ਹੇਮਲਤਾ ਲਾਵਾਨਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹੇਮਲਤਾ ਲਾਵਾਨਮ (26 ਫਰਵਰੀ 1932 -19 ਮਾਰਚ 2008) ਇੱਕ ਭਾਰਤੀ ਸਮਾਜਿਕ ਸੁਧਾਰਕ, ਲੇਖਕ, ਅਤੇ ਨਾਸਤਿਕ ਸੀ, ਜਿਸਨੇ ਛੂਤਛਾਤ ਅਤੇ ਜਾਤ ਪ੍ਰਣਾਲੀ ਦੇ ਖਿਲਾਫ ਸੰਘਰਸ਼ ਕੀਤਾ। ਉਹ ਆਪਣੇ ਪਤੀ ਲਾਵਾਨਮ ਦੇ ਨਾਲ ਸੰਸਕਾਰ ਦੀ ਸਹਿ-ਸੰਸਥਾਪਕ ਵੀ ਸੀ। 

ਜ਼ਿੰਦਗੀ[ਸੋਧੋ]

ਹੇਮਲਤਾ ਦਾ ਜਨਮ 26 ਫਰਵਰੀ 1932 ਨੂੰ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਵਿਚ (ਉਦੋਂ ਬ੍ਰਿਟਿਸ਼ ਭਾਰਤ ਦੀ ਮਦਰਾਸ ਪ੍ਰੈਜੀਡੈਂਸੀ) ਦੇ ਵਿਨੂਕਾਂਡਾ ਵਿਖੇ ਹੋਇਆ। ਉਹ ਤੇਲਗੂ ਕਵੀ ਗੁਰਮ ਜੋਸ਼ੁਆ ਅਤੇ ਮੀਰਯਾਮਾ ਦੀ ਧੀ ਸੀ ਅਤੇ ਸਮਾਜ ਸੁਧਾਰਕ ਗੋਪਾਰਾਜੂ ਰਾਮਚੰਦਰ ਰਾਓ ਅਤੇ ਸਰਸਵਤੀ ਗੋਰਾ ਦੀ ਨੂੰਹ ਸੀ, ਜੋ ਨਾਸਤਿਕ ਸਮਾਜ ਸੁਧਾਰਕ ਸਨ ਅਤੇ ਵਿਜੇਵਾੜਾ ਵਿਚ ਨਾਸਤਿਕ ਕੇਂਦਰ ਦੇ ਸੰਸਥਾਪਕ ਸਨ। [1]

ਡੀਨੋਟੀਫਾਈਡ ਕਬੀਲਿਆਂ ਦਾ ਸੁਧਾਰ ਅੰਦੋਲਨ  [ਸੋਧੋ]

