ਸਮੱਗਰੀ 'ਤੇ ਜਾਓ

ਹੈਂਸਲ ਐਂਡ ਗਰੇਟਲ : ਵਿਚ ਹੰਟਰਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੈਂਸਲ ਐਂਡ ਗਰੇਟਲ: ਵਿੱਚ ਹੰਟਰਸ
ਤਸਵੀਰ:Hansel and Gretel Witch Hunters .jpg
ਫ਼ਿਲਮ ਦਾ ਪੋਸਟਰ
ਨਿਰਦੇਸ਼ਕਟੌਮੀ ਵਿਰਕੋਲਾ
ਲੇਖਕਟੌਮੀ ਵਿਰਕੋਲਾ
ਨਿਰਮਾਤਾ
ਸਿਤਾਰੇ
ਸਿਨੇਮਾਕਾਰਮਿਸ਼਼ ਬੋਲਵੀਅਨ
ਸੰਪਾਦਕਜਿਮ ਪੇਜ
ਸੰਗੀਤਕਾਰਅਟਲੀ ਓਰਵਾਸਨ
ਡਿਸਟ੍ਰੀਬਿਊਟਰ
ਰਿਲੀਜ਼ ਮਿਤੀਆਂ
  • ਜਨਵਰੀ 25, 2013 (2013-01-25) (ਅਮਰੀਕਾ)
  • ਫਰਵਰੀ 28, 2013 (2013-02-28) (ਜਰਮਨੀ)
ਮਿਆਦ
88 ਮਿੰਟ[1]
ਦੇਸ਼
  • ਅਮਰੀਕਾ
  • ਜਰਮਨੀ[2][3]
ਭਾਸ਼ਾਅੰਗਰੇਜੀ
ਬਜ਼ਟ$50 ਮਿਲੀਅਨ[4]
ਬਾਕਸ ਆਫ਼ਿਸ$226.3 ਮਿਲੀਅਨ[4]

ਹੈਂਸਲ ਐਂਡ ਗਰੇਟਲ: ਵਿੱਚ ਹੰਟਰਸ ਇੱਕ 2013 ਡਾਰਕ ਫੈਂਟਸੀ ਐਕਸ਼ਨ ਕਾਮੇਡੀ ਡਰਾਉਣੀ ਫ਼ਿਲਮ ਹੈ ਜੋ ਟੌਮੀ ਵਿਰਕੋਲਾ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਇਹ ਇੱਕ ਜਰਮਨ ਲੋਕਧਾਰਾ ਦੀ ਇੱਕ ਕਹਾਣੀ " ਹੈਂਸਲ ਅਤੇ ਗਰੇਟਲ " ਉੱਪਰ ਆਧਾਰਿਤ ਹੈ। ਇਸ ਫ਼ਿਲਮ ਦੇ ਪਲਾਟ ਵਿੱਚ ਸਿਰਲੇਖ ਵਿੱਚ ਦੱਸੇ ਗਏ ਨਾਂ ਵਾਲੇ ਭੈਣ-ਭਰਾ ਹੈਂਸਲ ਤੇ ਗਰੇਟਲ ਹੁਣ ਵੱਡੇ ਹੋ ਗਏ ਹਨ ਅਤੇ ਪੇਸ਼ੇ ਵਜੋਂ ਜਾਦੂ ਕਰਨ ਵਾਲਿਆਂ ਦੀ ਜੋੜੀ ਦੇ ਤੌਰ 'ਤੇ ਕੰਮ ਕਰ ਰਹੇ ਹਨ। ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਜੇਰੇਮੀ ਰੇਨਰ ਅਤੇ ਗੇਮਾ ਅਰਟਰਨ ਹਨ ਤੇ ਉਨ੍ਹਾਂ ਦੇ ਸਹਾਇਕ ਭੂਮਿਕਾਵਾਂ ਵਿੱਚ ਫੈਮਕੇ ਜੈਨਸਨ, ਪੀਟਰ ਸਟੌਰਮੇਅਰ, ਥਾਮਸ ਮਾਨ, ਪੀਹਲਾ ਵਿਟਾਲਾ ਅਤੇ ਡੇਰੇਕ ਮੀਅਰਸ ਆਦਿ ਦੇ ਨਾਂ ਸ਼ਾਮਿਲ ਹਨ।

