ ਦੇ ਅੰਗਾਂ ਦੀਆਂ ਊਟ-ਪਟਾਂਗ ਅਤੇ ਅਨੋਖੀਆਂ ਚੇਸ਼ਟਾਵਾਂ ਉੱਦੀਪਨ ਵਿਭਾਵ; ਅੱਖਾਂ ਨੂੰ ਬੰਦ ਕਰਨਾ, ਮੁਸਕਰਾਹਟ ਆਦਿ ਅਨੁਭਾਵ ਅਤੇ ਨੀਂਦ ਦਾ ਆਉਣਾ, ਆਲਸੀ ਹੋਣਾ, ਪਖੰਡ ਕਰਨਾ ਆਦਿ ਵਿਅਭਿਚਾਰਿਭਾਵ ਹਨ।

ਇਹ ਇੱਕ ਵਿਸ਼ੇਸ਼ ਮਾਨਸਿਕ ਕਿਰਿਆ ਅਤੇ ਅਨੌਖੇ ਮਨੋਭਾਵਾਂ ਦੀ ਸਿਰਜਣਾ ਨਾਲ ਜੁੜਿਆ ਹੋਣ ਕਰਕੇ ਲੌਕਿਕ ਹਾਸੇ ਤੋਂ ਬਿਲਕੁਲ ਵੱਖਰਾ ਹੈ ਜਿਹੜਾ ਕਿ ਆਪਣੇ ਸਜੇ-ਸੰਵਰੇ ਸਰੂਪ ਨਾਲ ਸਹ੍ਰਦਿਯਾਂ ਦੇ ਅੰਤਹਕਰਣ ਨੂੰ ਚਿਰ ਸਮੇਂ ਤੱਕ ਆਨੰਦਿਤ ਅਤੇ ਖੁਸ਼ ਕਰਨ ਦੀ ਸਮਰਥਾ ਰੱਖਦਾ ਹੈ।[2]

ਉਦਾਹਰਣ:-

ਮੈਡਮ ਕੀ ਆਖਾਂ ਤੈਨੂੰ ਕਿਵੇਂ ਆਖਾਂ?

ਅੱਜ ਆਖਣੇ ਦੀ ਪੈ ਗਈ ਲੋੜ ਹੀਰੇ!

ਫ਼ਸਟ ਏਡ ਦੀ ਥਾਂ ਰੇਡ ਕੀਤਾ

ਸਾਡਾ ਹਿੱਲਿਆ ਏ ਜੋੜ ਜੋੜ ਹੀਰੇ!

ਜੇ ਤੂੰ ਖੇੜਿਆ ਬਾਝ ਨਹੀਂ ਰਹਿ ਸਕਦੀ

ਮੱਝਾਂ ਚਾਰੀਆਂ ਦੇ ਪੈਸੇ ਮੋੜ ਹੀਰੇ!


ਕਵਿਤਾ ਵਿੱਚ ਅੰਗਰੇਜ਼ੀਕਰਣ ਆਲੰੰਬਨ ਵਿਭਾਵ ਹੈ। ਵੀਹਵੀਂ ਸਦੀ ਦੇ ਅਰਧ-ਸਿੱਖਿਅਤ ਵਿਅਕਤੀ ਵਾਂਂਗੂੰ ਖਿਚੜੀ ਬੋਲੀ ਦੀ ਬੋਲਚਾਲ ਉੱਦੀਪਨ ਵਿਭਾਵ ਹਨ।ਉਤਸਕਤਾ, ਤਰਲੇ, ਰੋਸ ਆਦਿ ਸੰਚਾਰੀ ਭਾਵ ਹਨ। 'ਹਾਸ' ਸਥਾਈ ਭਾਵ ਹੈ।[3]ਹਵਾਲੇ[ਸੋਧੋ]

  1. ਸਿੰਘ, ਪੇ੍ਮ ਪ੍ਕਸ਼(ਡਾ.) (1998). ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. p. 229. ISBN 81-7647-018-x Check |isbn= value: invalid character (help). 
  2. ਸ਼ਰਮਾ, ਪੋ੍. ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 171. ISBN 978-81-302-0462-8. 
  3. ਸਿੰਘ, ਡਾ. ਪੇ੍ਮ ਪ੍ਕਾਸ਼ (1998). ਭਾਰਤੀ ਕਾਵਿ -ਸ਼ਾਸਤਰ. ਲੁਧਿਆਣਾ: ਲਾਹੌਰ ਬੁੱਕ ਸ਼ਾਪ. pp. 232–233. ISBN 81-7647-018-x Check |isbn= value: invalid character (help). 

ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ, ਭਾਰਤੀ ਕਾਵਿ-ਸ਼ਾਸਤਰ, ਮਦਾਨ ਪਬਲੀਕੇਸ਼ਨ, ਪਟਿਆਲਾ।