ਸਮੱਗਰੀ 'ਤੇ ਜਾਓ

50 ਸੇਂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
50 ਸੇਂਟ
2006 ਵਿੱਚ 50 ਸੇਂਟ
ਜਨਮ
ਕਰਟਿਸ ਜੇਮਸ ਜੈਕਸਨ ਤੀਜਾ

(1975-07-06) ਜੁਲਾਈ 6, 1975 (ਉਮਰ 49)
ਦੱਖਣੀ ਜਮਾਇਕਾ, ਕਵੀਂਸ, ਨਿਊ ਯਾਰਕ, ਅਮਰੀਕਾ
ਪੇਸ਼ਾ
  • ਰੈਪਰ
  • ਅਦਾਕਾਰ
  • ਵਪਾਰੀ
  • ਨਿਵੇਸ਼ਕ
ਸਰਗਰਮੀ ਦੇ ਸਾਲ1995 (1995)–present
ਕੱਦ1.83 m (6 ft 0 in)[1]
ਟੈਲੀਵਿਜ਼ਨ
  • 50 ਸੈਂਟਰਲ
  • ਪਾਵਰ
  • ਡਰੀਮ ਸਕੂਲ
  • 50 ਸੇਂਟ: ਦ ਮਨੀ ਐਂਡ ਦ ਪਾਵਰ
  • ਦੀ ਓਥ[2]
ਬੱਚੇ2
ਸੰਗੀਤਕ ਕਰੀਅਰ
ਵੰਨਗੀ(ਆਂ)ਹਿਪ ਹੌਪ
ਸਾਜ਼ਵੋਕਲਜ਼
ਵੈਂਬਸਾਈਟ50cent.com

ਕਰਟਿਸ ਜੇਮਸ ਜੈਕਸਨ ਤੀਜਾ (ਜਨਮ 6 ਜੁਲਾਈ, 1975)[3] ਇੱਕ ਅਮਰੀਕੀ ਰੈਪਰ, ਅਦਾਕਾਰ, ਵਪਾਰੀ ਅਤੇ ਨਿਵੇਸ਼ਕ ਹੈ। ਉਸਨੂੰ ਪੇਸ਼ਾਵਰ ਵਜੋਂ ਜਾਣਿਆ ਜਾਂਦਾ 50 ਸੇਂਟ ਨਾਮ ਨਾਲ ਜਾਣਿਆ ਜਾਂਦਾ ਹੈ। ਉਸਦਾ ਜਨਮ ਦੱਖਣੀ ਜਮਾਇਕਾ, ਕਵੀਂਸ, ਨਿਊ ਯਾਰਕ, ਅਮਰੀਕਾ ਵਿਖੇ ਹੋਇਆ ਸੀ। 1980 ਦੇ ਦਹਾਕੇ ਦੌਰਾਨ ਜੈਕਸਨ ਨੇ ਬਾਰਾਂ ਸਾਲ ਦੀ ਉਮਰ ਵਿੱਚ ਨਸ਼ੀਲੇ ਪਦਾਰਥ ਵੇਚਣੇ ਸ਼ੁਰੂ ਕੀਤੇ। ਬਾਅਦ ਵਿੱਚ ਉਸਨੇ ਇੱਕ ਸੰਗੀਤ ਕੈਰੀਅਰ ਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅਤੇ 2000 ਵਿੱਚ ਉਸਨੇ ਕੋਲੰਬਿਆ ਰਿਕਾਰਡਜ਼ ਲਈ ਪਾਵਰ ਆਫ ਦਿ ਡਾਲਰ ਤਿਆਰ ਕੀਤੀ, ਪਰ ਇੱਕ ਹਾਦਸੇ ਵਿੱਚ ਗੋਲੀ ਲੱਗਣ ਕਾਰਨ ਐਲਬਮ ਜਾਰੀ ਨਹੀਂ ਹੋਈ ਸੀ। 2002 ਵਿੱਚ ਜੈਕਸਨ ਨੇ ਗੈੱਸ ਹੂ ਬੈਕ? ਐਲਬਮ ਰਿਲੀਜ਼ ਕੀਤੀ ਅਤੇ ਉਹ ਐਮੀਨੈਮ ਦੇ ਧਿਆਨ ਵਿੱਚ ਆ ਗਿਆ। ਐਮੀਨੈਮ ਨੇ ਉਸਨੂੰ ਅਫਟਰਮਾਥ ਰਿਕਾਰਡਜ਼, ਸ਼ੇਡੀ ਰਿਕਾਰਡਜ਼ ਅਤੇ ਇੰਟਰਸਕੋਪ ਰਿਕਾਰਡਜ਼ ਲ ਸਾਨ ਕਰ ਲਿਆ ਸੀ।