2010 ਵਿੱਚ, ਗੈਰੀ ਸੈਂਚੇਜ਼ ਪ੍ਰੋਡਕਸ਼ਨ ਦੁਆਰਾ ਪਹੁੰਚ ਕੀਤੇ ਜਾਣ ਤੋਂ ਬਾਅਦ ਵਿਰਕੋਲਾ ਨੇ ਫ਼ਿਲਮ ਬਣਾਉਣ ਲਈ ਪੈਰਾਮਾਉਂਟ ਪਿਕਚਰਜ਼ ਅੱਗੇ ਪ੍ਰਸਤਾਵ ਰੱਖਿਆ। ਰੇਨਰ ਨੂੰ ਸਤੰਬਰ 2010 ਵਿੱਚ ਹੈਂਸਲ ਦੇ ਕਿਰਦਾਰ ਲਈ ਚੁਣਿਆ ਗਿਆ ਸੀ ਜਦੋਂ ਕਿ ਜਨਵਰੀ 2011 ਵਿੱਚ ਆਰਟਰਟਨ ਨੂੰ ਗਰੇਟਲ ਲਈ ਚੁਣੇ ਜਾਣ ਤੋਂ ਪਹਿਲਾਂ ਇਸ ਕਿਰਦਾਰ ਲਈ ਨੂਮੀ ਰੈਪੇਸ ਦਾ ਨਾਂ ਸੋਚਿਆ ਗਿਆ ਸੀ। ਪ੍ਰਿੰਸੀਪਲ ਫੋਟੋਗ੍ਰਾਫੀ ਮਾਰਚ, 2011 ਵਿੱਚ, ਜਰਮਨੀ ਵਿੱਚ ਬੈਬਲਸਬਰਗ ਸਟੂਡੀਓ ਵਿੱਚ ਸ਼ੁਰੂ ਹੋਈ। ਫ਼ਿਲਮਾਂਕਣ ਵੀ ਉਸੇ ਸਾਲ ਜੂਨ ਵਿੱਚ ਹੋਇਆ। ਇਹ ਫ਼ਿਲਮ ਅਸਲ ਵਿੱਚ ਵਿੱਚ ਮਾਰਚ 2012 ਵਿੱਚ ਰਿਲੀਜ਼ ਹੋਣ ਲਈ ਤੈਅ ਕੀਤੀ ਗਈ ਸੀ ਪਰ ਬਾਅਦ ਵਿੱਚ ਫ਼ਿਲਮ ਨੂੰ ਐਵੇਂਜਰਜ਼ ਅਤੇ ਦਿ ਬੌਰਨ ਲੀਗੇਸੀ ਫ਼ਿਲਮਾਂ ਵਿੱਚ ਵੀ ਰੇਨਰ ਦੀ ਭੂਮਿਕਾ ਹੋਣ ਕਾਰਨ ਇਸ ਫ਼ਿਲਮ ਨੂੰ 10 ਮਹੀਨੇ ਅੱਗੇ ਵਧਾ ਦਿੱਤਾ ਗਿਆ।

