ਸਮੱਗਰੀ 'ਤੇ ਜਾਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏਕੰਕਾਰ ਯੂਨੀਕੋਡ: ੴ

(ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ।[1] ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ।[2] ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ। 'ਓਅੰ' ਬ੍ਰਹਮ ਦਾ ਸੂਚਕ ਹੈ ਅਤੇ 'ਕਾਰ' ਸੰਸਕ੍ਰਿਤ ਦਾ ਪਿਛੇਤਰ ਹੈ ਜਿਸਦੇ ਅਰਥ ਹਨ ਇਕ-ਰਸ। ਓਅੰਕਾਰ ਅੱਗੇ 'ਇਕ' ਲਾਉਣਾ ਅਦਵੈਤਵਾਦੀ ਸਿੱਖ ਦਰਸ਼ਨ ਦਾ ਸੂਚਕ ਹੈ।

ਗੁਰਬਾਣੀ

[ਸੋਧੋ]

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ।। ਨਾਨਕ ਹੋਸੀ ਭੀ ਸਚੁ।।:

ਇਕ ਸਰਵ ਵਿਆਪਕ ਸਿਰਜਣਹਾਰ ਪਰਮਾਤਮਾ, ਸੱਚ ਅਤੇ ਸਦੀਵੀ ਨਾਮ ਹੈ, ਸਿਰਜਣਾਤਮਕ ਜੀਵ, ਬਿਨਾ ਡਰ, ਬਿਨਾਂ ਦੁਸ਼ਮਣ, ਅਕਾਲ ਅਤੇ ਮੌਤ ਤੋਂ ਰਹਿਤ ਸਰੂਪ, ਜਨਮ ਅਤੇ ਮੌਤ ਦੇ ਚੱਕਰ ਦੁਆਰਾ ਪ੍ਰਭਾਵਿਤ ਨਹੀਂ - ਅਣਜੰਮੇ, ਸਵੈ-ਹੋਂਦ ਵਾਲਾ, ਉਸ ਦੀ ਕਿਰਪਾ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਸੱਚਾ ਅਤੇ ਸਦੀਵੀ ਗੁਰੂ ਜਿਸ ਕੋਲ ਸਾਨੂੰ ਚਾਨਣ ਦੇਣ ਦੀ ਸ਼ਕਤੀ ਹੈ।

ਵਰਤੋਂ

[ਸੋਧੋ]

ਹਵਾਲੇ

[ਸੋਧੋ]
  1. Sikhism photpack. Fu Ltd. 2012. p. 10. ISBN 1-85276-769-3. {{cite book}}: |first= missing |last= (help)
  2. "Basic Articles". SGPC. Archived from the original on 25 ਜੁਲਾਈ 2012. Retrieved 12 August 2012. {{cite web}}: Unknown parameter |dead-url= ignored (|url-status= suggested) (help) Archived 25 July 2012[Date mismatch] at the Wayback Machine.