ਹਿੰਦੂ ਕਾਲਜ, ਦਿੱਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਿੰਦੂ ਕਾਲਜ, ਦਿੱਲੀ
Hindu College, Delhi shield.svg
ਮਾਟੋ ਸੱਚ ਦਾ ਸੰਗੀਤ
ਸਥਾਪਨਾ 1899
ਕਿਸਮ ਪਬਲਿਕ
ਪ੍ਰਿੰਸੀਪਲ ਡਾ. ਅੰਜੂ ਸ੍ਰੀਵਾਸਤਵ
ਵਿੱਦਿਅਕ ਅਮਲਾ 120
ਵਿਦਿਆਰਥੀ 2500
ਟਿਕਾਣਾ University Enclave, New Delhi
28°41′3.21″N 77°12′39.65″E / 28.6842250°N 77.2110139°E / 28.6842250; 77.2110139
ਕੈਂਪਸ ਸ਼ਹਿਰੀ, 25 ਏਕੜ
ਮਾਨਤਾਵਾਂ ਦਿੱਲੀ ਯੂਨੀਵਰਸਿਟੀ
ਵੈੱਬਸਾਈਟ hinducollege.org
ਹਿੰਦੂ ਕਾਲਜ

ਹਿੰਦੂ ਕਾਲਜ ਦਿੱਲੀ, ਭਾਰਤ ਵਿਚ ਦਿੱਲੀ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਕਾਲਜਾਂ ਵਿਚੋਂ ਇਕ ਹੈ। 1899 ਵਿਚ ਸਥਾਪਿਤ ਇਹ ਕਾਲਜ ਵਿਗਿਆਨ, ਮਾਨਵ ਵਿਗਿਆਨ, ਸਮਾਜਿਕ ਵਿਗਿਆਨ ਅਤੇ ਵਪਾਰ ਆਦਿ ਵਿਸ਼ਿਆਂ ਵਿਚ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸ ਕਰਵਾਉਂਦਾ ਹੈ। ਇਹ ਕਾਲਜ ਦਿੱਲੀ ਦੇ ਪੁਰਾਣੇ ਕਾਲਜਾਂ ਵਿਚੋਂ ਇਕ ਹੈ।

100 ਤੋਂ ਵੱਧ ਫੈਕਲਟੀ ਦੇ ਮੈਂਬਰਾਂ ਦੇ ਨਾਲ ਹਿੰਦੂ ਕਾਲਜ ਭਾਰਤ ਦੇ ਮੁੱਖ ਕਾਲਜਾਂ ਵਿਚੋਂ ਇਕ ਹੈ।[1][2][3] ਇਸ ਨੂੰ ਭਾਰਤ ਦੇ ਸਾਇੰਸ ਅਤੇ ਤਕਨਾਲੋਜੀ ਮੰਤਰਾਲੇ ਦੁਆਰਾ ਬਾਇਓਟੈਕਨਾਲੌਜੀ ਵਿਭਾਗ ਲਈ 'ਸਟਾਰ ਕਾਲਜ' ਦਾ ਦਰਜਾ ਦਿੱਤਾ ਗਿਆ ਹੈ।[4] ਇਸ ਦੇ ਨਾਮ ਦੇ ਬਾਵਜੂਦ, ਸਾਰੇ ਧਰਮਾਂ ਦੇ ਵਿਦਿਆਰਥੀ ਦਾਖਲ ਹਨ।

ਇਤਿਹਾਸ[ਸੋਧੋ]