ਸੰਸਕਾਰ ਦੁਆਰਾ, ਲਾਵਾਨਮ ਅਤੇ ਹੇਮਲਤਾ ਨੇ ਚੰਬਲ ਘਾਟੀ ਦੇ ਡਾਕੂਆਂ ਦੇ ਵਿਨੋਬਾ ਭਾਵੇ ਅੱਗੇ ਇਤਿਹਾਸਿਕ ਸਮਰਪਣਾਂ ਵਿਚ ਹਿੱਸਾ ਲਿਆ ਅਤੇ ਜੈ ਪ੍ਰਕਾਸ਼ ਨਰਾਇਣ ਨੇ ਜੋੜੇ ਨੂੰ ਅਪਰਾਧਿਕ ਪੁਨਰਵਾਸ ਲਈ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਹੇਮਲਤਾ, ਲਾਵਾਨਮ ਅਤੇ ਨਾਸਤਿਕਾਂ ਦੇ ਵਲੰਟੀਅਰਾਂ ਨੇ ਆਂਧਰਾ ਪ੍ਰਦੇਸ਼ ਦੇ ਸੀਤਾਨਗਰਮ, ਸਟੂਅਰਟਪੁਰਮ, ਕਵਾਲੀ ਅਤੇ ਕਪਰਲਥੀਪਾ ਦੀਆਂ ਸਾਬਕਾ ਅਪਰਾਧਿਕ ਬਸਤੀਆਂ ਦੇ ਖੇਤਰਾਂ ਵਿੱਚ 1974 ਵਿੱਚ ਕ੍ਰਾਂਤੀਕਾਰੀ ਸੁਧਾਰ ਅਤੇ ਮੁੜ ਵਸੇਬੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਨ੍ਹਾਂ ਨੇ ਅਪਰਾਧਿਕ ਪੁਨਰਵਾਸ ਪਰਿਵਾਰਾਂ ਨੂੰ ਬਦਲਵੇਂ ਜੀਵਨ-ਜਾਚ ਪ੍ਰਦਾਨ ਕਰਨ ਵਿਚ ਸਹਾਇਤਾ ਕੀਤੀ, ਉਨ੍ਹਾਂ ਨੇ ਅਪਰਾਧਿਕ ਕਬਾਇਲੀ ਮਾਨਸਿਕਤਾ ਵਿਚ ਤਬਦੀਲੀ ਲਿਆਉਣ ਲਈ ਆਪਣਾ ਸਮਾਂ ਸਮਰਪਿਤ ਕੀਤਾ। ਹੇਮਲਤਾ ਅਤੇ ਲਾਵਾਨਮ ਨੇ ਆਂਧਰਾ ਪ੍ਰਦੇਸ਼ ਦੀ ਸਰਕਾਰ ਤੋਂ ਮੰਗ ਕੀਤੀ ਕਿ ਬਸਤੀਆਂ ਨੂੰ ਖ਼ਤਮ ਕਰ ਦਿੱਤਾ ਜਾਵੇ। ਉਨ੍ਹਾਂ ਦੇ ਯਤਨਾਂ ਸਦਕਾ, ਸੂਬਾ ਸਰਕਾਰ ਨੇ ਪ੍ਰਬੰਧਕ ਅਦਾਰਿਆਂ ਨੂੰ ਖਤਮ ਕਰਨ ਅਤੇ 1976 ਵਿਚ ਉਨ੍ਹਾਂ ਨੂੰ ਮੁਕਤ ਕਲੋਨੀਆਂ ਵਜੋਂ ਘੋਸ਼ਿਤ ਕਰਨ ਲਈ ਇਕ ਕਦਮ ਉਠਾਇਆ। ਉਹ ਸਟੂਅਰਟਪੁਰਮ ਦੇ ਕੈਦੀਆਂ ਨੂੰ ਮਿਲਣ ਗਏ ਅਤੇ ਚਿੱਠੀਆਂ ਰਾਹੀਂ ਲਗਾਤਾਰ ਸੰਪਰਕ ਰੱਖ਼ਿਆ। ਵੱਸਣ ਵਾਲਿਆਂ ਦੇ ਪਰਿਵਾਰ ਸਲਾਹ ਲਈ ਨਾਸਤਿਕ ਕੇਂਦਰ ਜਾਣ ਲੱਗ ਪਏ। ਇਸ ਸੰਪਰਕ ਨੇ ਕੁਝ ਕਠੋਰ ਅਪਰਾਧੀਆਂ ਨੂੰ ਬਦਲ ਦਿੱਤਾ। ਉਨ੍ਹਾਂ ਨੇ ਅਪਰਾਧੀਆਂ ਨੂੰ ਅਪਰਾਧ ਸਭਿਆਚਾਰ ਨੂੰ ਬਦਲਣ ਲਈ ਪ੍ਰੇਰਿਤ ਕੀਤਾ। [2]

ਜੋਗਿਨੀਆਂ ਦੇ ਪੁਨਰਵਾਸ ਲਈ ਕੰਮ [ਸੋਧੋ]

ਹੇਮਲਤਾ ਅਤੇ ਲਾਵਾਨਮ ਨੇ ਸੰਸਕਾਰ ਦੁਆਰਾ ਨਿਜ਼ਾਮਾਬਾਦ ਜ਼ਿਲ੍ਹੇ ਦੀਆਂ ਜੋਗਨੀਆਂ ਦੇ ਉਧਾਰ ਅਤੇ ਘਿਣਾਉਣੀ ਜੋਗਿਨੀ ਰਵਾਇਤ ਦੇ ਖ਼ਾਤਮੇ ਲਈ ਕੰਮ ਕੀਤਾ। ਉਨ੍ਹਾਂ ਦੇ ਕੰਮ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਟੀ. ਰਾਮ ਰਾਓ ਨੂੰ ਸਰਕਾਰ ਤੋਂ 1988 ਵਿਚ ਜੋਗੀਨੀ ਪ੍ਰਣਾਲੀ ਨੂੰ ਖਤਮ ਕਰਨ ਲਈ ਕਾਨੂੰਨ ਬਣਵਾਇਆ। ਕੁਮਦ ਬੇਨ ਜੋਸ਼ੀ, ਸੀ. ਰੰਗਰਾਜਨ ਨੂੰ ਆਂਧਰਾ ਪ੍ਰਦੇਸ਼ ਦੇ ਰਾਜਪਾਲ ਦੇ ਤੌਰ ਤੇ ਰਾਜਭਵਨ, ਹੈਦਰਾਬਾਦ ਵਿਚ ਜੋਗਿਨੀਆਂ ਦੇ ਵਿਆਹਾਂ ਦੀ ਨਿਗਰਾਨੀ ਕੀਤੀ ਗਈ। [3] ਸੰਸਕਾਰ ਨੇ ਨਿਜਾਮਾਬਾਦ ਜ਼ਿਲ੍ਹਾ ਦੇ ਵਰਨੀ ਵਿਖੇ ਚੇਲੀਨਿਲੀਯਾਮ ਸਿਸਟਰ`ਜ ਹੋਮ ਸਥਾਪਿਤ ਕੀਤਾ।[4]

