ਸਮੱਗਰੀ 'ਤੇ ਜਾਓ

ਹੇਜ਼ਲ ਬਾਰਨਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੇਜ਼ਲ ਈ. ਬਾਰਨਸ
ਬਾਰਨਸ ਆਪਣੇ 92ਵੇ ਜਨਮਦਿਨ ਦੌਰਾਨ
ਜਨਮ(1915-12-16)ਦਸੰਬਰ 16, 1915
ਵਿਕਸ ਬਰੇ, ਪੈਨਸਿਲੀਵੀਆ ਯੂ.ਐਸ.
ਮੌਤਮਾਰਚ 18, 2008(2008-03-18) (ਉਮਰ 92)
ਬੋਲਡਰ, ਕੋਲੋਰਾਡੋ, U.S.
ਰਾਸ਼ਟਰੀਅਤਾਅਮਰੀਕੀ
ਪੇਸ਼ਾਦਾਰਸ਼ਨਿਕ, ਅਨੁਵਾਦਕ
ਲਈ ਪ੍ਰਸਿੱਧਜੀਨ ਪਾਲ ਸਾਰਤਰ ਦੇ ਅੰਗਰੇਜ਼ੀ ਅਨੁਵਾਦ ਲਈ

ਹੇਜ਼ਲ ਐਸਟੇਲਾ ਬਾਰਨਸ (16 ਦਸੰਬਰ, 1915 - 18 ਮਾਰਚ, 2008) ਇੱਕ ਅਮਰੀਕੀ ਦਾਰਸ਼ਨਿਕ, ਲੇਖਕ ਅਤੇ ਅਨੁਵਾਦਕ ਸੀ। ਉਹ ਅਮਰੀਕਾ ਵਿੱਚ ਅਸਤਿਤਵਵਾਦ ਲਈ ਜਾਣੀ ਜਾਂਦੀ ਹੈ, ਉਸ ਨੇ ਜੀਨ-ਪਾਲ ਸਾਰਤਰ ਦੀਆਂ ਰਚਨਾਵਾਂ ਦਾ ਅਨੁਵਾਦ ਕੀਤਾ ਅਤੇ ਨਾਲ ਹੀ ਇਸ ਵਿਸ਼ੇ 'ਤੇ ਮੌਲਿਕ ਰਚਨਾਵਾਂ ਲਿਖੀਆਂ। ਉਸਨੇ 1941 ਵਿੱਚ ਯੇਲ ਯੂਨੀਵਰਸਿਟੀ ਤੋਂ ਕਲਾਸਿਕਸ ਵਿੱਚ ਪੀ.ਐਚ.ਡੀ. ਕਰਨ ਤੋਂ ਬਾਅਦ ਆਪਣੇ ਕਰੀਅਰ ਦਾ ਬਹੁਤ ਸਾਰਾ ਹਿੱਸਾ ਕੋਲੋਰਾਡੋ ਯੂਨੀਵਰਸਿਟੀ ਵਿੱਚ ਬਿਤਾਇਆ। 1979 ਵਿੱਚ ਬਾਰਨਸ ਸੀਯੂ-ਬੋਲਡਰ ਵਿੱਚ ਵਿਸ਼ੇਸ਼ ਪ੍ਰੋਫੈਸਰ ਨਾਮ ਦੀ ਪਹਿਲੀ ਔਰਤ ਬਣ ਗਈ।[1] ਉਸਦੇ ਲੰਮੇ ਕਾਰਜਕਾਲ ਅਤੇ ਯੂਨੀਵਰਸਿਟੀ ਲਈ ਸੇਵਾ ਦੀ ਮਾਨਤਾ ਵਜੋਂ 1991 ਵਿੱਚ ਸੀ.ਯੂ. ਨੇ ਫੈਕਲਟੀ ਲਈ ਹੇਜ਼ਲ ਬਾਰਨਸ ਇਨਾਮ[2] ਦੀ ਸਥਾਪਨਾ ਕੀਤਾ, ਜੋ "ਅਧਿਆਪਨ ਅਤੇ ਖੋਜ ਦੇ ਅੰਤਰ ਸੰਬੰਧਾਂ" ਨੂੰ ਬਿਹਤਰ ਬਣਾਉਣ ਵਾਲੇ ਨੂੰ ਦਿੱਤਾ ਜਾਂਦਾ ਸੀ। 1962 ਵਿੱਚ ਬਾਰਨਸ ਇੱਕ ਟੈਲੀਵਿਜ਼ਨ ਲੜੀ, "ਸੈਲਫ ਐਨਕਾਉਂਟਰ: ਏ ਸਟੱਡੀ ਇਨ ਐਗਜਿਸਟੇਂਸਲਿਜ਼ਮ" ਦੀ ਮੇਜ਼ਬਾਨ ਸੀ, ਜੋ ਕਿ 10 ਐਪੀਸੋਡਾਂ ਤੱਕ ਚੱਲੀ ਅਤੇ ਨੈਸ਼ਨਲ ਪਬਲਿਕ ਟੈਲੀਵਿਜ਼ਨ 'ਤੇ ਦਿਖਾਈ ਗਈ।[3]

