ਸਮੱਗਰੀ 'ਤੇ ਜਾਓ

ਹਿੰਦ-ਆਰੀਆ ਭਾਸ਼ਾਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਹਿੰਦ-ਆਰੀਆਈ ਭਾਸ਼ਾਵਾਂ ਤੋਂ ਮੋੜਿਆ ਗਿਆ)
ਮੁੱਖ ਹਿੰਦ-ਆਰੀਆ ਭਾਸ਼ਾਵਾਂ ਦਾ ਵਿਸਤਾਰ ਦਾ ਨਕਸ਼ਾ(ਉਰਦੂ, ਮਧ ਏਸ਼ੀਆ ਵਿੱਚ ਵਿੱਚ ਬੋਲੀ ਜਾਣ ਵਾਲੀਆਂ ਪਾਰੀਆ ਭਾਸ਼ਾ, ਫ਼ੀਜੀ ਹਿੰਦੁਸਤਾਨੀ ਅਤੇ ਯੂਰਪ ਵਿੱਚ ਬੋਲੀ ਜਾਣ ਵਾਲੀ ਰੋਮਾਨੀ ਭਾਸ਼ਾ- ਨਹੀਂ ਦਿਖਾਈਆਂ ਗਈਆਂ)

ਹਿੰਦ-ਆਰੀਆ ਭਾਸ਼ਾਵਾਂ ਹਿੰਦ-ਯੂਰਪੀ ਭਾਸ਼ਾਵਾਂ ਦੀ ਹਿੰਦ-ਈਰਾਨੀ ਸ਼ਾਖਾ ਦੀ ਇੱਕ ਉਪਸ਼ਾਖਾ ਹਨ, ਜਿਸਨੂੰ ਇੰਡਿਕ ਉਪਸ਼ਾਖਾ ਵੀ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜਿਆਦਾਤਰ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਜਨਮੀਆਂ ਹਨ। ਹਿੰਦ-ਆਰੀਆ ਵਿੱਚ ਆਦਿ - ਹਿੰਦ-ਯੂਰਪੀ ਭਾਸ਼ਾ ਦੇ ਘ, ਧ ਅਤੇ ਫ ਵਰਗੇ ਵਿਅੰਜਨ ਸੁਰਖਿਅਤ ਹਨ, ਜੋ ਹੋਰ ਸ਼ਾਖਾਵਾਂ ਵਿੱਚ ਲੁਪਤ ਹੋ ਗਏ ਹਨ। ਇਸ ਸਮੂਹ ਵਿੱਚ ਇਹ ਭਾਸ਼ਾਵਾਂ ਆਉਂਦੀਆਂ ਹਨ: ਸੰਸਕ੍ਰਿਤ, ਹਿੰਦੀ, ਉਰਦੂ, ਬੰਗਲਾ, ਕਸ਼ਮੀਰੀ, ਸਿੰਧੀ, ਪੰਜਾਬੀ, ਨੇਪਾਲੀ, ਰੋਮਾਨੀ, ਅਸਾਮੀ, ਗੁਜਰਾਤੀ, ਮਰਾਠੀ, ਆਦਿ।