ਸਮੱਗਰੀ 'ਤੇ ਜਾਓ

ਸੀੜ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(Seera ਤੋਂ ਮੋੜਿਆ ਗਿਆ)

ਸੀੜ੍ਹਾ (ਅੰਗਰੇਜ਼ੀ:Seerha) ਪੰਜਾਬ ਦੇ ਜੱਟ ਭਾਈਚਾਰੇ ਦਾ ਇਕ ਗੋਤ ਹੈ।

ਇਤਿਹਾਸ

[ਸੋਧੋ]

ਸੀੜਾ ਪੰਜਾਬ ਤੇ ਹਰਿਆਣਾ ਦੇ ਜੱਟਾਂ ਦਾ ਗੋਤ ਹੈ, ਇਹ ਤੂਰ ਜੱਟਾਂ ਦੀ ਇਕ ਸ਼ਾਖ ਹੈ। ਇਨ੍ਹਾਂ ਦੀ ਅੱਲ ਸੀੜੇ ਪੈਣ ਕਰਕੇ ਹੀ ਗੋਤ ਦੇ ਤੌਰ ਤੇ ਪਰਚਲਿਤ ਹੋ ਗਈ। ਕੁਝ ਸੀੜੇ ਆਪਣਾ ਗੋਤ ਤੂਰ ਵੀ ਲਿਖਦੇ ਹਨ। ਤੂਰ, ਤੰਵਰ ਜਾਂ ਤੋਮਰ ਇਕੋ ਹੀ ਗੋਤ ਹੈ, ਪੰਜਾਬ ਵਿੱਚ ਇਸਨੂੰ ਤੂਰ ਕਿਹਾ ਜਾਂਦਾ ਹੈ। ਤੂਰ ਹੁਣ ਖੋਸੇ, ਕੰਧੋਲੇ, ਸੀੜੇ, ਨੈਨ, ਭਿੰਡਰ, ਗਰਚੇ, ਢੰਡੇ ਕਈ ਉਪਗੋਤਾਂ ਵਿੱਚ ਵੰਡੇ ਗਏ ਹਨ। ਰਾਜਾ ਅਨੰਗਪਾਲ ਵੀ ਇਸ ਕਬੀਲੇ ਨਾਲ ਸਬੰਧਿਤ ਸੀ, ਤੂਰ ਦਿੱਲੀ ਦਾ ਰਾਜ ਖੁਸਣ ਮਗਰੋਂ ਪੰਜਾਬ, ਹਰਿਆਣਾ ‘ਤੇ ਰਾਜਸਥਾਨ ਵਿੱਚ ਆ ਕੇ ਭਾਰੀ ਗਿਣਤੀ ਵਿੱਚ ਆਬਾਦ ਹੋ ਗਏ ਸਨ। ਹਰਿਆਣੇ ਦੇ ਜਿਲ੍ਹਾ ਕੈਥਲ ਦੇ ਇਲਾਕੇ ਵਿੱਚ ਕਈ ਪਿੰਡਾਂ ਵਿੱਚ ਸੀੜੇ ਬਹੁਗਿਣਤੀ ਹਨ। ਪਿਹੋਵਾ ਇਲਾਕੇ 'ਚ ਵੀ ਇਨਾਂ ਦੇ ਕਈ ਪਿੰਡ ਹਨ। ਹੁਣ ਮੁਹਾਲੀ ਦੀ ਹੱਦ ਨਾਲ ਲਗਦਾ ਯੂਟੀ ਚੰਡੀਗੜ੍ਹ ਦਾ ਪਿੰਡ ਪਲਸੋਰਾ 1300 ਵਿੱਘਿਆਂ ਦੇ ਵਿਸ਼ਾਲ ਰਕਬੇ ਤੋਂ ਸੁੰਘੜ ਕੇ ਮਹਿਜ਼ 30 ਵਿੱਘਿਆਂ ਤੱਕ ਸੀਮਤ ਰਹਿ ਗਿਆ ਹੈ। ਇਥੇ ਵਸੇ ਜੱਟਾਂ ਦਾ ਗੋਤ ਸੀੜ੍ਹਾ ਹੈ, ਮਿੱਥ ਹੈ ਕਿ ਇਹ ਪਿੰਡ ਚੀਕਾ (ਹਰਿਆਣਾ) ਤੋਂ ਉਠ ਕੇ ਆਈ ਢਾਣੀ ਨੇ ਵਸਾਇਆ ਸੀ। ਜ਼ਿਲਾ ਫਤਹਿਗੜ੍ਹ ਸਾਹਿਬ ਦਾ ਪਿੰਡ ਬਧੌਛੀ ਕਲਾਂ ਸੀੜੇ ਜੱਟਾਂ ਦਾ ਪਿੰਡ ਹੈ। ਕੁਝ ਸੀੜੇ ਬਠਿੰਡਾ ਦੇ ਇਲਾਕੇ ਵਿਚ ਵਸਦੇ ਹਨ।