ਉਸਦੀ ਸਵੈ -ਜੀਵਨੀ, ਦ ਸਟੋਰੀ ਆਈ ਟੈਲ ਮਾਈਸੈਲਫ : ਏ ਵੈਂਚਰ ਇਨ ਐਗਜਿਸਟੇਂਸਲਿਸਟ ਆਟੋਬਾਇਓਗ੍ਰਾਫੀ, 1997 ਵਿੱਚ ਪ੍ਰਕਾਸ਼ਤ ਹੋਈ ਸੀ।

ਸਾਰਤਰ'ਜ ਬੀਇੰਗ ਐਂਡ ਨਥਿੰਗਨੇਸ ਦਾ ਅਨੁਵਾਦ

[ਸੋਧੋ]

ਬਾਰਨਸ ਨੇ ਆਪਣੀ ਸਵੈ -ਜੀਵਨੀ ਵਿੱਚ ਬੀਇੰਗ ਐਂਡ ਨਥਿੰਗਨੇਸ ਦਾ ਅਨੁਵਾਦ ਕਰਨ ਬਾਰੇ ਜ਼ਿਕਰ ਕੀਤਾ ਹੈ। ਆਮ ਵਿਸ਼ੇ 'ਤੇ ਇੱਕ ਕਿਤਾਬ ਦੇ ਪ੍ਰਸਤਾਵ ਲਈ ਅਸਤਿਤਵਵਾਦੀ ਲੇਖਕਾਂ ਦੇ ਮੁੱਖ ਅਮਰੀਕੀ ਪ੍ਰਕਾਸ਼ਕ ਨੂੰ ਲਿਖਦਿਆਂ, ਬਾਰਨਸ ਨੂੰ ਇੱਕ ਜਵਾਬ ਮਿਲਿਆ, ਜਿਸ ਵਿੱਚ ਅਨੁਵਾਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉਸਨੇ ਪ੍ਰਕਾਸ਼ਕਾਂ ਦੇ ਇਸ ਸੱਦੇ ਨੂੰ ਸਵੀਕਾਰ ਕਰ ਲਿਆ, ਇਹ ਸੋਚਦੇ ਹੋਇਆ ਕਿ ਸਾਰਤਰ ਦੇ ਵਿਚਾਰਾਂ ਨਾਲ ਆਪਣੇ ਆਪ ਨੂੰ ਜਾਣੂ ਕਰਵਾਉਣ ਦਾ ਇਹ ਇੱਕ ਵਧੀਆ ਤਰੀਕਾ ਹੋ ਸਕਦਾ ਹੈ। ਉਹ ਕਹਿੰਦੀ ਹੈ, "ਮੈਂ ਇਸ ਸਭ ਬਾਰੇ ਬਹੁਤ ਸਹਿਜ ਸੀ," [ਕਦੇ ਆਪਣੇ ਆਪ ਨੂੰ ਇਹ ਸਵਾਲ ਨਹੀਂ ਕੀਤਾ] ਕਿ ਕੀ ਸਿਰਫ਼ ਤਿੰਨ ਸਾਲਾਂ 'ਚ ਬੁਰੀ ਤਰ੍ਹਾਂ ਕੀਤੀ ਹਾਈ ਸਕੂਲ ਫ੍ਰੈਂਚ ਦੀ ਪੜ੍ਹਾਈ ਅਤੇ ਕਾਲਜ ਵਿੱਚ ਇੱਕ ਸਾਲ ਦਾ ਲੰਮਾ ਕੋਰਸ ਅਤੇ ਦਰਸ਼ਨ ਦੇ ਘੱਟੋ ਘੱਟ ਗਿਆਨ ਨਾਲ, ਮੈਂ ਇਹ ਕੰਮ ਕਰਨ ਦੇ ਯੋਗ ਸੀ।" [4]

