ਸਮੱਗਰੀ 'ਤੇ ਜਾਓ

2015 ਰੋਹਿੰਗਿਆ ਸ਼ਰਨਾਰਥੀ ਸੰਕਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

2015 ਰੋਹਿੰਗਿਆ ਸ਼ਰਨਾਰਥੀ ਸੰਕਟ 2015 ਵਿੱਚ ਮਿਆਂਮਾਰ (ਇਹ ਬਰਮਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ) ਅਤੇ ਬੰਗਲਾਦੇਸ਼ ਤੋਂ ਰੋਹਿੰਗਿਆ ਲੋਕਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਜਨ ਪਰਵਾਸ ਕਰਨ ਨੂੰ ਕਿਹਾ ਜਾਂਦਾ ਹੈ, ਸਮੂਹਿਕ ਅੰਤਰਰਾਸ਼ਟਰੀ ਮੀਡੀਆ ਇਨ੍ਹਾਂ ਦਾ 'ਕਿਸ਼ਤੀ ਲੋਕ' (ਬੋਟ ਪੀਪਲ) ਕਹਿ ਕੇ ਜ਼ਿਕਰ ਕਰਦਾ ਹੈ।[1] ਭੱਜ ਆਉਣ ਵਾਲੇ ਤਕਰੀਬਨ ਸਭ ਮਲੈਕਾ ਸਟ੍ਰੇਟ ਅਤੇ ਅੰਡੇਮਾਨ ਸਾਗਰ ਦੇ ਪਾਣੀਆਂ ਰਾਹੀਂ ਖਟਾਰਾ ਕਿਸ਼ਤੀਆਂ ਤੇ ਮਲੇਸ਼ੀਆ ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਸਿੰਗਾਪੁਰ ਸਮੇਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਨੂੰ ਨਿਕਲ ਜਾਂਦੇ।[1][2][3][4] ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਦਾ ਅੰਦਾਜ਼ਾ ਹੈ ਕਿ 2015 ਵਿੱਚ ਜਨਵਰੀ ਤੋਂ ਮਾਰਚ ਤੱਕ ਮਨੁੱਖੀ ਤਸਕਰਾਂ ਨੇ 25,000 ਲੋਕ ਕਿਸ਼ਤੀਆਂ ਤੇ ਚਾੜ੍ਹ ਲਏ ਸਨ।[5][6] ਮੰਨਿਆ ਜਾਂਦਾ ਹੈ ਕਿ 100 ਲੋਕ ਇੰਡੋਨੇਸ਼ੀਆ ਵਿੱਚ,[7] 200 ਮਲੇਸ਼ੀਆ ਵਿੱਚ,[8] ਅਤੇ 10 ਥਾਈਲੈਂਡ ਵਿੱਚ ਯਾਤਰਾ ਦੌਰਾਨ ਮਾਰੇ ਗਏ ਸਨ ਜਦੋਂ ਤਸਕਰਾਂ ਨੇ ਉਹਨਾਂ ਨੂੰ ਸਮੁੰਦਰ ਵਿੱਚ ਛਡ ਦਿੱਤਾ।[9][10][11]

