ਹੁਆਝੀ ਪਿੰਡ (ਚੀਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚੀਨ ਦਾ ਪਿੰਡ ਹੁਆਝੀ (ਸਰਲ ਚੀਨੀ: 华西村; ਰਿਵਾਇਤੀ ਚੀਨੀ: 華西村; ਪਿਨਯਿਨ: huā xī cūn ,English:Huaxi),ਜੋ ਜੀਆਂਗਸੁ ਰਾਜ ਦੇ ਜੀਆਂਗਯਿਨ ਸ਼ਹਿਰ ਦੇ ਪੂਰਬੀ ਕੇਂਦਰ ਵਿੱਚ ਸਥਿਤ ਹੈ, ਚੀਨ ਦਾ ਸਭ ਤੋਂ ਅਮੀਰ ਪਿੰਡ ਹੈ।[1] ਵੂ ਰੇਨਬਾਓ (ਸਰਲ ਚੀਨੀ: 吴仁宝; ਰਿਵਾਇਤੀ ਚੀਨੀ: 吳仁寶; ਪਿਨਯਿਨ: wú rénbǎo, English:Renbao),ਜੋ ਹੁਆਝੀ ਪਿੰਡ ਦੀ ਕਮਿਊਨਿਸਟ ਪਾਰਟੀ ਕਮੇਟੀ ਦੇ ਭੂਤਪੂਰਵ ਸਕੱਤਰ ਸਨ, ਨੇ ਇਸ ਪਿੰਡ ਦੀ ਕਾਇਆ ਕਲਪ ਕਰਨ ਲਈ ਇੱਕ ਵਿਸ਼ੇਸ਼ ਯੋਜਨਾ ਬਣਾਈ ਸੀ , ਜੋ ਕਿ ਪਹਿਲਾਂ ਆਲੇ ਦੁਆਲੇ ਤੋਂ ਅਮੀਰ ਸ਼ਹਿਰ ਵਿਚਕਾਰ ਘਿਰਿਆ ਇੱਕ ਗਰੀਬ ਪਿੰਡ ਹੁੰਦਾ ਸੀ। ਇਹ ਪਿੰਡ ਮਾਡਲ ਸਮਾਜਵਾਦੀ ਪਿੰਡ ਵਜੋਂ ਜਾਣਿਆ ਜਾਂਦਾ ਹੈ ।

ਪਿੰਡ ਬਾਰੇ[ਸੋਧੋ]

ਹੁਆਝੀ ਪਿੰਡ ਅਸਮਾਨ ਦੇ ਹੇਠਾਂ ਸਭ ਤੋਂ ਅੱਵਲ ਦਰਜੇ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ । ਇਹ ਪਿੰਡ 1961 ਵਿੱਚ ਬੱਝਾ ਸੀ ।[2] ਖੇਤਰੀ ਅਧਿਕਾਰੀਆਂ ਅਨੁਸਾਰ ਪਿੰਡ ਦੇ ਸਾਰੇ ਵਸਨੀਕ ਘੱਟੋ ਘੱਟ 100,000 ਯੋਰੋ ਸਲਾਨਾ ਦੀ ਧਨ ਰਾਸ਼ੀ ਦੇ ਮਾਲਕ ਸਨ। ਇਹ ਚੀਨ ਅਤੇ ਕਈ ਪੱਛਮੀ ਮਿਆਰਾਂ ਅਨੁਸਾਰ ਕਾਫੀ ਰਾਸ਼ੀ ਮੰਨੀ ਜਾਂਦੀ ਹੈ । ਪਿੰਡ ਕੋਲ ਬਹੁ-ਭਾਂਤੀ ਉਦਯੋਗਿਕ ਕੰਪਨੀ ਹੈ ਜਿਸਦੇ ਸਾਰੇ ਪਿੰਡ ਵਾਸੀ ਮੈਂਬਰ ਹਨ ਅਤੇ ਇਹ ਕੰਪਨੀ ਸਟਾਕ ਐਕਸਚੇਂਜ ਨਾਲ ਦਰਜ ਹੈ । ਪਿੰਡ ਨੇ ਹਵਾਈ ਜਹਾਜ ਕੰਪਨੀ ਵੀ ਖਰੀਦੀ ਹੋਈ ਹੈ ਅਤੇ ਸਮੁੰਦਰੀ ਜਹਾਜ ਖਰੀਦਣ ਦੀ ਯੋਜਨਾ ਹੈ । ਸਾਰੇ ਪਿੰਡ ਵਾਸੀ ਕੰਪਨੀ ਦੇ ਹਿਸੇਦਾਰ ਹਨ ਅਤੇ ਕੰਪਨੀ ਦੇ ਕੁੱਲ ਮੁਨਾਫੇ ਵਿੱਚੋਂ ਪੰਜਵਾਂ ਹਿੱਸਾ ਇਹਨਾਂ ਪਿੰਡ ਵਾਸੀਆਂ ਨੂੰ ਪ੍ਰਾਪਤ ਹੁੰਦਾ ਹੈ । 2011 ਵਿੱਚ ਕੰਪਨੀ ਦੀ ਕੁਲ ਟਰਨਓਵਰ (Turnover) 6.5 ਬਿਲੀਅਨ ਯੂਰੋ ਹੋਣ ਦੀ ਆਸ ਸੀ । ਪਿੰਡ ਵਿੱਚ 2000 ਮੂਲ ਵਸਨੀਕ ਹਨ । ਇਸ ਤੋਂ ਇਲਾਵਾ ਤਕਰੀਬਨ 20,344 ਪਰਵਾਸੀ ਕਾਮੇ ਅਤੇ 28,240 ਲਾਗਲੇ ਪਿੰਡਾਂ ਦੇ ਕਾਮੇ ਲੋਕ ਸਨ। ਹੁਆਝੀ ਪਿੰਡ ਵਿੱਚ ਨਵਾਂ ਮੀਲ ਪੱਥਰ ਇਥੇ ਇਸਦੀ ਗਗਨ ਚੁੰਭੀ ਬਹੁ ਮੰਜਲੀ ਇਮਾਰਤ [3] ਭਾਵ 328 ਮੀਟਰ ਉਚੇ ਲੋਂਗਸੀ ਅੰਤਰਰਾਸ਼ਟਰੀ ਹੋਟਲ (Longxi International Hotel)[4][5] ਦਾ ਇਸਦੀ 50 ਵੀਂ ਵਰ੍ਹੇ ਗੰਢ ਸਥਾਪਨਾ ਮੌਕੇ ਉਦਘਾਟਨ ਕਰਕੇ ਖੋਲਿਆ ਜਾਣਾ ਹੈ ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

External links[ਸੋਧੋ]

ਗੁਣਕ: 31°49′58″N 120°25′32″E / 31.83285°N 120.425477°E / 31.83285; 120.425477 (accident site)