ਇਵਾਨ ਫ਼ਰਾਂਕੋ
ਇਵਾਨ ਯਾਕੋਵਿੱਚ ਫ਼ਰਾਂਕੋ Іван Якович Франко | |
---|---|
ਜਨਮ | Іван Якович Франко August 27 [ਪੁ.ਤ. August 15] 1856 ਨਾਹੀਊਵੇਚੀ, ਆਸਟਰੀਅਨ ਸਲਤਨਤ (ਹੁਣ ਯੂਕਰੇਨ) |
ਮੌਤ | May 28 [ਪੁ.ਤ. May 15] 1916 ਲੈਂਬਰਗ, ਆਸਟਰੀਆ-ਹੰਗਰੀ (ਹੁਣ ਯੂਕਰੇਨ) |
ਕਲਮ ਨਾਮ | ਮਾਈਰੋਨ, ਕਰੇਮਿਨ, ਜ਼ਾਈਵੀ |
ਕਿੱਤਾ | ਕਵੀ, ਲੇਖਕ, ਸਿਆਸੀ ਕਾਰਕੁਨ |
ਕਾਲ | 1874–1916 |
ਸ਼ੈਲੀ | ਮਹਾਂਕਾਵਿ, ਨਿੱਕੀ ਕਹਾਣੀ, ਨਾਵਲ, ਨਾਟਕ |
ਸਾਹਿਤਕ ਲਹਿਰ | ਯਥਾਰਥਵਾਦ, ਡੈਕਾਡੈਂਟ ਲਹਿਰ |
ਜੀਵਨ ਸਾਥੀ | ਓਲਹਾ ਫ਼ੇਦੋਰੀਵਨਾ ਖੋਰੂਜ਼ਿੰਸਕਾ |
ਬੱਚੇ | ਆਂਦਰੀਏ ਪੇਤਰੋ ਫ਼ਰਾਂਕੋ ਤਾਰਾਸ ਫ਼ਰਾਂਕੋ ਹਾਨਾ ਕਲਿਊਚਕੋ (ਫ਼ਰਾਂਕੋ) |
ਇਵਾਨ ਯਾਕੋਵਿੱਚ ਫ਼ਰਾਂਕੋ (Ukrainian: Іван Якович Франко, ਉਚਾਰਨ [iˈvɑn ˈjɑkovɪt͡ʃ frɐnˈkɔ]) (27 ਅਗਸਤ [ਪੁ.ਤ. 15 ਅਗਸਤ] 1856 – 28 ਮਈ [ਪੁ.ਤ. 15 ਮਈ] 1916) ਇੱਕ ਯੂਕਰੇਨੀ ਕਵੀ, ਲੇਖਕ, ਪੱਤਰਕਾਰ, ਅਰਥ ਸ਼ਾਸਤਰੀ ਸੀ। ਯੂਕਰੇਨੀ ਭਾਸ਼ਾ ਵਿੱਚ ਜਸੂਸੀ ਨਾਵਲ ਲਿਖਣ ਵਾਲਾ ਅਤੇ ਆਧੁਨਿਕ ਕਵਿਤਾ ਲਿਖਣ ਵਾਲਾ ਇਹ ਪਹਿਲਾ ਵਿਅਕਤੀ ਸੀ।
ਇਹ ਪੱਛਮੀ ਯੂਕਰੇਨ ਵਿੱਚ ਸਮਾਜਵਾਦੀ ਅਤੇ ਰਾਸ਼ਟਰਵਾਦੀ ਲਹਿਰ ਦਾ ਸੰਸਥਾਪਕ ਸੀ। ਆਪਣੀ ਰਚਨਾ ਦੇ ਨਾਲ ਨਾਲ ਇਸਨੇ ਸੰਸਾਰ ਪ੍ਰਸਿੱਧ ਲੇਖਕਾਂ ਜਿਵੇਂ ਕਿ ਵਿਲੀਅਮ ਸ਼ੇਕਸਪੀਅਰ, ਲੋਰਡ ਬਾਇਰਨ, ਵਿਕਤੋਰ ਊਗੋ, ਦਾਂਤੇ ਆਲੀਗੇਰੀ, ਗੋਏਥੇ ਵਰਗਿਆਂ ਦੀਆਂ ਰਚਨਾਵਾਂ ਨੂੰ ਯੂਕਰੇਨੀ ਵਿੱਚ ਅਨੁਵਾਦ ਕੀਤਾ। ਤਾਰਾਸ ਸ਼ੇਵਚੈਨਕੋ ਦੇ ਨਾਲ ਮਿਲ ਕੇ ਇਸਨੇ ਯੂਕਰੇਨ ਦੇ ਆਧੁਨਿਕ ਸਾਹਿਤਕ ਅਤੇ ਸਿਆਸੀ ਚਿੰਤਨ ਉੱਤੇ ਕਾਫ਼ੀ ਅਸਰ ਪਾਇਆ।
ਜੀਵਨ
[ਸੋਧੋ]ਫ਼ਰਾਂਕੋ ਦਾ ਜਨਮ ਯੂਕਰੇਨੀ ਪਿੰਡ ਨਾਹੀਊਵੇਚੀ ਵਿੱਚ ਹੋਇਆ[1] ਜੋ ਉਸ ਸਮੇਂ ਆਸਟਰੀਅਨ ਸਲਤਨਤ ਦਾ ਹਿੱਸਾ ਸੀ। ਇਹ ਖਾਂਦੇ-ਪੀਂਦੇ ਘਰ ਨਾਲ ਸਬੰਧਿਤ ਸੀ ਜਿੱਥੇ ਇਹਨਾਂ ਕੋਲ ਨੌਕਰ ਵੀ ਸੀ ਅਤੇ ਇਹਨਾਂ ਕੋਲ ਲਗਭਗ 59 ਕਿੱਲੇ ਜ਼ਮੀਨ ਸੀ।[2]
ਹਵਾਲੇ
[ਸੋਧੋ]- ↑ ua/pls/z7502/A005?rdat1=17.07.2005&rf7571=19469 Облікова картка Archived 2013-08-01 at the Wayback Machine. (ਯੂਕਰੇਨੀ)
- ↑ Film about Ivan Franko by Sofia Chemerys, part 2 on ਯੂਟਿਊਬ