ਜੋਸ਼ੂਆ ਫਾਊਂਡੇਸ਼ਨ [ਸੋਧੋ]

ਜੋਸ਼ੂਆ ਫਾਊਂਡੇਸ਼ਨ ਨੇ ਜੋਸ਼ੂਆ ਸਾਹਿਤ ਪੁਰਸਕਾਰਮ ਦੀ ਸਥਾਪਨਾ ਕੀਤੀ, ਜੋ ਕਿ ਕਿਸੇ ਵੀ ਭਾਸ਼ਾ ਦੇ ਕਵੀਆਂ ਲਈ ਇਕ ਕੌਮੀ ਅਵਾਰਡ ਹੈ, ਜਿਸਨੇ ਮਨੁੱਖੀ ਕਦਰਾਂ ਕੀਮਤਾਂ ਨਾਲ ਭਾਰਤੀ ਸਾਹਿਤ ਨੂੰ ਭਰਪੂਰ ਕੀਤਾ। ਇਸ ਰੇਸ਼ਨੇਲ ਨੂੰ ਰਾਸ਼ਟਰੀ ਏਕਤਾ ਨੂੰ ਅਤੇ ਉਦੇਸ਼ਪੂਰਣ ਕਵਿਤਾ ਨੂੰ ਉਤਸ਼ਾਹਤ ਕਰਨਾ ਸੀ।[5]

ਅਵਾਰਡ ਅਤੇ ਮਾਨਤਾ[ਸੋਧੋ]

ਹੇਮਲਤਾ ਨੇ ਹੈਦਰਾਬਾਦ ਦੀ ਪੋਟੀ ਰਾਮੂਲੂ ਤੇਲਗੂ ਯੂਨੀਵਰਸਿਟੀ ਤੋਂ ਸਮਾਜ ਸੇਵਾ ਵਿੱਚ ਡਾਕਟਰੇਟ ਪ੍ਰਾਪਤ ਕੀਤੀ।[6][7]  ਨੈਸ਼ਨਲ ਬੁੱਕ ਟਰਸਟ ਆਫ ਇੰਡੀਆ ਨੇ ਵਕੁਲਭਾਰਨਮ ਲਲਾਲਥਾ ਅਤੇ ਕਾਮਪੈਲੀ ਸੁੰਦਰ ਦੀ ਲਿਖੀ ਉਸ ਦੀ ਜੀਵਨੀ ਪ੍ਰਕਾਸ਼ਿਤ ਕੀਤੀ। [8][9] ਆਚਾਰੀਆ ਨਾਗਾਰਜਨਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕੇ. ਵਯਾਨਾ ਰਾਓ ਨੇ ਕਿਤਾਬ ਜਾਰੀ ਕੀਤੀ ਅਤੇ ਇਸਦੀ ਪਹਿਲੀ ਕਾਪੀ ਉਸਦੇ ਪਤੀ ਲਾਵਾਨਮ ਨੂੰ ਪੇਸ਼ ਕੀਤੀ।

2004 ਵਿਚ ਉਸ ਨੂੰ ਰਾਮਿਨੇਨੀ ਫਾਊਂਡੇਸ਼ਨ ਦੇ ਪੁਰਸਕਾਰ ਵਿਸੇਸ਼ ਪੁਰਸਕਾਰਮ ਮਿਲਿਆ. 2003 ਵਿੱਚ ਉਸਨੇਆਂਧਰਾ ਪ੍ਰਦੇਸ਼ ਦੇ ਗਵਰਨਰ ਸੁਰਜੀਤ ਸਿੰਘ ਬਰਨਾਲਾ ਤੋਂ ਸਮਾਜਿਕ ਕਾਰਜ ਦੇ ਖੇਤਰ ਵਿਚ ਆਪਣੇ ਯੋਗਦਾਨ ਲਈ ਇੱਕ ਰੈੱਡ ਐਂਡ ਵਾਈਟ ਬਰੇਵਰੀ ਅਵਾਰਡ ਪ੍ਰਾਪਤ ਕੀਤਾ। [10][ਹਵਾਲਾ ਲੋੜੀਂਦਾ]

ਮੌਤ[ਸੋਧੋ]

ਹੇਮਲਤਾ ਅੰਡਕੋਸ਼ ਕੈਂਸਰ ਤੋਂ ਪੀੜਤ ਸੀ ਅਤੇ 19 ਮਾਰਚ 2008 ਨੂੰ ਵਿਜੇਵਾੜਾ ਦੇ ਨਾਸਤਿਕ ਕੇਂਦਰ ਵਿਖੇ ਉਸ ਦੀ ਮੌਤ ਹੋ ਗਈ। ਉਸ ਦਾ ਕਿਸੇ ਵੀ ਧਾਰਮਿਕ ਸੰਸਕਾਰ ਤੋਂ ਬਿਨਾਂ ਸਸਕਾਰ ਕੀਤਾ ਗਿਆ ਸੀ। [11]

ਹਵਾਲੇ[ਸੋਧੋ]