ਹੰਸ ਪਤ੍ਰਿਕਾ
ਦਿੱਖ
ਹੰਸ ਦਿੱਲੀ ਤੋਂ ਪ੍ਰਕਾਸ਼ਿਤ ਹੋਣ ਵਾਲੀ ਹਿੰਦੀ ਦੀ ਇੱਕ ਕਥਾ ਮਾਸਿਕ ਪਤ੍ਰਿਕਾ ਹੈ ਜਿਸਦਾ ਸੰਪਾਦਨ ਰਾਜੇਂਦਰ ਯਾਦਵ ਨੇ 1986 ਤੋਂ 2013 ਤੱਕ ਪੂਰੇ 27 ਸਾਲ ਕੀਤਾ।
ਨਾਵਲ ਸਮਰਾਟ ਪ੍ਰੇਮਚੰਦ ਦੁਆਰਾ ਸਥਾਪਤ ਅਤੇ ਸੰਪਾਦਿਤ ਹੰਸ ਆਪਣੇ ਸਮੇਂ ਦੀ ਅਤਿਅੰਤ ਮਹੱਤਵਪੂਰਨ ਪਤ੍ਰਿਕਾ ਰਹੀ ਹੈ। ਮਹਾਤਮਾ ਗਾਂਧੀ ਅਤੇ ਕਨਹੀਆਲਾਲ ਮਾਣਿਕ ਲਾਲ ਮੁਨਸ਼ੀ ਵੀ ਦੋ ਸਾਲ ਤੱਕ ਹੰਸ ਦੇ ਸੰਪਾਦਕੀ ਮੰਡਲ ਵਿੱਚ ਸ਼ਾਮਿਲ ਰਹੇ। ਮੁਨਸ਼ੀ ਪ੍ਰੇਮਚੰਦ ਦੀ ਮੌਤ ਦੇ ਬਾਅਦ ਹੰਸ ਦਾ ਸੰਪਾਦਨ ਉਨ੍ਹਾਂ ਦੇ ਪੁੱਤਰ ਗਲਪਕਾਰ ਅਮ੍ਰਤਰਾਏ ਨੇ ਕੀਤਾ। ਅਨੇਕ ਸਾਲਾਂ ਤੱਕ ਹੰਸ ਦਾ ਪ੍ਰਕਾਸ਼ਨ ਬੰਦ ਰਿਹਾ। ਬਾਅਦ ਵਿੱਚ ਮੁਨਸ਼ੀ ਪ੍ਰੇਮਚੰਦ ਦੀ ਜਨਮਮਿਤੀ (31 ਜੁਲਾਈ) ਨੂੰ ਹੀ 1986 ਤੋਂ ਅੱਖਰ ਪ੍ਰਕਾਸ਼ਨ ਨੇ ਗਲਪਕਾਰ ਰਾਜੇਂਦਰ ਯਾਦਵ ਦੇ ਸੰਪਾਦਨ ਵਿੱਚ ਇਸ ਪਤ੍ਰਿਕਾ ਨੂੰ ਇੱਕ ਕਹਾਣੀ ਮਾਸਿਕ ਦੇ ਰੂਪ ਵਿੱਚ ਫਿਰ ਤੋਂ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ। ਵਰਤਮਾਨ ਵਿੱਚ ਹੰਸ ਇੱਕ ਸਾਂਸਕ੍ਰਿਤਕ, ਸਾਹਿਤਕ ਅਤੇ ਵਿਚਾਰਵਾਨ ਪਤ੍ਰਿਕਾ ਦੇ ਰੂਪ ਵਿੱਚ ਜਾਣੀ ਜਾਂਦੀ ਹੈ।
ਬਾਹਰੀ ਸਰੋਤ
[ਸੋਧੋ]- ਹੰਸ ਪਤ੍ਰਿਕਾ ਵੈਬਸਾਈਟ Archived 2006-02-16 at the Wayback Machine.