ਐਮੀਨੈਮ ਅਤੇ ਡਾ. ਡਰੇ ਦੀ ਮਦਦ ਨਾਲ ਉਹ ਸਭ ਤੋਂ ਵੱਧ ਵਿਕਣ ਵਾਲੇ ਰੈਪਰਾਂ ਵਿੱਚੌਂ ਇੱਕ ਬਣ ਗਿਆ। 2003 ਵਿੱਚ, ਉਸਨੇ ਜੀ-ਯੂਨਿਟ ਰਿਕਾਰਡਜ਼ ਸਥਾਪਿਤ ਕੀਤਾ। ਜੈਕਸਨ ਨੂੰ ਆਪਣੀ ਦੂਜੀ ਐਲਬਮ, ਦਿ ਮੈਸਕਰ, ਜਿਸ ਨੂੰ 2005 ਵਿੱਚ ਰਿਲੀਜ ਕੀਤਾ ਗਿਆ ਸੀ, ਦੇ ਨਾਲ ਵਪਾਰਕ ਅਤੇ ਮਹੱਤਵਪੂਰਨ ਸਫਲਤਾ ਮਿਲੀ। ਆਪਣੇ ਕੈਰੀਅਰ ਦੌਰਾਨ ਜੈਕਸਨ ਨੇ ਦੁਨੀਆ ਭਰ ਵਿੱਚ 3 ਕਰੋੜ ਤੋਂ ਵੱਧ ਐਲਬਮਾਂ ਨੂੰ ਵੇਚਿਆ ਹੈ ਅਤੇ ਕਈ ਪੁਰਸਕਾਰ ਜਿੱਤੇ ਹਨ, ਜਿਹਨਾਂ ਵਿੱਚ 1 ਗ੍ਰੈਮੀ ਪੁਰਸਕਾਰ, 13 ਬਿਲਬੋਰਡ ਮਿਊਜ਼ਿਕ ਅਵਾਰਡ, 6ਵਰਲਡ ਮਿਊਜ਼ਿਕ ਅਵਾਰਡ, 3ਅਮੈਰੀਕਨ ਮਿਊਜ਼ਿਕ ਅਵਾਰਡ ਅਤੇ 4 ਬਲੈਕ ਐਂਟਰਟੇਨਮੈਂਟ ਟੈਲੀਵਿਜ਼ਨ ਅਵਾਰਡ ਸ਼ਾਮਲ ਹਨ।[4] ਉਸਨੇ ਆਪਚੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਗੈਟ ਰਿਚ ਔਰ ਡਾ ਟਰਾਂਨ (2005) ਨਾਲ ਕੀਤੀ। 2000 ਦੇ ਦਹਾਕੇ ਦੇ 50 ਸੈਂਟ ਨੂੰ ਛੇਵਾਂ ਸਭ ਤੋਂ ਵਧੀਆ ਕਲਾਕਾਰ ਮੰਨਿਆ ਗਿਆ ਸੀ ਅਤੇ ਬਿਲਬੋਰਡ ਦੁਆਰਾ (ਐਮਿਨਮ ਅਤੇ ਨੇਲੀ ਤੋਂ ਬਾਅਦ) ਤੀਜਾ ਸਭ ਤੋਂ ਵਧੀਆ ਰੈਪਰ ਹੋਣ ਦਾ ਦਰਜਾ ਦਿੱਤਾ ਗਿਆ ਹੈ।[5]

ਮੁੱਢਲਾ ਜੀਵਨ

[ਸੋਧੋ]

