ਵਿਕੀਪੀਡੀਆ:ਵਿਕੀਪੀਡੀਆ ਏਸ਼ੀਆਈ ਮਹੀਨਾ 2017

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਕੀਪੀਡੀਆ ਏਸ਼ੀਆਈ ਮਹੀਨਾ 2017

ਵਿਕੀਪੀਡੀਆ ਏਸ਼ੀਆਈ ਮਹੀਨਾ ਏਸ਼ੀਆਈ ਵਿਕੀਪੀਡੀਆ ਭਾਈਚਾਰਿਆਂ ਵਿੱਚ ਇੱਕ ਆਨਲਾਈਨ ਐਡਿਟਾਥਾਨ ਹੈ। ਇਹ ਨਵੰਬਰ 2015 ਅਤੇ 2016 ਵਿੱਚ ਵੀ ਪੰਜਾਬੀ ਵਿਕੀਪੀਡੀਆ ਉੱਪਰ ਹੋਇਆ ਸੀ। ਇਸ ਐਡਿਟਾਥਾਨ ਦਾ ਮਕਸਦ ਪੰਜਾਬੀ ਵਿਕੀਪੀਡੀਆ ਉੱਤੇ ਭਾਰਤ ਤੋਂ ਬਿਨਾਂ ਬਾਕੀ ਏਸ਼ੀਆਈ ਮੁਲਕਾਂ ਬਾਰੇ ਲੇਖਾਂ ਦੀ ਗਿਣਾਤਮਕ ਅਤੇ ਗੁਣਾਤਮਕ ਰੂਪ ਵਿੱਚ ਵਿੱਚ ਵਾਧਾ ਕਰਨਾ ਹੈ।

ਏਸ਼ੀਆਈ ਵਿਕੀਪੀਡੀਆ ਭਾਈਚਾਰਿਆਂ ਵਿੱਚ ਦੋਸਤੀ ਦੇ ਕਾਰਨ ਸ਼ਾਮਲ ਹੋਣ ਵਾਲੇ ਹਰ ਉਸ ਵਰਤੋਂਕਾਰ ਨੂੰ ਬਾਕੀ ਦੇਸ਼ਾਂ ਵੱਲੋਂ ਇੱਕ ਖ਼ਾਸ ਡਿਜ਼ਾਇਨ ਕੀਤਾ ਹੋਇਆ ਵਿਕੀਪੀਡੀਆ ਪੋਸਟਕਾਰਡ ਭੇਜਿਆ ਜਾਵੇਗਾ ਜੋ ਘੱਟੋ-ਘੱਟ ਚਾਰ (4) ਲੇਖ ਬਣਾਏਗਾ।

ਹਰ ਵਿਕੀਪੀਡੀਆ ਉੱਤੇ ਸਭ ਤੋਂ ਵੱਧ ਲੇਖ ਬਣਾਉਣ ਵਾਲੇ ਵਿਕੀਪੀਡੀਅਨ ਨੂੰ "ਵਿਕੀਪੀਡੀਆ ਏਸ਼ੀਆਈ ਅੰਬੈਸਡਰ" ਦੇ ਖਿਤਾਬ ਨਾਲ ਸਨਮਾਨਿਤ ਕੀਤਾ ਜਾਵੇਗਾ।

ਨਿਯਮ

ਸੰਖੇਪ ਵਿਚ: ਏਸ਼ੀਆ ਬਾਰੇ, ਨਵਾਂ ਅਤੇ ਚੰਗੇ ਮਿਆਰ ਵਾਲਾ ਲੇਖ,ਜੋ ਘੱਟੋ-ਘੱਟ 3,000 ਬਾਈਟਸ ਭਾਵ ਕਿ 300 ਸ਼ਬਦ ਵਾਲਾ ਹੋਵੇ, ਨਵੰਬਰ 2017 ਦੌਰਾਨ ਬਣਿਆਹੋਵੇ ਅਤੇ ਲੇਖ ਮਹਿਜ ਸੂਚੀ ਆਧਾਰਿਤ ਨਾ ਹੋਵੇ।

