2016 ਪਾਕਿਸਤਾਨ ਸੁਪਰ ਲੀਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

2016 ਪਾਕਿਸਤਾਨ ਸੁਪਰ ਲੀਗ ਜਾਂ HBL PSL 2016 ਪਾਕਿਸਤਾਨ ਸੁਪਰ ਲੀਗ ਦਾ ਪਹਿਲਾ ਸੰਸਕਰਣ ਹੈ। ਇਸਦਾ ਆਯੋਜਕ ਪਾਕਿਸਤਾਨ ਕ੍ਰਿਕਟ ਬੋਰਡ ਹੈ। ਇਹ ਸੰਯੁਕਤ ਅਰਬ ਇਮਰਾਤ ਦੇ ਦੁਬਈ ਵਿਚ ਖੇਡੀ ਗਈ ਅਤੇ ਲੀਗ ਦਾ ਅੰਤਿਮ ਮੁਕਾਬਲਾ ੨੩ ਫ਼ਰਵਰੀ ੨੦੧੬ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿਚ ਖੇਡਿਆ ਗਿਆ।[1] ਲੀਗ ਦਾ ਸ਼ੁਰੁਆਤੀ ਸਮਾਗਮ ੪ ਫ਼ਰਵਰੀ ੨੦੧੬ ਨੂੰ ਦੁਬਈ ਵਿਚ ਪਹਿਲੇ ਮੈਚ ਤੋਂ ਠੀਕ ਪਹਿਲਾਂ ਹੋਈ।

ਲੀਗ ਦਾ ਅਧਿਕਾਰਤ ਲੋਗੋ ੨੦ ਸਿਤੰਬਰ ੨੦੧੫ ਨੂੰ ਲਾਹੌਰ ਵਿਚ ਲਾਂਚ ਕੀਤਾ ਗਿਆ[2][3] ਜਿੱਥੇ ਲੀਗ ਦਾ ਅਧਿਕਾਰਤ ਗੀਤ - ਅਬ ਖੇਲ ਕੇ ਦਿਖਾ ਅਲੀ ਜ਼ਾਫ਼ਰ ਦੁਆਰਾ ਪੇਸ਼ ਕੀਤਾ ਗਿਆ।

ਸ਼ੁਰੂਅਾਤੀ ਸਮਾਗਮ[ਸੋਧੋ]

ਸ਼ੁਰੂਆਤੀ ਸਮਾਗਮ ੪ ਫ਼ਰਵਰੀ ੨੦੧੬ ਨੂੰ ਦੁਬਈ ਵਿਚ ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿਚ ਪਹਿਲੇ ਮੈਚ ਤੋਂ ਠੀਕ ਪਹਿਲਾਂ ਹੋਇਆ।[4] ਸਾਰੀਆਂ ਪੰਜ ਟੀਮਾਂ ਦੇ ਖਿਡਾਰੀਆਂ ਨੇ ਆਪਣੇ ਕਪਤਾਨਾਂ ਅਤੇ ਟੀਮ ਮਾਲਕਾਂ ਨਾਲ ਸਟੇਡੀਅਮ ਦਾ ਇੱਕ ਚੱਕਰ ਲਗਾਇਆ।[5] ਲੀਗ ਦੇ ਅੰਤਿਮ ਮੁਕਾਬਲੇ ਵਿਚ ਮਿਲਣ ਵਾਲੀ ਟਰਾਫੀ ਦੀ ਘੁੰਡ-ਚੁਕਾੲੀ ਦੀ ਰਸਮ ਵੀ ਕੀਤੀ ਗਈ। ਇਸ ਮੌਕੇ ਅਲੀ ਜ਼ਾਫ਼ਰ, ਸ਼ੌਨ ਪਾਲ, ਮੋਹਿਬ ਮਿਰਜ਼ਾ, ਸਨਮ ਸਈਦ ਅਤੇ ਹੋਰ ਕਈ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਸਮਾਗਮ ਦੇ ਅੰਤ ਵਿਚ ਮਨਮੋਹਕ ਅਾਤਿਸ਼ਬਾਜ਼ੀਆਂ ਚਲਾਈਆਂ ਗਈਆਂ। ਸਮਾਗਮ ਨੂੰ ਦੇਖਣ ਲਈ ਸਟੇਡੀਅਮ ਖਚਾਖਚ ਭਰਿਆ ਸੀ।[6][7]

ਹਵਾਲੇ[ਸੋਧੋ]