ਹੈਂਸਲ ਅਤੇ ਗਰੇਟਲ: ਵਿੱਚ ਹੰਟਰਸ ਨੂੰ 25 ਜਨਵਰੀ, 2013 ਨੂੰ 2 ਡੀ, 3 ਡੀ, ਅਤੇ ਆਈਮੈਕਸ 3 ਡੀ ਦੇ ਨਾਲ- ਨਾਲ ਡੀ-ਬਾਕਸ ਮੋਸ਼ਨ ਥੀਏਟਰਾਂ ਅਤੇ ਅੰਤਰਰਾਸ਼ਟਰੀ 4 ਡੀ ਐਕਸ ਥੀਏਟਰਾਂ ਵਿੱਚ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ਮੁੱਖ ਧਾਰਾ ਦੇ ਬਹੁਤੇ ਆਲੋਚਕਾਂ ਦੇ ਨਿਸ਼ਾਨੇ 'ਤੇ ਰਹੀ। ਖ਼ਾਸਕਰ ਕਈਆਂ ਨੇ ਇਸ ਨੂੰ ਕਮਜ਼ੋਰ ਸਕ੍ਰਿਪਟ ਅਤੇ ਭਿਆਨਕ ਹਿੰਸਾ ਦੀ ਫ਼ਿਲਮ ਕਰਾਰ ਦਿੱਤਾ। ਹਾਲਾਂਕਿ ਡਰਾਉਣੀ ਸ਼ੈਲੀ ਦੀਆਂ ਫ਼ਿਲਮਾਂ ਦੇ ਬਹੁਤੇ ਆਲੋਚਕਾਂ ਨੇ ਇਸ ਨੂੰ ਸਕਾਰਾਤਮਕ ਨਜ਼ਰੀਏ ਵਾਲੀ ਦੱਸਿਆ। ਫ਼ਿਲਮ ਨੂੰ ਬੇਮਿਸਾਲ ਮਨੋਰੰਜਨ ਵਜੋਂ ਵੇਖਦੇ ਸਨ. ਫ਼ਿਲਮ ਨੇ ਆਪਣੇ ਸ਼ੁਰੂਆਤੀ ਸ਼ਨੀਵਾਰ 'ਤੇ ਘਰੇਲੂ ਬਾਕਸ ਆਫਿਸ 'ਤੇ ਚੋਟੀ ਦਾ ਪ੍ਰਦਰਸ਼ਨ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਡੀ ਹਿੱਟ ਰਹੀ। ਇਸ ਦੀ ਉਤਪਾਦਨ ਲਾਗਤ ਲਗਭਗ 50 ਮਿਲੀਅਨ ਡਾਲਰ ਸੀ। ਇਸ ਦੀ ਵਿਸ਼ਵ-ਵਿਆਪੀ ਸਿਨੇਮੈਟਿਕ ਕਮਾਈ 226 ਮਿਲੀਅਨ ਡਾਲਰ ਤੋਂ ਪਾਰ ਹੋ ਗਈ ਹੈ।

ਪਲਾਟ

[ਸੋਧੋ]

ਫ਼ਿਲਮ ਇੱਕ ਕਲਾਸਿਕ ਪਰੀ ਕਹਾਣੀ ਨਾਲ ਆਰੰਭ ਹੁੰਦੀ ਹੈ : ਦੋ ਛੋਟੇ ਬੱਚਿਆਂ ਹੈਂਸਲ ਅਤੇ ਗਰੇਟਲ ਨੂੰ ਉਨ੍ਹਾਂ ਦੇ ਪਿਤਾ ਦੁਆਰਾ ਜੰਗਲ ਵਿੱਚ ਛੱਡ ਦਿੱਤਾ ਗਿਆ। ਦੋਵੇਂ ਇੱਕ ਜਿੰਜਰਬਰੈੱਡ ਘਰ ਵਿੱਚ ਦਾਖਲ ਹੋ ਗਏ ਅਤੇ ਜਾਦੂ ਕਰਨ ਵਾਲੀ ਇੱਕ ਔਰਤ ਨੇ ਉਨ੍ਹਾਂ ਨੂੰ ਫੜ ਲਿਆ। ਜਾਦੂਗਰਨੀ ਹੈਂਸਲ ਨੂੰ ਲਗਾਤਾਰ ਮਠਿਆਈਆਂ ਖਾਣ ਲਈ ਮਜਬੂਰ ਕਰਦੀ ਹੈ ਅਤੇ ਗਰੇਟਲ ਨੂੰ ਗੁਲਾਮ ਬਣਾ ਲੈਂਦੀ ਹੈ। ਭੈਣ-ਭਰਾ ਆਪਣੀ ਸੂਝ-ਬੂਝ ਨਾਲ ਉਸ ਨੂੰ ਬੰਦੀ ਬਣਾ ਲੈਂਦੇ ਹਨ ਅਤੇ ਉਸ ਨੂੰ ਓਵਨ ਵਿੱਚ ਕੈਦ ਕਰ ਦਿੰਦੇ ਹਨ।