  • ਤੁਸੀਂ ਨਵਾਂ ਲੇਖ ਬਣਾਉਣਾ ਹੈ (ਪੁਰਾਣੇ ਲੇਖ ਵਿੱਚ ਵਾਧਾ ਨਹੀਂ ਕਰਨਾ ) ਅਤੇ ਇਹ ਲੇਖ 1 ਨਵੰਬਰ 2017 0:00 ਅਤੇ 30 ਨਵੰਬਰ 2017 23:59 (UTC) ਦੇ ਦਰਮਿਆਨ ਬਣਾਇਆ ਗਿਆ ਹੋਵੇ ।
  • ਲੇਖ ਘੱਟੋ-ਘੱਟ 3000 ਬਾਈਟ ਭਾਵ ਕਿ ਘੱਟੋ-ਘੱਟ 300 ਸ਼ਬਦਾਂ ਦਾ ਹੋਵੇ।
  • ਲੇਖ ਵਿਕੀ ਨਿਯਮਾਂ ਅਨੁਸਾਰ ਬਣਿਆ ਹੋਵੇ।
  • ਲੇਖ ਵਿੱਚ ਲੋੜੀਂਦੇ ਹਵਾਲੇ ਹੋਣੇ ਚਾਹੀਦੇ ਹਨ ਖ਼ਾਸ ਕਰਕੇ ਲੇਖ ਵਿੱਚ ਮੌਜੂਦ ਵਿਵਾਦਪੂਰਨ ਵਾਕਾਂ ਦੇ ਲਈ।
  • ਲੇਖ ਪੂਰੇ ਤੌਰ ਉੱਤੇ ਮਸ਼ੀਨੀ ਅਨੁਵਾਦ ਨਾ ਹੋਵੇ ਅਤੇ ਸਹੀ ਭਾਸ਼ਾ ਵਿੱਚ ਲਿਖਿਆ ਗਿਆ ਹੋਵੇ।
  • ਲੇਖ ਵਿੱਚ ਕੋਈ ਮਸਲੇ(ਟੈਗ) ਨਾ ਹੋਣ।
  • ਇਹ ਲੇਖ ਸਿਰਫ ਸੂਚੀ ਨਹੀਂ ਹੋਣਾ ਚਾਹੀਦਾ।
  • ਲੇਖ ਜਾਣਕਾਰੀ ਭਰਪੂਰ ਹੋਵੇ ।
  • ਲੇਖ ਭਾਰਤ ਤੋਂ ਬਿਨਾਂ ਏਸ਼ੀਆ ਦੇ ਮੁਲਕਾਂ ਨਾਲ ਸਬੰਧਿਤ ਹੋਵੇ ਅਤੇ ਇਹ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋ ਸਕਦਾ ਹੈ(ਸਭਿਆਚਾਰ, ਭੂਗੋਲ, ਲੋਕ ਆਦਿ)।
  • ਸੰਯੋਜਕ (Organizer) ਦੇ ਬਣਾਏ ਸਫ਼ਿਆਂ ਨੂੰ ਬਾਕੀ ਸੰਯੋਜਕ ਵੇਖਣਗੇ।
  • ਨੋਟ: ਅੰਤ ਉੱਤੇ ਇੱਕ ਮਨੁੱਖੀ ਜੱਜ ਤੈਅ ਕਰੇਗਾ ਕਿ ਕਿਸੇ ਲੇਖ ਨੂੰ ਮੰਨਿਆ ਜਾਵੇਗਾ ਕਿ ਨਹੀਂ।
  • ਚਾਰ ਲੇਖ ਹੋਣ ਤੋਂ ਮਗਰੋਂ ਤੁਹਾਨੂੰ ਏਸ਼ੀਆਈ ਭਾਈਚਾਰੇ ਦਾ ਖ਼ਾਸ ਡਿਜ਼ਾਇਨ ਕੀਤਾ ਹੋਇਆ ਪੋਸਟ ਕਾਰਡ ਪ੍ਰਾਪਤ ਹੋਵੇਗਾ।