ਪਿਛੋਕੜ

[ਸੋਧੋ]
Rohingya people in Rakhine State

ਰਾਖੀਨ ਰਿਆਸਤ, ਜਿਸਦਾ ਨਾਮ ਪਹਿਲਾਂ ਅਰਾਕਾਨ ਸੀ, ਦੇ ਰੋਹਿੰਗਿਆ ਮੁਸਲਮਾਨ ਇੱਕ ਮਜ਼ਲੂਮ ਤਰੀਂ ਘੱਟ ਗਿਣਤੀ ਹੈ।[12] ਬੁਨਿਆਦੀ ਇਨਸਾਨੀ ਹੱਕ ਤਾਂ ਦੂਰ ਦੀ ਗੱਲ ਇਨ੍ਹਾਂ ਲੋਕਾਂ ਨੂੰ ਮੁਲਕ ਦਾ ਸ਼ਹਿਰੀ ਕਹਾਉਣ ਦਾ ਹੱਕ ਵੀ ਹਾਸਲ ਨਹੀਂ ਹੈ। ਮਿਆਂਮਾਰ ਦੁਨੀਆ ਦਾ ਵਾਹਦ ਮੁਲਕ ਹੈ ਜੋ ਮਹਿਜ਼ ਮਜ਼੍ਹਬੀ ਤੁਅਸਬ ਕਾਰਨ ਆਪਣੇ ਸ਼ਹਿਰੀਆਂ ਨੂੰ ਸ਼ਹਿਰੀ ਤਸਲੀਮ ਕਰਨ ਤੋਂ ਇਨਕਾਰੀ ਹੈ। ਇਸ ਕਾਰਨ ਰੋਹਿੰਗਿਆ ਲੋਕਾਂ ਨੂੰ ਮਿਆਂਮਾਰ ਸਰਕਾਰ ਕਾਨੂੰਨੀ ਸੁਰੱਖਿਆ ਨਹੀਂ ਦਿੰਦੀ, ਉਹਨਾਂ ਨੂੰ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀ ਮਾਤਰ ਸਮਝਿਆ ਜਾਂਦਾ ਹੈ ਅਤੇ ਉਹ ਦੇਸ਼ ਵਿੱਚ ਘੋਰ ਦੁਸ਼ਮਣੀ ਦਾ ਸਾਹਮਣਾ ਕਰ ਰਹੇ ਹਨ - ਅਕਸਰ ਧਰਤੀ ਤੇ ਸਭ ਤੋਂ ਮਜ਼ਲੂਮ ਲੋਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[13][14][15] ਮਿਆਂਮਾਰ ਵਿੱਚ ਔਖੀ ਸਥਿਤੀ ਤੋਂ ਬਚਣ ਲਈ, ਰੋਹਿੰਗਿਆ ਲੋਕ ਗ਼ੈਰ ਕਾਨੂੰਨੀ ਤੌਰ 'ਤੇ ਦੱਖਣ ਪੂਰਬੀ ਏਸ਼ੀਆਈ ਰਾਜਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਸੰਭਾਵੀ ਮੇਜ਼ਬਾਨ ਦੇਸ਼ਾਂ ਤੋਂ ਮਾਨਵੀ ਸਹਾਇਤਾ ਲਈ ਗੁਹਾਰ ਲਾਉਂਦੇ ਹਨ।[16]

1 ਮਈ 2015 ਨੂੰ ਥਾਈਲੈਂਡ ਦੇ ਇੱਕ ਰਿਮੋਟ ਅਤੇ ਉੱਚੇ ਪਹਾੜੀ ਇਲਾਕੇ ਵਿੱਚ ਲੱਗਪੱਗ 32 ਘੱਟ ਡੂੰਘੀਆਂ ਕਬਰਾਂ ਮਿਲੀਆਂ ਸਨ। ਇਸ ਖੇਤਰ ਨੂੰ ਮਲੇਸ਼ੀਆ ਦੀ ਸਰਹੱਦ ਦੇ ਜ਼ਰੀਏ ਵਾੜੇ ਜਾਣ ਵਾਲੇ ਗੈਰ-ਕਾਨੂੰਨੀ ਲੋਕਾਂ ਲਈ "ਉਡੀਕ ਖੇਤਰ" ਕਿਹਾ ਜਾਂਦਾ ਹੈ। ਇੱਕ ਬੰਗਲਾਦੇਸ਼ੀ ਪਰਵਾਸੀ ਕਬਰ ਵਿੱਚ ਜਿੰਦਾ ਪਾਇਆ ਗਿਆ ਸੀ ਅਤੇ ਬਾਅਦ ਵਿੱਚ ਇੱਕ ਸਥਾਨਕ ਹਸਪਤਾਲ ਚ ਉਸਦਾ ਇਲਾਜ ਕੀਤਾ ਗਿਆ ਸੀ ਜਿਵੇਂ ਕਿ ਥਾਈ ਖ਼ਬਰੀ ਅਦਾਰੇ ਨੂੰ ਦੱਸਿਆ ਗਿਆ।[17][18] ਐਪਰ 22 ਮਈ 2015 ਨੂੰ, ਮਿਆਂਮਾਰ ਨੇ 208 ਪਰਵਾਸੀਆਂ ਨੂੰ ਸਮੁੰਦਰ ਤੇ ਬਚਾਇਆ, ਅਤੇ ਨਿਰੀਖਣ ਤੇ ਉਹਨਾਂ ਪੁਸ਼ਟੀ ਕੀਤੀ ਕਿ ਉਹ ਬੰਗਲਾਦੇਸ਼ ਤੋਂ ਆਏ ਹਨ।[19]

