ਉਚਾਈ
ਦਿੱਖ
(ੳੁੱਚਾੲੀ ਤੋਂ ਮੋੜਿਆ ਗਿਆ)
ਉੱਚਾਈ ਜਾਂ ਉੱਚਾਣ ਖੜ੍ਹਵੀਂ ਵਿੱਥ ਦਾ ਨਾਪ ਹੁੰਦਾ ਹੈ ਪਰ ਆਮ ਬੋਲਚਾਲ ਵਿੱਚ ਇਹਦੇ ਦੋ ਮਤਲਬ ਨਿੱਕਲਦੇ ਹਨ। ਇਹ ਜਾਂ ਤਾਂ ਦੱਸਦੀ ਹੈ ਕਿ ਕੋਈ ਚੀਜ਼ ਕਿੰਨੀ ਕੁ "ਉੱਚੀ" ਹੈ ਜਾਂ ਉਹ ਕਿੰਨੀ "ਉੱਤੇ ਜਾ ਕੇ" ਮੌਜੂਦ ਹੈ। ਮਿਸਾਲ ਵਜੋਂ "ਇਸ ਇਮਾਰਤ ਦੀ ਉੱਚਾਈ 50ਮੀਟਰ ਹੈ" ਜਾਂ "ਇਸ ਹਵਾਈ ਜਹਾਜ਼ ਦੀ ਉੱਚਾਈ 10,000ਮੀਟਰ ਹੈ"। ਜਦੋਂ ਇਹ ਦੱਸਣਾ ਹੋਵੇ ਕਿ ਹਵਾਈ ਜਹਾਜ਼ ਜਾਂ ਪਹਾੜੀ ਚੋਟੀ ਵਰਗੀ ਕੋਈ ਚੀਜ਼ ਸਮੁੰਦਰੀ ਤਲ ਤੋਂ ਕਿੰਨੀ ਉੱਚੀ ਹੈ ਤਾਂ ਉੱਚਾਈ ਨੂੰ ਬੁਲੰਦੀ ਆਖ ਦਿੱਤਾ ਜਾਂਦਾ ਹੈ।[1] ਉੱਚਾਈ ਨੂੰ ਕਿਸੇ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਖੜ੍ਹਵੇਂ ਧੁਰੇ ਦੇ ਨਾਲ਼-ਨਾਲ਼ ਮਿਣਿਆ ਜਾਂਦਾ ਹੈ।
ਹਵਾਲੇ
[ਸੋਧੋ]- ↑ Strahler, Alan (2006). Introducing Physical Geography. Wiley,New York.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |