ਹਿਰਾਸਤੀ ਮੌਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਿਰਾਸਤੀ ਮੌਤ ਪੁਲੀਸ, ਜੇਲ੍ਹ ਜਾਂ ਹੋਰ ਕਿਸੇ ਪਦ ਅਧਿਕਾਰ ਦੀ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਮੌਤ ਹੈ। 21 ਵੀਂ ਸ਼ਤਾਬਦੀ ਦੇ ਸ਼ੁਰੂ ਤੋਂ ਹੀ ਹਿਰਾਸਤ ਵਿੱਚ ਮੌਤ ਇੱਕ ਵਿਵਾਦਗ੍ਰਸਤ ਵਿਸ਼ਾ ਰਿਹਾ ਹੈ, ਜਿਸ ਵਿੱਚ ਅਧਿਕਾਰੀਆਂ ਤੇ ਕਈ ਵਾਰ ਦੁਰਵਿਵਹਾਰ, ਅਣਗਹਿਲੀ, ਨਸਲਵਾਦ ਅਤੇ ਜਿਆਦਾ ਮਾਰ-ਕੁੱਟ ਦਾ ਦੋਸ਼ ਲਗਦਾ ਹੈ। ਇਨ੍ਹਾਂ ਮੌਤਾਂ ਤੇ ਪਰਦਾਪੋਸ਼ੀ ਦਾ ਦੋਸ਼ ਵੀ ਲਗਾਇਆ ਜਾਂਦਾ ਹੈ।[1][2] ਜਿਸ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ, ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲੀਸ ਜਾਂ ਸੁਰੱਖਿਆ ਬਲਾਂ ਦੀ ਹੁੰਦੀ ਹੈ। ਜੇਕਰ ਉਸ ਉੱਤੇ ਕੋਈ ਜੁਰਮ ਕਰਨ ਦਾ ਸ਼ੱਕ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਨਿਹਾਇਤ ਜ਼ਰੂਰੀ ਹੈ ਤਾਂ ਨਿਸ਼ਚਿਤ ਤੌਰ ’ਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਦਾ ਮਤਲਬ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕਰਨਾ ਜਾਂ ਮੌਤ ਨਹੀਂ ਹੋ ਸਕਦਾ। ਇਹ ਵਰਤਾਰਾ ਸਿਰਫ਼ ਕਾਨੂੰਨੀ ਤੇ ਨੈਤਿਕ ਤੌਰ ’ਤੇ ਹੀ ਗ਼ਲਤ ਨਹੀਂ ਸਗੋਂ ਪੁਲੀਸ ਤੇ ਸੁਰੱਖਿਆ ਬਲਾਂ ਲਈ ਵੀ ਆਪਾ-ਮਾਰੂ ਹੈ। ਹਿਰਾਸਤੀ ਮੌਤਾਂ ਨਾਲ ਲੋਕਾਂ ਵਿੱਚ ਬੇਗ਼ਾਨਗੀ ਦੀ ਭਾਵਨਾ ਵਧਦੀ ਹੈ ਅਤੇ ਉਹ ਸ਼ਹਿਰ, ਨਗਰ ਜਾਂ ਬਸਤੀ ਦੇ ਲੋਕ, ਜਿੱਥੋਂ ਦਾ ਵਿਅਕਤੀ ਪੁਲੀਸ ਹਿਰਾਸਤ ਵਿੱਚ ਮਰ ਜਾਵੇ, ਪੁਲੀਸ ਤੇ ਪ੍ਰਸ਼ਾਸਨ ਵਿਰੁੱਧ ਖੜ੍ਹੇ ਹੋ ਜਾਂਦੇ ਹਨ।[3]

ਪੁਲੀਸ ਦੀ ਭੂਮਿਕਾ[ਸੋਧੋ]

ਜਮਹੂਰੀ ਰਾਜਾਂ ਵਿੱਚ ਪੁਲੀਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕਾਨੂੰਨ ਦੀ ਪਾਬੰਦ ਹੋਵੇ ਅਤੇ ਉਸ ਅਨੁਸਾਰ ਕਾਰਵਾਈ ਕਰੇ।[4]

ਹਵਾਲੇ[ਸੋਧੋ]

  1. "Death behind bars". Cmaj.ca. 2002-11-12. Retrieved 2015-02-25.
  2. Stefan Fruehwald; Patrick Frottier. "Death behind bars" (PDF). Cmaj.ca. Retrieved 2015-02-25.
  3. "ਹਿਰਾਸਤੀ ਮੌਤ". Punjabi Tribune Online (in ਹਿੰਦੀ). 2019-03-21. Retrieved 2019-03-21.[permanent dead link]
  4. "ਹਿਰਾਸਤੀ ਮੌਤਾਂ ਤੇ ਤਸ਼ੱਦਦ". Punjabi Tribune Online (in ਹਿੰਦੀ). 2019-06-04. Retrieved 2019-06-05.[permanent dead link]