ਸਮੱਗਰੀ 'ਤੇ ਜਾਓ

ਆਬੂਗੀਦਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਬੂਗੀਦਾ ਅਜਿਹੀਆਂ ਲਿਪੀਆਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਵਿੱਚ ਸਵਰ ਅਤੇ ਵਿਅੰਜਨ ਇੱਕ ਇਕਾਈ ਵਜੋਂ ਲਿਖੇ ਜਾਂਦੇ ਹਨ: ਹਰ ਇਕਾਈ ਵਿਅੰਜਨ ਉੱਤੇ ਆਧਾਰਿਤ ਹੁੰਦੀ ਹੈ ਅਤੇ ਸਵਰ ਸੰਕੇਤਕ ਚਿੰਨ੍ਹ ਦਾ ਮਹੱਤਵ ਦੂਜੇ ਸਥਾਨ ਦਾ ਹੁੰਦਾ ਹੈ। ਇਹ ਪੂਰਨ ਵਰਣਮਾਲਾ ਤੋਂ ਭਿੰਨ ਹੈ ਜਿਸ ਵਿੱਚ ਸਵਰ ਅਤੇ ਵਿਅੰਜਨ ਦਾ ਬਰਾਬਰ ਦਾ ਸਥਾਨ ਹੁੰਦਾ ਹੈ ਅਤੇ ਅਬਜਦ ਤੋਂ ਵੀ ਭਿੰਨ ਹੈ ਜਿਸ ਵਿੱਚ ਸਵਰ ਸੰਕੇਤਕ ਚਿੰਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ(ਲਾਜ਼ਮੀ ਨਹੀਂ)।

ਮਿਸਾਲ ਵਜੋਂ ਗੁਰਮੁਖੀ ਇਕ ਆਬੂਗੀਦਾ ਲਿੱਪੀ ਹੈ, ਜੇਕਰ ਇਸ ਵਿਚ "ਸ" ਵਿਅੰਜਨ ਧੁਨੀ ਨਾਲ "ਈ" ਸਵਰ ਧੁਨੀ ਜੋੜਨੀ ਹੋਵੇ ਤੇ/ਤਾਂ ਇਹ ਇਸ ਤਰ੍ਹਾਂ ਲਿਖੀ ਜਾਵੇਗੀ -"ਸੀ"। ਇਸੇ ਤਰ੍ਹਾਂ ਬ੍ਰਹਮੀ ਲਿੱਪੀ ਤੋਂ ਉਪਜੀਆਂ ਬਾਕੀ ਹੋਰਨਾਂ ਲਿੱਪੀਆਂ ਵੀ ਆਬੂਗੀਦਾ ਲਿੱਪੀਆਂ ਵਿਚ ਹੀ ਅਉਂਦੀਆਂ ਹਨ। ਅੰਗਰੇਜ਼ੀ ਜਾਂ ਹੋਰ ਹੋਰ ਯੂਰਪੀ ਭਾਸ਼ਾਵਾਂ ਲਈ ਵਰਤੀਆਂ ਜਾਣ ਵਾਲੀ ਲਿੱਪੀਆਂ ਜੋ ਰੋਮਨ ਤੋਂ ਉਪਜੀਆਂ ਹਨ ਆਬੂਗੀਦਾ ਵਿਚ ਨਹੀਂ ਅਉਂਦੀਆਂ। ਮਿਸਾਲ ਦੇ ਤੌਰ ਉੱਤੇ ਜੇਕਰ ਪੰਜਾਬੀ ਦਾ ਇਹ ਹੀ "ਸੀ"( ਸ+ਈ ) ਸ਼ਬਦ ਰੋਮਨ ਵਿਚ ਲਿਖਣਾ ਹੋਵੇ ਤੇ ਇਹ "S"(ਸ) + "I"(ਈ) = "Si"(ਸੀ) ਲਿਖਿਆ ਜਾਵੇਗਾ, ਇਸ ਤਰ੍ਹਾਂ ਇਹ ਦੋਵੇਂ ਅਜ਼ਾਦ ਰੂਪ ਵਿਚ ਹੀ ਵਿਚਰਨਗੇ।

ਹਵਾਲੇ

[ਸੋਧੋ]