ਬ੍ਰਿਟਿਸ਼ ਰਾਜ ਦੇ ਵਿਰੁੱਧ ਰਾਸ਼ਟਰਵਾਦੀ ਸੰਘਰਸ਼ ਦੀ ਪਿੱਠ ਭੂਮੀ ਵਿਚ ਕ੍ਰਿਸ਼ਨ ਦਾਸਜੀ ਗੁਰਵਾਲੇ ਦੁਆਰਾ 1899 ਵਿਚ ਹਿੰਦੂ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਕੁਝ ਪ੍ਰਮੁੱਖ ਨਾਗਰਿਕ, ਜਿਨ੍ਹਾਂ ਵਿਚ ਗੁਰਵੈਲ ਜੀ ਸਮੇਤ, ਨੇ ਇਕ ਕਾਲਜ ਸ਼ੁਰੂ ਕਰਨ ਦਾ ਫੈਸਲਾ ਕੀਤਾ ਜਿਹੜਾ ਕਿ ਨੌਜਵਾਨਾਂ ਨੂੰ ਰਾਸ਼ਟਰਵਾਦੀ ਸਿੱਖਿਆ ਪ੍ਰਦਾਨ ਕਰੇਗਾ। ਮੂਲ ਰੂਪ ਵਿੱਚ, ਕਾਲਜ ਕਿਨਾਰੀ ਬਾਜ਼ਾਰ, ਚਾਂਦਨੀ ਚੌਕ ਵਿੱਚ ਇੱਕ ਨਿਮਰ ਇਮਾਰਤ ਵਿੱਚ ਰੱਖਿਆ ਗਿਆ ਸੀ ਅਤੇ ਇਹ ਪੰਜਾਬ ਯੂਨੀਵਰਸਿਟੀ, ਲਾਹੌਰ ਨਾਲ ਜੁੜਿਆ ਹੋਇਆ ਸੀ ਕਿਉਂਕਿ ਉਸ ਸਮੇਂ ਦਿੱਲੀ ਵਿੱਚ ਕੋਈ ਵੀ ਯੂਨੀਵਰਸਿਟੀ ਨਹੀਂ ਸ। ਜਿਉਂ ਹੀ ਕਾਲਜ ਵੱਧਦਾ ਗਿਆ, ਇਸ ਨੂੰ 1902 ਵਿਚ ਇਕ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਿਆ। ਪੰਜਾਬ ਯੂਨੀਵਰਸਿਟੀ ਨੇ ਕਾਲਜ ਨੂੰ ਚੇਤਾਵਨੀ ਦਿੱਤੀ ਕਿ ਜੇ ਕਾਲਜ ਆਪਣੇ ਆਪ ਦੀ ਢੁਕਵੀਂ ਇਮਾਰਤ ਪ੍ਰਾਪਤ ਕਰਨ ਵਿੱਚ ਅਸਫਲ ਰਹੀ ਤਾਂ ਯੂਨੀਵਰਸਿਟੀ ਕਾਲਜ ਨੂੰ ਬੰਦ ਕਰ ਦੇਵੇਗੀ। ਖੁਸ਼ਕਿਸਮਤੀ ਨਾਲ, ਰਾਏ ਬਹਾਦੁਰ ਲਾਲਾ ਸੁਲਤਾਨ ਸਿੰਘ ਨੇ ਇਸ ਸੰਕਟ ਤੋਂ ਕਾਲਕ ਨੂੰ ਬਚਾਇ,ਆ ਉਸ ਨੇ ਆਪਣੀ ਇਤਿਹਾਸਕ ਜਾਇਦਾਦ ਦਾ ਇਕ ਹਿੱਸਾ ਦਾਨ ਕੀਤਾ, ਜੋ ਮੂਲ ਰੂਪ ਵਿਚ ਕੁਰੂਕਸ਼ੇਤਰ ਗੇਟ, ਦਿੱਲੀ ਤੋਂ ਕਰਨਲ ਜੇਮਜ਼ ਸਕਿਨਰ ਨਾਲ ਸੰਬੰਧਿਤ ਸੀ।[5] ਜਦੋਂ 1922 ਵਿਚ ਦਿੱਲੀ ਯੂਨੀਵਰਸਿਟੀ ਦੀ ਸਥਾਪਤੀ ਹੋਈ ਤਾਂ ਹਿੰਦੂ ਕਾਲਜ, ਰਾਮਜਸ ਕਾਲਜ ਅਤੇ ਸੇਂਟ ਸਟੀਫਨ ਕਾਲਜ ਦੇ ਨਾਲ ਨਾਲ ਦਿੱਲੀ ਯੂਨੀਵਰਸਿਟੀ ਨਾਲ ਜੁੜੇ ਹੋਏ ਸਨ, ਜਿਸ ਨਾਲ ਉਨ੍ਹਾਂ ਨੇ ਯੂਨੀਵਰਸਿਟੀ ਨਾਲ ਜੁੜੇ ਹੋਣ ਵਾਲੇ ਪਹਿਲੇ ਤਿੰਨ ਅਦਾਰੇ ਬਣਾਏ।[6]

ਵਿਭਾਗ[ਸੋਧੋ]

ਬਨਸਪਤੀ ਵਿਭਾਗ
ਵਣਜ ਵਿਭਾਗ
ਅਰਥ ਸ਼ਾਸ਼ਤਰ ਵਿਭਾਗ
ਅੰਗਰੇਜ਼ੀ ਵਿਭਾਗ
ਹਿੰਦੀ ਵਿਭਾਗ
ਇਤਿਹਾਸ ਵਿਭਾਗ
ਗਣਿਤ ਵਿਭਾਗ
ਫਿਲਾਸਫੀ ਵਿਭਾਗ
ਭੌਤਿਕੀ ਵਿਭਾਗ
ਰਾਜਨੀਤੀ ਵਿਗਿਆਨ ਵਿਭਾਗ
ਸੰਸਕ੍ਰਿਤ ਵਿਭਾਗ
ਸਮਾਜ ਸ਼ਾਸਤਰ  ਵਿਭਾਗ
ਅੰਕੜਾ ਵਿਭਾਗ
ਜ਼ੂਆਲੋਜੀ ਵਿਭਾਗ
ਰਸਾਇਣ ਵਿਭਾਗ
ਭੌਤਿਕ ਵਿਗਿਆਨ ਵਿਭਾਗ - ਰਸਾਇਣ ਵਿਗਿਆਨ

ਹਵਾਲੇ[ਸੋਧੋ]

  1. http://indiatoday.intoday.in/bestcolleges/2015/ranks.jsp?
  2. http://indiatoday.intoday.in/bestcolleges/2015/ranks.jsp?
  3. http://indiatoday.intoday.in/bestcolleges/2015/ranks.jsp?
  4. http://www.globaleducates.com/colleges/about/hindu-college-delhi
  5. http://www.eduage.org/hindu_aboutus.htm
  6. http://www.du.ac.in/du/index.php?page=about-du-2