ਸ਼ਾਹ ਗ਼ੁਲਾਮ ਅਲੀ ਦੇਹਲਵੀ
ਦਿੱਖ
ਸ਼ਾਹ ਗ਼ੁਲਾਮ ਅਲੀ ਦੇਹਲਵੀ | |
---|---|
ਜਨਮ | 1156 AH (1743 C.E) |
ਮੌਤ | 22 ਸਫ਼ਰ 1240 ਹਿਜਰੀ (ਅਕਤੂਬਰ 1824) |
ਖੇਤਰ | Islamic scholar/Sufi |
ਸਕੂਲ | ਸੁੰਨੀ ਇਸਲਾਮ, ਹਨਾਫ਼ੀ, ਸੂਫ਼ੀ, ਨਕਸ਼ਬੰਦੀ |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਸ਼ਾਹ ਅਬਦੁਲਾ ਉਰਫ ਸ਼ਾਹ ਗ਼ੁਲਾਮ ਅਲੀ ਦੇਹਲਵੀ (1743–1824, ਉਰਦੂ:شاہ غلام علی دہلوی) ਸ਼ੁਰੂ 19ਵੀਂ ਸਦੀ ਦੇ ਦੌਰਾਨ ਦਿੱਲੀ ਵਿੱਚ ਬਹੁਤ ਹੀ ਪ੍ਰਮੁੱਖ ਸੂਫ਼ੀ ਸੀ। ਉਹ ਨਕਸ਼ਬੰਦੀ ਪਰੰਪਰਾ ਅਤੇ ਅਜਿਹੀਆਂ ਕਾਦਰੀ ਅਤੇ ਚਿਸ਼ਤੀ ਵਰਗੀਆਂ ਹੋਰ ਸੰਪਰਦਾਵਾਂ ਦਾ ਵੀ ਸੂਫ਼ੀ ਮਾਸਟਰ ਸੀ।
ਜੀਵਨ
[ਸੋਧੋ]ਸ਼ਾਹ ਗ਼ੁਲਾਮ ਅਲੀ ਦੇਹਲਵੀ ਦਾ ਜਨਮ ਪਟਿਆਲਾ ਵਿੱਚ ਹੋਇਆ ਸੀ। ਨਵ ਉਮਰੀ ਵਿੱਚ ਹੀ ਆਪਣੇ ਵਾਲਿਦ ਸ਼ਾਹ ਅਬਦ ਅਲਤੀਫ਼ ਦੇ ਹੁਕਮ ਤੇ ਦਿੱਲੀ ਚਲੇ ਗਏ। ਵਾਲਿਦ ਸਾਹਿਬ ਬਜ਼ਾਤ-ਏ-ਖ਼ੁਦ ਕਾਦਰੀਆ ਸੰਪਰਦਾ ਨਾਲ ਤਾਅਲੁੱਕ ਰਖਦੇ ਸਨ ਅਤੇ ਪੁੱਤਰ ਨੂੰ ਆਪਣੇ ਪੀਰ ਤੇ ਮੁਰਸ਼ਦ ਨੂੰ ਮਿਲਾਉਣ ਦੇ ਖ਼ਵਾਹਿਸ਼ਮੰਦ ਸਨ ਲੇਕਿਨ ਉਸਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ (ਪਿਤਾ) ਦਾ ਇੰਤਕਾਲ ਹੋ ਗਿਆ।