ਅੰਸ਼ਿਕ ਪੁਸਤਕ-ਸੂਚੀ

[ਸੋਧੋ]

ਮੂਲ ਕੰਮ

[ਸੋਧੋ]
  • ਦ ਲਿਟਰੇਚਰ ਆਫ ਪੋਸੀਬਿਲਟੀ: ਏ ਸਟੱਡੀ ਇਨ ਹਿਊਮਨਿਸਟਿਕ ਐਗਜਿਸਟੇਂਸਲਿਜ਼ਮ (1959)
  • ਹਿੱਪੋਲੀਟਸ ਇਨ ਡਰਾਮਾ ਐਂਡ ਮਿਥ (1960)
  • ਐਨ ਐਗਜਿਸਟੇਂਸਲਿਸਟ ਏਥਿਕਸ (1967)
  • ਦ ਯੂਨੀਵਰਸਿਟੀ ਐਜ ਦ ਨਿਊ ਚਰਚ (1970)
  • ਸਾਰਤਰ (1973)
  • ਦ ਮੇਡਲਿੰਗ ਗੌਡਸ: ਫੌਰ ਐਸੇਜ ਓਨ ਕਲਾਸੀਕਲ ਥੀਮਜ਼ (1974)
  • ਸਾਰਤਰ ਐਂਡ ਫਲੌਬਰਟ (1981)
  • ਦ ਸਟੋਰੀ ਆਈ ਟੈਲ ਮਾਈਸੈਲਫ : ਏ ਵੈਂਚਰ ਇਨ ਐਕਜ਼ੀਸਟੈਂਸ਼ੀਅਲਿਸਟ ਆਟੋਬਾਇਓਗ੍ਰਾਫੀ(1997)

ਅਨੁਵਾਦ

[ਸੋਧੋ]
  • ਬੀਇੰਗ ਐਂਡ ਨਥਿੰਗਨੇਸ (1956)
  • ਐਗਜਿਸਟੇਂਸੀਅਲ ਸਾਇਕੋਅਨਾਲਿਸਸ (1962)
  • ਦ ਪ੍ਰੋਬਲਮ ਆਫ ਮੇਥਡ (1963)

ਹਵਾਲੇ

[ਸੋਧੋ]
  1. "Renowned CU-Boulder Philosophy Professor Hazel Barnes Dies At 92" - University of Boulder News, March 19, 2008
  2. Hazel Barnes Prize
  3. http://boulderpsych.com/hazel.php
  4. Barnes, Hazel (1997). The story I tell myself. University of Chicago (Chicago). p. 150. ISBN 0-226-03732-0.

ਬਾਹਰੀ ਲਿੰਕ

[ਸੋਧੋ]