  • ਏਸ਼ੀਅਨ ਅਬੈਂਸਡਰ ਨੂੰ ਏਸ਼ੀਅਨ ਸਮੁਦਾਇ ਤੋਂ ਹਸਤਾਖ਼ਰ ਕੀਤਾ ਸਰਟੀਫਿਕੇਟ ਅਤੇ ਪੋਸਟ ਕਾਰਡ ਪ੍ਰਾਪਤ ਹੋਵੇਗਾ। ਦੇਖੋ Q&A
  • ਕਿਰਪਾ ਕਰਕੇ ਆਪਣੇ, ਬਣਾਏ ਸਫ਼ੇ ਇਸ ਲਿੰਕ 'ਤੇ ਦਰਜ ਕਰੋ। ਲਿੰਕ ਤੇ ਜਾਣ ਤੋਂ ਬਾਅਦ ਸੱਜੇ ਪਾਸੇ (ਉੱਪਰ) ਲਾਗ ਇਨ ਲਿਖਿਆ ਆਵੇਗਾ, ਸੋ ਪਹਿਲਾਂ ਤੁਸੀਂ ਲਾਗ ਇਨ ਹੋ ਜਾਵੋ। ਤੁਸੀਂ ਇਸ ਸੰਦ (ਟੂਲ) ਦੀ ਭਾਸ਼ਾ ਵਿੱਚ ਵੀ ਤਬਦੀਲੀ ਕਰ ਸਕਦੇ ਹੋ।
  • ਜਦੋਂ ਤੁਸੀਂ ਸਫ਼ਾ ਦਰਜ ਕਰ ਦਿੰਦੇ ਹੋ ਤਾਂ ਸੰਦ (ਟੂਲ) ਉਸ ਸਫ਼ੇ ਵਿੱਚ ਇੱਕ ਫ਼ਰਮਾ ਭਰ ਦੇਵੇਗਾ ਅਤੇ ਇੱਕ ਮਨੁੱਖੀ ਜੱਜ ਤੁਹਾਡੇ ਉਸ ਲੇਖ ਨੂੰ ਜਾਂਚੇਗਾ। ਤੁਸੀਂ ਇਸ ਲਿੰਕ ਤੇ ਜਾ ਕੇ ਵੇਖ ਸਕਦੇ ਹੋ ਕਿ ਤੁਹਾਡਾ ਲੇਖ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ।
  • ਜੇਕਰ ਤੁਹਾਡੇ ਤੋਂ ਉਹ ਟੂਲ ਨਹੀਂ ਖੁੱਲ੍ਹ ਰਿਹਾ ਤਾਂ ਤੁਸੀਂ ਆਪਣੇ ਲੇਖ ਇਸ ਸਫ਼ੇ ਉੱਪਰ ਆਪਣੇ ਨਾਂਮ ਦੇ ਸਾਹਮਣੇ ਤਰਤੀਬ ਵਿੱਚ ਦਰਜ ਕਰ ਦਿਓ।
  • ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ Q&A ਇਸ ਲਿੰਕ ਤੇ ਜਾ ਕੇ ਜਾਂ ਏਸ਼ੀਆਈ ਮਹੀਨੇ ਦਾ ਗੱਲਬਾਤ ਸਫ਼ੇ ਤੇ ਜਾ ਕੇ ਆਪਣਾ ਸਵਾਲ ਕਰ ਸਕਦੇ ਹੋ।

ਸੰਯੋਜਕ (Organizer)


ਨਾਂਅ ਦਰਜ਼ ਕਰਵਾਓ

ਐਡਿਟਾਥਾਨ ਲਈ ਆਪਣਾ ਨਾਂਅ ਦਰਜ਼ ਕਰਵਾਓ ਅਤੇ ਟੂਲ ਦੀ ਮਦਦ ਨਾਲ ਆਪਣੇ ਯੋਗਦਾਨ ਦੀ ਰਿਪੋਰਟ ਦਿਉ। ਤੁਸੀਂ ਕਿਸੇ ਵੀ ਸਮੇਂ ਆਪਣਾ ਨਾਂਮ ਦਰਜ਼ ਕਰ ਸਕਦੇ ਹੋ।