ਅਰਜਨ ਢਿੱਲੋਂ
ਅਰਜਨ ਢਿੱਲੋਂ | |
---|---|
ਜਨਮ | [1] ਭਦੌੜ, ਪੰਜਾਬ, ਭਾਰਤ | ਦਸੰਬਰ 14, 1994
ਵੰਨਗੀ(ਆਂ) | ਪੰਜਾਬੀ ਲੋਕ |
ਕਿੱਤਾ | ਗਾਇਕ , ਗੀਤਕਾਰ |
ਸਾਜ਼ | ਵੋਕਲ |
ਸਾਲ ਸਰਗਰਮ | 2017-ਹੁਣ ਤੱਕ |
ਲੇਬਲ | ਬਰਾਊਨ ਸਟੂਡੀਓਜ਼ |
ਅਰਜਨ ਢਿੱਲੋਂ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ । ਉਸਨੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ । ਦਿਲਜੀਤ ਦੋਸਾਂਝ, ਰਣਜੀਤ ਬਾਵਾ, ਨਿਮਰਤ ਖਹਿਰਾ, ਗੁਰਨਾਮ ਭੁੱਲਰ ਸਮੇਤ ਕਈ ਪੰਜਾਬੀ ਕਲਾਕਾਰ ਅਰਜਨ ਦੇ ਲਿਖੇ ਗੀਤ ਗਾ ਚੁੱਕੇ ਹਨ । ਅਰਜਨ ਨੇ ਆਪਣੇ ਕਲਾਕਾਰੀ ਸਫ਼ਰ ਦੀ ਸ਼ੁਰੂਆਤ 2018 ਵਿੱਚ ਅਫ਼ਸਰ ਮੂਵੀ ਲਈ "ਇਸ਼ਕ ਜਾ ਹੋ ਗਿਆ" ਗੀਤ ਗਾਕੇ ਕੀਤੀ ।
ਅਰਜਨ ਨੇ ਗੀਤਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਨਿਮਰਤ ਖਹਿਰਾ ਲਈ "ਸੂਟ" ਗੀਤ ਲਿਖ ਕੇ ਕੀਤੀ, ਜੋ ਕਿ ਅਕਤੂਬਰ 2017 ਵਿੱਚ ਰਿਲੀਜ਼ ਕੀਤਾ ਗਿਆ ਸੀ ।[2] ਇਸਦੇ ਬਾਅਦ ਨਿਮਰਤ ਖਹਿਰਾ ਨੇ ਅਰਜਨ ਦੇ ਲਿਖੇ ਕਈ ਗੀਤ ਗਾਏ, ਜਿਸ ਵਿੱਚ "ਟੌਹਰ", "ਰਾਣੀਹਾਰ" ਅਤੇ "ਲਹਿੰਗਾ" ਗੀਤ ਸ਼ਾਮਿਲ ਹਨ । 2018 ਵਿੱਚ ਅਰਜਨ ਨੇ ਅਫ਼ਸਰ ਮੂਵੀ ਲਈ 4 ਗੀਤ ਲਿਖੇ, ਜੋ ਕਿ ਰਣਜੀਤ ਬਾਵਾ, ਨਿਮਰਤ ਖਹਿਰਾ, ਗੁਰਨਾਮ ਭੁੱਲਰ ਦੁਆਰਾ ਗਾਏ ਗਏ ਸਨ । ਉਸਨੇ ਅਫ਼ਸਰ ਮੂਵੀ ਵਿੱਚ "ਇਸ਼ਕ ਜਾ ਹੋ ਗਿਆ" ਗੀਤ ਗਾਕੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ । ਅਰਜਨ ਨੇ ਆਪਣਾ ਪਹਿਲਾ ਸਿੰਗਲ ਟਰੈਕ "ਸ਼ੇਰਾ ਸਾਂਭ ਲੈ" ਜੂਨ 2019 ਵਿੱਚ ਰਿਲੀਜ਼ ਕੀਤਾ । ਅਕਤੂਬਰ 2020 ਵਿੱਚ ਰਿਲੀਜ਼ ਕੀਤੇ ਗੀਤ "ਬਾਈ ਬਾਈ" ਨੇ ਅਰਜਨ ਨੂੰ ਨਵੀਂ ਪਹਿਚਾਣ ਦਿੱਤੀ । ਅਰਜਨ ਨੇ ਆਪਣੀ ਪਹਿਲੀ ਈ.ਪੀ. "ਦ ਫਿਊਚਰ" ਨਵੰਬਰ 2020 ਅਤੇ ਪਹਿਲੀ ਸਟੂਡੀਓ ਐਲਬਮ "ਅਵਾਰਾ" ਨਵੰਬਰ 2021 ਵਿੱਚ ਰਿਲੀਜ਼ ਕੀਤੀ । ਅਰਜਨ ਨੇ ਇਸ ਤੋ ਬਾਦ ਇਕ ਤੋ ਇਕ ਹਿਟ ਐਲਬਮ A for Arjan , jalwa, saroor, chobar te manifest(leaked Album) ਸਰੋਤਿਆਂ ਦੇ ਝੋਲੀ ਪਾਏ।
ਹਵਾਲੇ
[ਸੋਧੋ]- ↑ arjandhillonofficial (14 December 2020). "Arjan Dhillon on instagram:"thank you all for the birthday wishes". Instagram. Retrieved 4 June 2022.
- ↑ "Suit (Feat. Mankirt Aulakh) - Single by Nimrat Khaira". Apple Music. 15 March 2020. Archived from the original on 26 ਦਸੰਬਰ 2021. Retrieved 4 June 2022.