ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(WP:WAM ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿਕੀਪੀਡੀਆ ਏਸ਼ੀਆਈ ਮਹੀਨਾ
WAM 2016 Banner-pa.png

ਵਿਕੀਪੀਡੀਆ ਏਸ਼ੀਆਈ ਮਹੀਨਾ ਏਸ਼ੀਆਈ ਵਿਕੀਪੀਡੀਆ ਭਾਈਚਾਰਿਆਂ ਵਿੱਚ ਇੱਕ ਆਨਲਾਈਨ ਐਡਿਟਾਥਾਨ ਹੈ। ੲਿਹ ਨਵੰਬਰ 2015 ਵਿਚ ਵੀ ਪੰਜਾਬੀ ਵਿਕੀਪੀਡੀਆ ੳੁੱਪਰ ਹੋੲਿਅਾ ਸੀ। ਇਸ ਐਡਿਟਾਥਾਨ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਭਾਰਤ ਤੋਂ ਬਿਨਾਂ ਬਾਕੀ ਏਸ਼ੀਆਈ ਮੁਲਕਾਂ ਬਾਰੇ ਲੇਖਾਂ ਦੀ ਗਿਣਾਤਮਕ ਅਤੇ ਗੁਣਾਤਮਕ ਰੂਪ ਵਿੱਚ ਵਿੱਚ ਵਾਧਾ ਕਰਨਾ ਹੈ।

ਏਸ਼ੀਆਈ ਵਿਕੀਪੀਡੀਆ ਭਾਈਚਾਰਿਆਂ ਵਿੱਚ ਦੋਸਤੀ ਦੇ ਕਾਰਨ ਸ਼ਾਮਲ ਹੋਣ ਵਾਲੇ ਹਰ ਉਸ ਵਰਤੋਂਕਾਰ ਨੂੰ ਬਾਕੀ ਮੁਲਕਾਂ ਵੱਲੋਂ ਇੱਕ ਵਿਕੀਪੀਡੀਆ ਪੋਸਟਕਾਰਡ ਭੇਜਿਆ ਜਾਵੇਗਾ ਜੋ ਘੱਟੋ-ਘੱਟ ਚਾਰ (4) ਲੇਖ ਬਣਾਏਗਾ।

ਹਰ ਵਿਕੀਪੀਡੀਆ ਉੱਤੇ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਵਿਕੀਪੀਡੀਅਨ ਨੂੰ "ਵਿਕੀਪੀਡੀਆ ਏਸ਼ੀਆਈ ਅੰਬੈਸਡਰ" ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਵੇਗਾ।

ਨਿਯਮ

ਸੰਖੇਪ ਵਿਚ: ੲੇਸ਼ੀਅਾ ਬਾਰੇ,ਨਵਾਂ ਅਤੇ ਚੰਗੇ ਮਿਆਰ ਵਾਲਾ ਲੇਖ,ਜੋ ਘਟੋ ਘੱਟ 3,000 ਬਾੲੀਟਸ ਅਤੇ 300 ਸ਼ਬਦ, ਵਾਲਾ ਹੋਵੇ ਨਵੰਬਰ 2016 ਦੌਰਾਨ ਬਣਿਅਾ ਹੋਵੇ ਅਤੇ ਲੇਖ ਮਹਿਜ ਸੂਚੀ ਅਧਾਰਤਿ ਨਾ ਹੋਵੇ।

