ਹੋਮੀ ਭਾਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੋਮੀ ਜਹਾਂਗੀਰ ਭਾਬਾ
ਜਨਮ(1909-10-30)30 ਅਕਤੂਬਰ 1909
ਬੰਬੇ, ਬਰਤਾਨਵੀ ਭਾਰਤ ਹੁਣ ਭਾਰਤ
ਮੌਤ24 ਜਨਵਰੀ 1966(1966-01-24) (ਉਮਰ 56)
ਮਾਊਂਟ ਬਲੈਂਕ ਫ੍ਰਾਂਸ
ਰਿਹਾਇਸ਼ਨਵੀਂ ਦਿੱਲੀ
ਨਾਗਰਿਕਤਾਭਾਰਤ
ਕੌਮੀਅਤਭਾਰਤੀ
ਖੇਤਰਨਿਉਕਲੀਅਰ ਭੌਤਿਕ ਵਿਗਿਆਨ
ਖੋਜ ਕਾਰਜ ਸਲਾਹਕਾਰਰਾਲਫ ਐਚ ਫੌਲਰ
Other academic advisorsਪੌਲ ਡਾਇਰੈਕ
ਮਸ਼ਹੂਰ ਕਰਨ ਵਾਲੇ ਖੇਤਰਭਾਰਤੀ ਪ੍ਰਮਾਣੂ ਪ੍ਰੋਗਰਾਮ
ਕਾਸਮਿਕ ਵਿਕਿਰਣਾਂ
ਪਵਾਇਟ ਪਾਰਟੀਕਲ
ਭਾਬਾ ਸਕੈਟਰਿੰਗ
ਅਹਿਮ ਇਨਾਮਆਦਮਜ਼ ਪੁਰਸਕਾਰ (1942)
ਪਦਮ ਭੂਸ਼ਣ (1954)
ਰੋਇਲ ਸੁਸਾਇਟੀ ਦੀ ਫੈਲੋਸਿਪ[1]
ਅਲਮਾ ਮਾਤਰਕੈਥੀਡਰਲ ਅਤੇ ਜਾਨਕਾਨਨ ਹਾਈ ਸਕੂਲ
ਐਲਫਿੰਸਟਨ ਕਾਲਜ ਮੁੰਬਈ
ਰਾਇਲ ਇੰਸਟੀਚਿਊਟ ਆਫ ਸਾਇੰਸ
ਕੈਂਬਰਿਜ ਵਿਸ਼ਵ ਵਿਦਿਆਲੇ

ਹੋਮੀ ਭਾਬਾ (ਹਿੰਦੀ: होमी भाभा; 30 ਅਕਤੂਬਰ 1909 – 24 ਜਨਵਰੀ 1966) ਭਾਰਤੀ ਪਰਮਾਣੂ ਵਿਗਿਆਨੀ ਸੀ। ਡਾ. ਹੋਮੀ ਜਹਾਂਗੀਰ ਭਾਬਾ ਭਾਰਤ ਵਿੱਚ ਨਿਊਕਲੀ ਖੋਜ ਅਤੇ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਖੋਜ ਸੀ ਜਿਸ ਦੀ ਬਦੌਲਤ ਭਾਰਤ ਅੱਜ ਵਿਸ਼ਵ ਦੇ ਪਰਮਾਣੂ ਸ਼ਕਤੀ ਵਾਲੇ ਮੁਲਕਾਂ ਦੀ ਕਤਾਰ ਵਿੱਚ ਸ਼ਾਮਿਲ ਹੈ। ਉਹਨਾਂ ਦਾ ਜਨਮ ਮੁੰਬਈ ਵਿੱਚ ਇੱਕ ਧਨਾਢ ਪਾਰਸੀ ਪਰਿਵਾਰ ਵਿੱਚ ਹੋਇਆ। ਸ਼ੁਰੂ ਤੋਂ ਹੀ ਉਸ ਦਾ ਝੁਕਾਅ, ਗਣਿਤ ਅਤੇ ਵਿਗਿਆਨ ਵਿੱਚ ਸੀ।

ਮੁੱਢਲੀ ਜੀਵਨ[ਸੋਧੋ]

