ਗੁਰਮੁਖੀ ਲਿਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।


ਗੁਰਮੁਖੀ ਤੋਂ ਬਿਨਾਂ ਪੰਜਾਬੀ ਲਿਖਣ ਲਈ ਸ਼ਾਹਮੁਖੀ ਲਿਪੀ ਦੀ ਵਰਤੋਂ ਵੀ ਹੁੰਦੀ ਹੈ।

ਗੁਰਮੁਖੀ ਲਿੱਪੀ ਵਿੱਚ ਹੱਥ ਲਿਖਤ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ

ਇਤਿਹਾਸ[ਸੋਧੋ]

ਇਸ ਲਿਪੀ ਦਾ ਵਿਕਾਸ ਸ਼ਾਰਦਾ ਅਤੇ ਟਾਂਕਰੀ ਤੋਂ ਹੋਇਆ ਹੈ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਪੈਂਤੀ ਅੱਖਰੀ ਗੁਰੂ ਅੰਗਦ ਦੇਵ ਜੀ ਨੇ ਬਣਾਈ ਪਰ ਇਹ ਵਿਚਾਰ ਸਹੀ ਨਹੀਂ ਲੱਗਦਾ ਕਿਉਂਕਿ ਅਸੀਂ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਪੱਟੀ ਦੇਖ ਸਕਦੇ ਹਾਂ। ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਪ੍ਰਚੱਲਤ ਕਰਨ ਵਿੱਚ ਯੋਗਦਾਨ ਪਾਇਆ।[1]

ਗੁਰਮੁਖੀ ਪੈਂਤੀ[ਸੋਧੋ]

ਗੁਰਮੁਖੀ ਲਿਪੀ ਵਿੱਚ 35 ਵਰਣ ਹਨ। ਪਹਿਲੇ ਤਿੰਨ ਵਰਣ ਬਿਲਕੁੱਲ ਖਾਸ ਹਨ ਕਿਉਂਕਿ ਉਹ ਸਵਰ ਧੁਨੀਆਂ ਦੇ ਆਧਾਰ ਹਨ । ਸਿਰਫ ਐੜਾ ਨੂੰ ਛੱਡਕੇ ਬਾਕੀ ਪਹਿਲੇ ਤਿੰਨ ਵਰਣ ਇਕੱਲੇ ਕਿਤੇ ਨਹੀਂ ਵਰਤੇ ਜਾਂਦੇ। ਵਿਸਥਾਰ ਨਾਲ ਸਮਝਣ ਲਈ ਆਵਾਜ਼ ਵਰਣ ਨੂੰ ਵੇਖੋ।

ਤਸਵੀਰ:A folio of hand written Gurmukhi Primer.jpg
ਸੌ ਸਾਲ ਪੁਰਾਣੇ ਜੁੜਵੀਂ ਲਿਖਤ ਗੁਰਮੁਖੀ ਕਾਇਦੇ 'ਚੋਂ ਇੱਕ ਸਫ਼ਾ
ਤਸਵੀਰ:Cursive Muharni.jpg
ਜੁੜਵੀਂ ਲਿਖਤ ਗੁਰਮੁਖੀ ਮੁਹਾਰਨੀ
ਅੱਖਰ ਅੱਖਰ ਅੱਖਰ ਅੱਖਰ ਅੱਖਰ
ਊੜਾ ਐੜਾ ਈੜੀ ਸੱਸਾ ਹਾਹਾ
ਕੱਕਾ ਖੱਖਾ ਗੱਗਾ ਘੱਗਾ ਙੰਙਾ
ਚੱਚਾ ਛੱਛਾ ਜੱਜਾ ਝੱਜਾ ਞੰਞਾ
ਟੈਂਕਾ ਠੱਠਾ ਡੱਡਾ ਢੱਡਾ ਣਾਣਾ
ਤੱਤਾ ਥੱਥਾ ਦੱਦਾ ਧੱਦਾ ਨੱਨਾ
ਪੱਪਾ ਫੱਫਾ ਬੱਬਾ ਭੱਬਾ ਮੱਮਾ
ਯੱਯਾ ਰਾਰਾ ਲੱਲਾ ਵੱਵਾ ੜਾੜਾ

ਅਰਬੀ-ਫ਼ਾਰਸੀ ਧੁਨੀਆਂ[ਸੋਧੋ]

ਨਾਮ Pron.
ਸ਼ Sussa pair bindi Sha
ਖ਼ Khukha pair bindi Khha
ਗ਼ Gugga pair bindi Ghha
ਜ਼ Jujja pair bindi Za
ਫ਼ Phupha pair bindi Fa
ਲ਼ Lulla pair bindi Lla

ਯੂਨਿਕੋਡ ਵਿੱਚ ਗੁਰਮੁਖੀ[ਸੋਧੋ]

ਗੁਰਮੁਖੀ ਲਿਪੀ ਦੀ ਯੂਨਿਕੋਡ ਰੇਂਜ U+0A00 ਵਲੋਂ U+0A7F ਤੱਕ ਹੈ। ਗੁਰਮੁਖੀ ਲਈ ਯੂਨਿਕੋਡ ਦਾ ਪ੍ਰਯੋਗ ਸ਼ੁਰੂ ਹੋਏ ਹੁਣੇ ਜ਼ਿਆਦਾ ਦਿਨ ਨਹੀਂ ਹੋਏ ਹਨ। ਪੰਜਾਬੀ ਦੇ ਜਿਆਦਾਤਰ jankaran ਨੇ ਹੁਣੇ ਯੂਨਿਕੋਡ ਨਹੀਂ ਅਪਨਾਇਆ ਹੈ।

  0 1 2 3 4 5 6 7 8 9 A B C D E F
A00            
A10    
A20  
A30   ਲ਼   ਸ਼         ਿ
A40                
A50                   ਖ਼ ਗ਼ ਜ਼   ਫ਼  
A60            
A70                      

ਹਵਾਲੇ[ਸੋਧੋ]

  1. ਭਾਈ ਕਾਹਨ ਸਿੰਘ ਨਾਭਾ (2010). ਮਹਾਨ ਕੋਸ਼ - ਜਿਲਦ ਤੀਜੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 958. ISBN 81-302-0257-3.