  • ਤੁਸੀਂ ਨਵਾਂ ਲੇਖ ਬਣਾਉਣਾ ਹੈ (ਪੁਰਾਣੇ ਲੇਖ ਵਿੱਚ ਵਾਧਾ ਨਹੀਂ ਕਰਨਾ ) ਅਤੇ ਇਹ ਲੇਖ 1 ਨਵੰਬਰ 2016 0:00 ਅਤੇ 30 ਨਵੰਬਰ 2016 23:59 (UTC) ਦੇ ਦਰਮਿਆਨ ਬਣਾਇਆ ਗਿਆ ਹੋਵੇ ।
  • ਲੇਖ ਘੱਟੋ-ਘੱਟ 3000 ਬਾਈਟ ਜਾਂ ਘੱਟੋ-ਘੱਟ 300 ਸ਼ਬਦਾਂ ਦਾ ਹੋਵੇ।
  • ਲੇਖ ਵਿਕੀ ਨਿਯਮਾਂ ਅਨੁਸਾਰ ਬਣਿਅਾ ਹੋਵੇ।
  • ਲੇਖ ਵਿੱਚ ਲੋੜੀਂਦੇ ਹਵਾਲੇ ਹੋਣੇ ਚਾਹੀਦੇ ਹਨ ਖ਼ਾਸ ਕਰਕੇ ਲੇਖ ਵਿੱਚ ਮੌਜੂਦ ਵਿਵਾਦਪੂਰਨ ਵਾਕਾਂ ਦੇ ਲਈ।
  • ਲੇਖ ਪੂਰੇ ਤੌਰ ਉੱਤੇ ਮਸ਼ੀਨੀ ਅਨੁਵਾਦ ਨਾ ਹੋਵੇ ਅਤੇ ਸਹੀ ਭਾਸ਼ਾ ਵਿੱਚ ਲਿਖਿਆ ਗਿਆ ਹੋਵੇ।
  • ਲੇਖ ਵਿੱਚ ਕੋਈ ਮਸਲੇ(ਟੈਗ) ਨਾ ਹੋਣ।
  • ਇਹ ਲੇਖ ਸਿਰਫ ਸੂਚੀ ਨਹੀਂ ਹੋਣਾ ਚਾਹੀਦਾ।
  • ਲੇਖ ਜਾਣਕਾਰੀ ਭਰਪੂਰ ਹੋਵੇ ।
  • ਲੇਖ ਭਾਰਤ ਤੋਂ ਬਿਨਾਂ ਏਸ਼ੀਆ ਦੇ ਮੁਲਕਾਂ ਨਾਲ ਸਬੰਧਿਤ ਹੋਵੇ ਅਤੇ ਇਹ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋ ਸਕਦਾ ਹੈ(ਸਭਿਆਚਾਰ, ਭੂਗੋਲ, ਲੋਕ ਆਦਿ)।
  • ਨੋਟ: ਅੰਤ ਉੱਤੇ ਇੱਕ ਮਨੁੱਖੀ ਜੱਜ ਤੈਅ ਕਰੇਗਾ ਕਿ ਕਿਸੇ ਲੇਖ ਨੂੰ ਮੰਨਿਆ ਜਾਵੇਗਾ ਕਿ ਨਹੀਂ।
  • ਚਾਰ ਲੇਖ ਹੋਣ ਤੋਂ ਮਗਰੋਂ ਤੁਹਾਨੂੰ ੲੇਸ਼ੀਅਨ ਭਾਈਚਾਰੇ ਦਾ ਪੋਸਟ ਕਾਰਡ ਪ੍ਰਾਪਤ ਹੋਵੇਗਾ।
  • ੲੇਸ਼ੀਅਨ ਅਬੈਂਸਡਰ ਨੂੰ ੲੇਸ਼ੀਅਨ ਸਮੁਦਾਇ ਤੋਂ ਹਸਤਾਖ਼ਰ ਕੀਤਾ ਸਰਟੀਫਿਕੇਟ ਅਤੇ ਪੋਸਟ ਕਾਰਡ ਪ੍ਰਾਪਤ ਹੋਵੇਗਾ। ਦੇਖੋ Q&A
  • ਕਿਰਪਾ ਕਰਕੇ ਆਪਣੇ ਸਫ਼ੇ ਇਸ ਲਿੰਕ 'ਤੇ ਦਰਜ ਕਰੋ। ਲਿੰਕ ਤੇ ਜਾਣ ਤੋਂ ਬਾਅਦ ਸੱਜੇ ਪਾਸੇ (ਉੱਪਰ) ਲਾਗ ਇਨ ਲਿਖਿਆ ਆਵੇਗਾ, ਸੋ ਪਹਿਲਾਂ ਤੁਸੀਂ ਲਾਗ ਇਨ ਹੋ ਜਾਵੋ। ਤੁਸੀਂ ਇਸ ਸੰਦ (ਟੂਲ) ਦੀ ਭਾਸ਼ਾ ਵਿੱਚ ਵੀ ਤਬਦੀਲੀ ਕਰ ਸਕਦੇ ਹੋ।
  • ਜਦੋਂ ਤੁਸੀਂ ਸਫ਼ਾ ਦਰਜ ਕਰ ਦਿੰਦੇ ਹੋ ਤਾਂ ਸੰਦ (ਟੂਲ) ਉਸ ਸਫ਼ੇ ਵਿੱਚ ਇੱਕ ਫ਼ਰਮਾ ਭਰ ਦੇਵੇਗਾ ਅਤੇ ਇੱਕ ਮਨੁੱਖੀ ਜੱਜ ਤੁਹਾਡੇ ਉਸ ਲੇਖ ਨੂੰ ਜਾਂਚੇਗਾ। ਤੁਸੀਂ ਇਸ ਲਿੰਕ ਤੇ ਜਾ ਕੇ ਵੇਖ ਸਕਦੇ ਹੋ ਕਿ ਤੁਹਾਡਾ ਲੇਖ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ।
  • ਜੇਕਰ ਤੁਹਾਡੇ ਤੋਂ ਉਹ ਟੂਲ ਨਹੀਂ ਖੁੱਲ੍ਹ ਰਿਹਾ ਤਾਂ ਤੁਸੀਂ ਆਪਣੇ ਲੇਖ ਇਸ ਸਫ਼ੇ ਉੱਪਰ ਆਪਣੇ ਨਾਂਮ ਕੋਲ ਤਰਤੀਬ ਵਿੱਚ ਦਰਜ ਕਰ ਦਿਓ।
  • ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ Q&A ਇਸ ਲਿੰਕ ਤੇ ਜਾ ਕੇ ਜਾਂ ਏਸ਼ੀਆਈ ਮਹੀਨੇ ਦਾ ਗੱਲਬਾਤ ਸਫ਼ੇ ਤੇ ਜਾ ਕੇ ਆਪਣਾ ਸਵਾਲ ਕਰ ਸਕਦੇ ਹੋ।

ਸੰਯੋਜਕ

ਨਾਂਅ ਦਰਜ਼ ਕਰਵਾਓ

ਐਡਿਟਾਥਾਨ ਲਈ ਆਪਣਾ ਨਾਂਅ ਦਰਜ਼ ਕਰਵਾਓ ਅਤੇ ਟੂਲ ਦੀ ਮਦਦ ਨਾਲ ਆਪਣੇ ਯੋਗਦਾਨ ਦੀ ਰਿਪੋਰਟ ਦਿਉ।