ਉਸ ਨੇ ਆਪਣੀ ਸਿੱਖਿਆ ਕੈਥੀਡਰਲ ਅਤੇ ਜਾਨਕਾਨਨ ਹਾਈ ਸਕੂਲ ਤੋਂ ਉਚ ਸਿੱਖਿਆ ਐਲਫਿੰਸਟਨ ਕਾਲਜ, ਮੁੰਬਈ ਦੇ ਰਾਇਲ ਇੰਸਟੀਚਿਊਟ ਆਫ ਸਾਇੰਸ, ਕੈਂਬਰਿਜ ਵਿਸ਼ਵ ਵਿਦਿਆਲੇ ਵਿੱਚ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ। ਸੰਨ 1933 ’ਚ ਨਿਊਕਲੀਅਰ ਫਿਜ਼ਿਕਸ ਦੇ ਖੋਜ ਅਧਿਐਨ ਕਰਕੇ ਉਸ ਨੂੰ ਪੀਐਚ.ਡੀ. ਡਿਗਰੀ ਪ੍ਰਦਾਨ ਕੀਤੀ ਗਈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਜਮਸ਼ੇਦਪੁਰ ਵਿਖੇ ‘ਟਾਟਾ ਸਟੀਲਜ਼’ ਵਿੱਚ ਧਾਤ ਵਿਗਿਆਨੀ ਦੇ ਅਹੁਦੇ ’ਤੇ ਕੰਮ ਕੀਤਾ। ਪਰਮਾਣੂ ਸ਼ਕਤੀ ਪੈਦਾ ਕਰਨ ਲਈ ਰਾਹ ਤਿਆਰ ਕਰਨ ਵਾਲੇ ਡਾ. ਹੋਮੀ ਜਹਾਂਗੀਰ ਭਾਬਾ 24 ਜਨਵਰੀ 1966 ਦੀ ਰਾਤ ਮਾਊਂਟ ਬਲੈਂਕ ਚੋਟੀ ਨੇੜੇ ਇੱਕ ਹਵਾਈ ਹਾਦਸੇ ਵਿੱਚ ਸਾਥੋਂ ਸਦਾ ਲਈ ਵਿਛੜ ਗਿਆ।

ਖੋਜ[ਸੋਧੋ]

ਉਹ ਸੰਨ 1932 ਤੋਂ 1934 ਦੌਰਾਨ ਜਿਊਰਖ ਗਿਆ। ਉਸ ਨੂੰ ਇਟਲੀ ਦੇ ਖੋਜੀ ਐਨਰੀਕੋ ਫ਼ੇਅਰਮੀ ਨਾਲ ਖੋਜ ਅਧਿਐਨ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਉਸ ਦਾ ਪਹਿਲਾ ਖੋਜ ਪੱਤਰ ‘ਕਾਸਮਿਕ ਕਿਰਨਾਂ ਦਾ ਸੋਖਣ’ ਵੀ ਪ੍ਰਕਾਸ਼ਤ ਹੋਇਆ। ਇਸ ਵਿੱਚ ਕਾਸਮਿਕ ਕਿਰਨਾਂ ਨੂੰ ਸੋਖਣ ਵਾਲੇ ਤੱਤਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਲੈਕਟ੍ਰੌਨਾਂ ਦੇ ਸਿਰਜਣ ਦਾ ਵਿਸਥਾਰ ਦਿੱਤਾ ਗਿਆ ਹੈ। ਸੰਨ 1935 ’ਚ ਉਸ ਦਾ ਖੋਜ ਪੱਤਰ ‘ਇਲੈਕਟਰੌਨ-ਪਾਜ਼ੀਟਰੌਨ ਖਿੰਡਾਓ’ ਪ੍ਰਕਾਸ਼ਤ ਹੋਇਆ। ਇਸ ਖੋਜ ਨੂੰ ਬਾਅਦ ਵਿੱਚ ‘ਭਾਬਾ ਖਿੰਡਾਓ’ ਹੀ ਕਿਹਾ ਜਾਣ ਲੱਗਾ। ਉਸ ਨੇ ਸੰਨ 1936 ਵਿੱਚ ਵਿਸਥਾਰ ਦਿੱਤਾ ਕਿ ਕਿਵੇਂ ਮੁੱਢਲੀਆਂ ਕਾਸਮਿਕ ਵਿਕੀਰਨਾਂ ਬਾਹਰੀ ਵਾਯੂਮੰਡਲ ਤੋਂ ਪ੍ਰਵੇਸ਼ ਕਰਦੀਆਂ ਸਨ। ਧਰਤੀ ਉਪਰਲੇ ਵਾਯੂਮੰਡਲ ਦੇ ਸੰਪਰਕ ’ਚ ਆ ਕੇ ਅਵੇਸਤ ਕਣ ਪੈਦਾ ਕਰਦੀਆਂ ਹਨ। ਇਹ ਆਵੇਸ਼ਤ ਕਣ ਧਰਤੀ ’ਤੇ ਅਤੇ ਧਰਤੀ ਦੀਆਂ ਡੂੰਘਾਣਾਂ ਵਿੱਚ ਵੀ ਲੱਭੇ ਹਨ। ਉਹਨਾਂ ਨੇ ਵਿਗਿਆਨੀ ਹੀਟਲਰ ਨਾਲ ਮਿਲ ਕੇ ਅੰਕੜੇ ਇਕੱਠੇ ਕੀਤੇ ਅਤੇ ਕਣਾਂ ਦੇ ਗੁਣਾਂ ਬਾਰੇ ਖੋਜ ਕੀਤੀ। ਸੰਨ 1939 ਤੱਕ ਭਾਬਾ ਕੈਂਬਰਿਜ ਵਿਸ਼ਵਵਿਦਿਆਲੇ ’ਚ ਖੋਜ ਕਾਰਜ ਕਰਦਾ ਰਿਹਾ। ਸਤੰਬਰ 1939 ’ਚ ਆਪ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਵਿਖੇ ਸਿਧਾਂਤਕ ਭੌਤਿਕ ਵਿਗਿਆਨ ਦਾ ਰੀਡਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ। ਉਸ ਨੂੰ ਕਾਸਮਿਕ ਵਿਕੀਰਨਾਂ ਦਾ ਖੋਜ ਕਾਰਜ ਵੀ ਸੌਂਪਿਆ ਗਿਆ। ਜਿਸ ਸਮੇਂ ਡਾ. ਸੀ.ਵੀ. ਰਮਨ ਸੰਸਥਾ ਦੇ ਨਿਰਦੇਸ਼ਕ ਉਹਨਾਂ ਨੂੰ ਕਾਸਮਿਕ ਵਿਕਿਰਨਾ ਦੀ ਖੋਜ ਦਾ ਕੰਮ ਸੌਪਿਆ ਗਿਆ। ਬੰਬਈ ਵਿਖੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਸਥਾਪਤ ਕਰਨ 'ਚ ਆਪ ਦਾ ਮੁੱਖ ਯੋਗਦਾਨ ਰਿਹਾ ਜਿਸ ਦੀ ਸਿਧਾਂਤਕ ਫਿਜ਼ਿਕਸ ਦੇ ਪ੍ਰੋਫ਼ੈਸਰ ਦੇ ਤੌਰ ’ਤੇ ਵੀ ਊਰਜਾ ਪ੍ਰੋਗਰਾਮ ਦੀ ਨਜ਼ਰਸਾਨੀ ਆਪ ਨੇ ਕੀਤੀ। 1948 ’ਚ ਪਰਮਾਣੂ ਉਰਜਾ ਆਯੋਗ ਦੇ ਹੋਂਦ 'ਚ ਆਉਣ ਨਾਲ ਆਪ ਇਸ ਦੇ ਚੇਅਰਮੈਨ ਬਣੇ। 1954 ’ਚ ਭਾਰਤ ਸਰਕਾਰ ਨੇ ਆਪ ਨੂੰ ਪਰਮਾਣੂ ਊੁਰਜਾ ਦਾ ਇੰਚਾਰਜ ਸਕੱਤਰ ਬਣਾਇਆ 1955 ’ਚ ਆਪ ਨੂੰ ਇੰਡੀਅਨ ਸਾਇੰਸ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਆਪ ਨੇ 1955 ’ਚ ਪਰਮਾਣੂ ਸ਼ਕਤੀ ਦੀ ਵਰਤੋਂ ਦੇ ਸੰਦਰਭ ਵਿੱਚ ਜਨੇਵਾ ਵਿੱਖੇ ਹੋਈ ਵਿਸ਼ਵ ਪੱਧਰ ’ਤੇ ਕਾਨਫ਼ਰੰਸ 'ਚ ਸਾਮਿਲ ਹੋਏ।