ਵੱਡੇ ਹੋਣ ਤੋਂ ਬਾਅਦ ਹੈਂਸਲ ਤੇ ਗਰੀਟਲ ਔਗਸਬਰਗ ਸ਼ਹਿਰ ਵਿੱਚ ਪਹੁੰਚਦੇ ਹਨ। ਅਤੇ ਸਥਾਨਕ ਅਧਿਕਾਰੀ ਸ਼ੈਰਿਫ ਬਰਿੰਗਰ ਵਲੋਂ ਇੱਕ ਖੂਬਸੂਰਤ ਔਰਤ ਦਾ ਕਤਲ ਕਰਨ ਤੋਂ ਰੋਕਦੇ ਹਨ। ਮੇਅਰ ਐਂਗਲੇਮੈਨ ਨੇ ਕਸਬੇ ਦੇ ਗੁੰਮਸ਼ੁਦਾ ਬੱਚਿਆਂ ਨੂੰ ਇਸ ਜਾਦੂਗਰ ਭੈਣ-ਭਰਾ ਨੂੰ ਕਿਰਾਏ 'ਤੇ ਲਿਆ ਹੈ ਤਾਂ ਕਿ ਜਾਦੂ-ਟੂਣਿਆਂ ਦੁਆਰਾ ਅਗਵਾ ਹੋਏ ਬੱਚਿਆਂ ਨੂੰ ਬਚਾਇਆ ਜਾ ਸਕੇ। ਹੈਂਸਲ ਅਤੇ ਗ੍ਰੇਟਲ, ਡਿਪਟੀ ਜੈਕਸਨ ਦੇ ਨਾਲ ਇੱਕ ਸਿੰਗ ਵਾਲੀ ਡੈਣ ਨੂੰ ਫੜ ਲੈਂਦੇ ਹਨ ਅਤੇ ਪਤਾ ਲਗਾਉਂਦੇ ਹਨ ਕਿ ਡੈਣ ਆਉਣ ਵਾਲੇ ਬਲੱਡ ਮੂਨ ਲਈ ਤਿਆਰੀ ਕਰ ਰਹੀ ਹੈ ਜਿਸ ਵਿੱਚ ਉਹ ਬਾਰ੍ਹਾਂ ਬੱਚਿਆਂ ਦੀ ਕੁਰਬਾਨੀ ਦੀ ਯੋਜਨਾ ਬਣਾ ਰਹੀ ਸੀ।

ਮੂਰੀਅਲ ਆਪਣੀ ਫੌਜ ਨਾਲ ਸ਼ਹਿਰ 'ਤੇ ਹਮਲਾ ਕਰਦਾ ਹੈ ਅਤੇ ਇੱਕ ਆਖਿਰੀ ਬਚੇ ਬੱਚੇ ਨੂੰ ਅਗਵਾ ਕਰ ਲੈਂਦਾ ਹੈ। ਡੈਣ ਜੈਕਸਨ ਨੂੰ ਮਾਰਦੀ ਹੈ ਅਤੇ ਗਰੇਟਲ ਉੱਤੇ ਹਮਲਾ ਕਰਦੀ ਹੈ ਪਰ ਉਸ ਨੂੰ ਇੱਕ ਸਥਾਨਕ ਵਿਅਕਤੀ ਬੈਨ ਬਚਾ ਲੈਂਦਾ ਹੈ। ਸਥਾਨਕ ਕਿਸ਼ੋਰ ਬੈੱਨ ਉਨ੍ਹਾਂ ਦਾ ਸ਼ੌਕੀਨ ਪ੍ਰਸ਼ੰਸਕ ਹੈ ਜੋ ਖੁਦ ਇੱਕ ਵਿੱਚ ਹੰਟਰ ਬਣਨਾ ਚਾਹੁੰਦਾ ਹੈ।

ਹਵਾਲੇ

[ਸੋਧੋ]
  1. "HANSEL & GRETEL - WITCH HUNTERS (15)". British Board of Film Classification. 2013-01-15. Archived from the original on 2013-04-19. Retrieved 2013-02-05.
  2. Hänsel und Gretel: Hexenjäger. In: Lexikon des Internationalen Films. February 7, 2013
  3. Freigabebescheinigung des Trailers[permanent dead link] In: FSK. February 7, 2013
  4. 4.0 4.1 "Hansel & Gretel: Witch Hunters". Box Office Mojo. IMDb. Retrieved 17 June 2013.