ਹੈਨਾ-ਬਾਰਬੈਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਹੈਨਾ-ਬਾਰਬੈਰਾ ਪ੍ਰੋਡਕਸ਼ਨਜ਼, ੲਿੰਕ ਪ੍ਰਸਿੱਧ ਅਮਰੀਕੀ ਅੈਨੀਮੇਸ਼ਨ ਸਟੂਡੀਓ ਹੈ। ੲਿਸ ਦੀ ਸਥਾਪਨਾ ਮੈਟਰੋ-ਗੋਲਡਵਿਨ-ਮੇਅਰ ਦੇ ਅੈਨੀਮੇਸ਼ਨ ਨਿਰਦੇਸ਼ਕ ਵਿਲਿਅਮ ਹੈਨਾ ਅਤੇ ਜੋਸਫ਼ ਬਾਰਬੈਰਾ ਦੁਅਾਰਾ ੧੯੫੭ ਵਿੱਚ ਕੀਤੀ ਗੲੀ। ੧੯੬੬ ਵਿੱਚ ੲਿਹ ਕੰਪਨੀ ਟਾਫਟ ਬ੍ਰੋਡਕਾਸਟਿੰਗ ਨੂੰ ਵੇਚ ਦਿੱਤੀ ਗੲੀ। ੲਿਸ ਕੰਪਨੀ ਨੇ ਲਗਪਗ ੩੦ ਸਾਲਾਂ ਤੱਕ ਕੲੀ ਸਫ਼ਲ ਅੈਨੀਮੇਸ਼ਨ ਲੜੀਅਾਂ ਬਣਾੲੀਅਾਂ ਜਿਨ੍ਹਾਂ ਵਿੱਚ ਦ ਫਲਿੰਟਸਟੋਨ, ਯੋਗੀ ਬੀਅਰ, ਦ ਜੈਟਸਨਜ਼, ਸਕੂਬੀ ਡੂ ਅਤੇ ਦ ਸਮਰਫਜ਼ ਸ਼ਾਮਿਲ ਸਨ। ਸੱਤ ਅਾਸਕਰ ਪੁਰਸਕਾਰ ਜਿੱਤਣ ਤੋਂ ੲਿਲਾਵਾ ੲਿਸ ਸਟੂਡੀਓ ਨੇ ਅੱਠ ਅੈਮੀ ਪੁਰਸਕਾਰ, ੲਿੱਕ ਗੋਲਡਨ ਗਲੋਬ ਪੁਰਸਕਾਰ ਅਤੇ ਹਾੱਲੀਵੁੱਡ ਵਾਕ ਅਾੱ ਫੇਮ 'ਚ ੲਿੱਕ ਤਾਰਾ ਪ੍ਰਾਪਤ ਕੀਤਾ। ੧੯੯੧ ਵਿੱਚ ਹੈਨਾ-ਬਾਰਬੈਰਾ ਨੂੰ ਟਾਫਟ ਕੋਲੋਂ ਟਰਨਰ ਬ੍ਰੋਡਕਾਸਟਿੰਗ ਸਿਸਟਮ ਨੇ ਖਰੀਦ ਲਿਅਾ ਜੋ ਕਿ ੲਿਸਦੇ ਕਾਰਟੂਨਾਂ ਨੂੰ ਅਾਪਣੇ ਨਵੇਂ ਚੈਨਲ ਕਾਰਟੂਨ ਨੈੱਟਵਰਕ 'ਤੇ ਪ੍ਰਦਰਸ਼ਿਤ ਕਰਦੀ ਸੀ।