ਸਨਮਾਨ[ਸੋਧੋ]

  • ਪਦਮ ਭੂਸ਼ਨ
  • 1941 ’ਚ ਰਾਇਲ ਸੁਸਾਇਟੀ ਲੰਡਨ ਦਾ ਮੈਂਬਰ
  • 1942 ’ਚ ਕੈਂਬਰਿਜ਼ ਵਿਸ਼ਵਵਿਦਿਆਲੇ ਤੋਂ ਐਡਨ ਪੁਰਸਕਾਰ
  • ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵੱਲੋਂ ਵਜ਼ੀਰ ਬਣਾਉਣ ਦੀ ਪੇਸ਼ਕਸ਼ ਕਰਨੀ ਕੋਈ ਛੋਟੇ ਸਨਮਾਨ ਨਹੀਂ ਸਨ।
  • ਭਾਬਾ ਪਰਮਾਣੂ ਖੋਜ ਕੇਂਦਰ ਉਹਨਾਂ ਦੇ ਨਾਮ ਤੇ ਹੈ।
  • ਉਨ੍ਹਾਂ ਦੇ ਨਾਂ ’ਤੇ ਡਾਕ ਟਿਕਟਾਂ ਜਾਰੀ ਕੀਤੀ ਗਈ।
  • ਇੰਡੀਅਨ ਨੈਸ਼ਨਲ ਵਿਗਿਆਨੀ ਅਕਾਦਮੀ ਨੇ ‘ਹੋਮੀ ਜਹਾਂਗੀਰ ਭਾਬਾ ਪੁਰਸਕਾਰ’ ਦਿੰਦੀ ਹੈ।

ਹਵਾਲੇ[ਸੋਧੋ]

  1. Penney, L. (1967). "Homi Jehangir Bhabha 1909-1966". Biographical Memoirs of Fellows of the Royal Society. 13: 35–26. doi:10.1098/rsbm.1967.0002.