ਜੈਕਸਨ ਦਾ ਜਨਮ ਕਵੀਂਸ, ਨਿਊ ਯਾਰਕ, ਅਮਰੀਕਾ ਵਿੱਚ ਹੋਇਆ ਸੀ। ਉਸਦੀ ਮਾਂ ਸਬਰੀਨਾ ਨਸ਼ਾ ਤਸਕਰ ਸੀ, ਜਦੋਂ ਜੈਕਸਨ 8 ਸਾਲ ਦਾ ਸੀ ਤਾਂ ਉਸਦੀ ਮਾਂ ਦੀ ਮੌਤ ਹੋ ਗ ਸੀ।[6][7] ਆਪਣੀ ਮਾਂ ਦੀ ਮੌਤ ਅਤੇ ਪਿਤਾ ਦੇ ਜਾਣ ਤੋਂ ਬਾਅਦ ਜੈਕਸਨ ਨੂੰ ਉਸਦੀ ਬੇਬੇ ਨੇ ਪਾਲਿਆ ਸੀ।

11 ਸਾਲ ਦੀ ਉਮਰ ਵਿੱਚ ਉਸਨੇ ਮੁੱਕੇਬਾਜ਼ੀ ਸ਼ੁਰੂ ਕਰ ਦਿੱਤੀ ਸੀ ਅਤੇ 14 ਸਾਲ ਦੀ ਉਮਰ ਵਿੱਚ ਉਸਨੇ ਆਪਣੇ ਗੁਆਂਢੀ ਨਾਲ ਮਿਲ ਕੇ ਸਥਾਨਕ ਨੌਜਵਾਨਾਂ ਲ ਮੁੱਕੇਬਾਜ਼ੀ ਜਿਮ ਖੋਲ੍ਹੀ ਸੀ। 29 ਜੂਨ, 1994 ਨੂੰ ਇੱਕ ਪੁਲਿਸ ਅਫਸਰ ਨੇ ਜੈਕਸਨ ਨੂੰ ਕੋਕੀਨ ਦੀਆਂ ਚਾਰ ਸ਼ੀਸ਼ੀਆਂ ਵੇਚਣ 'ਤੇ ਗ੍ਰਿਫਤਾਰ ਤਿੰਨ ਹਫਤੇ ਬਾਅਦ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਪੁਲਿਸ ਨੇ ਉਸ ਦੇ ਘਰ ਦੀ ਤਲਾਸ਼ੀ ਕੀਤੀ ਅਤੇ ਹੈਰੋਇਨ, ਕੋਕੈਨ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਸੀ। ਜੈਕਸਨ ਨੇ ਬਦਲਾਅ ਲਈ ਰੂਪਕ ਅਲੰਕਾਰ ਉਪਨਾਮ 50 ਸੇਂਟ ਅਪਣਾਇਆ ਸੀ।[8]

ਹਵਾਲੇ

[ਸੋਧੋ]
  1. "50 Cent Body Measurements Height Weight Shoe Size Vital Statistics". Celebrityinside.com. Retrieved October 17, 2017.
  2. "50 Cent-produced TV series "The Oath" trailer debut". Billboard.com. Retrieved March 17, 2018.
  3. Birchmeier, Jason. "50 Cent Biography". AllMusic.com. Archived from the original on June 26, 2016. Retrieved June 26, 2016. {{cite web}}: Unknown parameter |deadurl= ignored (|url-status= suggested) (help)
  4. "Five Reasons Before I Self Destruct Flopped". Vibe (magazine). November 26, 2009.
  5. "Artists of the Decade". Billboard (magazine). Retrieved July 11, 2016.
  6. Samuels, Allison (February 21, 2007). "The Flip Side of 50 Cent". Newsweek via MSNBC. Archived from the original on August 10, 2010. Retrieved May 22, 2007. {{cite news}}: Italic or bold markup not allowed in: |publisher= (help)
  7. Tourã (April 3, 2003). "The Life of a Hunted Man". Rolling Stone. Archived from the original on May 23, 2011. Retrieved June 5, 2015. (online is excerpt only)
  8. Interview w/ Jackson. AOL Music (August 1, 2003). Accessed May 22, 2007.