ਹਵਾਲੇ

[ਸੋਧੋ]
  1. 1.0 1.1 "The Rohingya boat crisis: why refugees are fleeing Burma". Retrieved 22 May 2015.
  2. Hookway, James (22 May 2015). "Rohingya Refugee Crisis Likely to Ease During Monsoon, but Only Temporarily". The Wall Street Journal. Retrieved 22 May 2015.
  3. "South-east Asia migrant crisis: Gambia offers to resettle all Rohingya refugees". The Guardian. Retrieved 22 May 2015.
  4. Al-Zaquan Amer Hamzah; Aubrey Belford (17 May 2015). "Pressure mounts on Myanmar over Asia 'boat people' crisis". Reuters. Archived from the original on 20 ਮਈ 2015. Retrieved 22 May 2015. {{cite news}}: Unknown parameter |dead-url= ignored (|url-status= suggested) (help) Archived 20 May 2015[Date mismatch] at the Wayback Machine.
  5. "Malaysia tells thousands of Rohingya refugees to 'go back to your country'". The Guardian. Retrieved 23 May 2015.
  6. "Bay of Bengal people-smuggling doubles in 2015: UNHCR". Reuters. 8 May 2015. Archived from the original on 23 ਮਈ 2015. {{cite news}}: Unknown parameter |dead-url= ignored (|url-status= suggested) (help)
  7. "Rohingya migrants 'died in fight for food' on boat". The Pakistan Today. Retrieved 22 May 2015.
  8. Langsa, Kate Lamb in. "'They hit us, with hammers, by knife': Rohingya migrants tell of horror at sea". the Guardian. Retrieved 22 May 2015.
  9. "SE Asia migrants 'killed in fight for food' on boat - BBC News". Retrieved 22 May 2015.
  10. Ng, Eileen (25 May 2015). "Rohingya seek better life in Malaysia, but reality is stark". Huffington Post. AP. Retrieved 25 May 2015.
  11. Rachman, Anita; Mahtani, Shibani (25 May 2015). "Indonesia Joins Search for Bangladeshi and Rohingya Muslim Migrants at Sea". Wall Street Journal. ISSN 0099-9660. Retrieved 25 May 2015.
  12. Sydney, By. "Who are the Rohingya boat people?". The Telegraph. Retrieved 22 May 2015.
  13. "Rohingya boat people: Myanmar's shame". The Economist. 23 May 2015. Retrieved 25 May 2015.
  14. "Report documents 'Rohingya persecution'". Al Jazeera. 23 April 2013. Retrieved 31 May 2015.
  15. "Why Burma's Rohingya Muslims are among the world's most persecuted people". CBC News. 25 May 2015. Retrieved 31 May 2015.
  16. "Rohingya refugee crisis shames Southeast Asia | The Japan Times". Retrieved 22 May 2015.
  17. Star Online Report. "Bangladeshi migrants' mass grave in Thailand!". The Daily Star. Retrieved 24 May 2015.
  18. "Bangladeshi migrants' mass grave in Thailand!". Deutsche Welle. Retrieved 24 May 2015.
  19. "The Latest on Rohingya: US envoy says address root causes". Archived from the original on 28 ਮਈ 2015. Retrieved 28 May 2015. {{cite web}}: Unknown parameter |dead-url= ignored (|url-status= suggested) (help)