ਐੱਸਪੇਰਾਂਤੋ ਵਿਕੀਪੀਡੀਆ
ਸਾਈਟ ਦੀ ਕਿਸਮ | ਇੰਟਰਨੈੱਟ ਐਨਸਾਇਕਲੋਪੀਡੀਆ ਪ੍ਰਾਜੈਕਟ |
---|---|
ਉਪਲੱਬਧਤਾ | ਐੱਸਪੇਰਾਂਤੋਂ |
ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ |
ਵੈੱਬਸਾਈਟ | eo |
ਵਪਾਰਕ | ਨਹੀਂ |
ਰਜਿਸਟ੍ਰੇਸ਼ਨ | ਮਰਜ਼ੀ |
ਐੱਸਪੇਰਾਂਤੋਂ ਵਿਕੀਪੀਡੀਆ (ਐੱਸਪੇਰਾਂਤੋ: [Vikipedio en Esperanto] Error: {{Lang}}: text has italic markup (help), IPA: [vikipeˈdi.o en espeˈranto] or [Esperanta Vikipedio] Error: {{Lang}}: text has italic markup (help) [espeˈranta vikipeˈdi.o]) ਵਿਕੀਪੀਡੀਆ ਦਾ ਐੱਸਪੇਰਾਂਤੋਂ ਰੂਪ ਹੈ ਜੋ ਕਿ ਦਸੰਬਰ 2011 ਵਿੱਚ ਗਿਆਰਵੇਂ ਵਿਕੀਪੀਡੀਆ ਵਜੋਂ ਸ਼ੁਰੂ ਹੋਇਆ।[1][2] ਅਗਸਤ 2014 ਮੁਤਾਬਕ ਲੇਖਾਂ ਦੀ ਗਿਣਤੀ ਦੇ ਹਿਸਾਬ ਨਾਲ, 223,000 ਲੇਖਾਂ ਨਾਲ਼, ਇਹ 32ਵਾਂ-ਸਭ ਤੋਂ ਵੱਡਾ ਵਿਕੀਪੀਡੀਆ[3] ਅਤੇ ਕਿਸੇ ਘੜੀ ਹੋਈ ਭਾਸ਼ਾ ਦਾ ਸਭ ਤੋਂ ਵੱਡਾ ਵਿਕੀਪੀਡੀਆ ਸੀ।[4]
ਐੱਸਪੇਰਾਂਤੋ ਵਿਕੀਪੀਡੀਆ
[ਸੋਧੋ]ਅਗਸਤ 2014 ਮੁਤਾਬਕ ਐੱਸਪੇਰਾਂਤੋ ਵਿਕੀਪੀਡੀਆ ਤੇ 252 ਫ਼ੀਚਰ-ਲੰਬਾਈ ਦੇ ਲੇਖ (Elstaraj artikoloj)[5] ਅਤੇ 197 ਹੋਰ ਵਧੀਆ ਲੇਖ (Legindaj artikoloj) ਸਨ।[6]
ਐੱਸਪੇਰਾਂਤੋ ਭਾਈਚਾਰੇ ਵਿੱਚ ਪਛਾਣ
[ਸੋਧੋ]ਸਿਖਾਂਦਰੂ ਅਤੇ ਹੋਰ ਸਭ ਦਰਜੇ ਦੇ ਐੱਸਪੇਰਾਂਤੀਆਂ ਸਮੇਤ ਕਈ ਤਜਰਬੇਕਾਰ ਅਤੇ ਮੂਲ ਐੱਸਪੇਰਾਂਤੀ ਵੀ ਪ੍ਰਾਜੈਕਟ ਨਾਲ ਜੁੜੇ ਹੋਏ ਹਨ।
ਐੱਸਪੇਰਾਂਤੋ ਵਿਕੀਪੀਡੀਆ ਹੱਥ-ਕਿਤਾਬਾਂ
[ਸੋਧੋ]ਐੱਸਪੇਰਾਂਤੋ ਵਿਕੀਪੀਡੀਆ ਨੇ ਚਾਲੀ-ਸਫ਼ੇ ਦੀ ਇੱਕ ਨਿੱਕੀ ਕਿਤਾਬ, "ਵਿਕੀਪੀਡੀਆ: ਪ੍ਰੈਕਟੀਕਲ ਹੈਂਡਬੁੱਕ" ਵੀ ਬਣਾ ਕੇ ਪ੍ਰਕਾਸ਼ਿਤ ਕਰ ਚੁੱਕਿਆ ਹੈ ਜੋ ਆਨਲਾਈਨ ਵੇਚੀ ਜਾਂਦੀ ਹੈ।[7] ਇਸਦਾ ਮਕਸਦ ਨਵੇਂ ਵਰਤੋਕਾਰਾਂ ਨੂੰ ਐੱਸਪੇਰਾਂਤੋ ਵਿਕੀਪੀਡੀਆ ਨੂੰ ਸੋਧਣ ਸਬੰਧੀ ਜਾਣਕਾਰੀ ਅਤੇ ਸਲਾਹ ਦੇਣਾ ਹੈ। ਇਹ ਇਸ ਵੇਲੇ ਆਪਣੀ ਦੂਜੀ ਛਪਾਈ ਵਿੱਚ ਹੈ।
ਗੈਲਰੀ
[ਸੋਧੋ]-
ਮਈ 2007 ਵਿੱਚ Antwerp ਵਿੱਚ ਇੱਕ ਐੱਸਪੇਰਾਂਤੋ ਕਨਵੈਨਸ਼ਨ ਦੌਰਾਨ ਵਿਕੀਪੀਡੀਆ ਟ੍ਰੇਨਿੰਗ
-
ਇੱਕ ਲੱਖ ਲੇਖਾਂ ਲਈ ਯਾਦਗਾਰੀ ਲੋਗੋ (ਜੂਨ 2008)
-
ਡੇਢ ਲੱਖ ਲੇਖਾਂ ਲਈ ਯਾਦਗਾਰੀ ਲੋਗੋ (ਅਗਸਤ 2011)
-
ਦੋ ਲੱਖ ਲੇਖਾਂ ਲਈ ਯਾਦਗਾਰੀ ਲੋਗੋ (ਅਗਸਤ 2014)
ਬਾਹਰੀ ਲਿੰਕ
[ਸੋਧੋ]- ਐੱਸਪੇਰਾਂਤੋ ਵਿਕੀਪੀਡੀਆ ਫਰਮਾ:Eo icon
- ਐੱਸਪੇਰਾਂਤੋ ਵਿਕੀਪੀਡੀਆ ਮੋਬਾਇਲ ਵਰਜਨ ਫਰਮਾ:Eo icon
- Manual at Vikilibroj (ਵਿਕੀਬੁਕਸ) ਫਰਮਾ:Eo icon
- Libera Folio ਤੇ ਇੱਕ ਰਿਪੋਟ, ਮਾਰਚ 2008 ਫਰਮਾ:Eo icon
- ਯੂ-ਟਿਊਬ ਤੇ ਇੱਕ ਨਿੱਕੀ-ਵੀਡੀਓ ਫਰਮਾ:Eo icon
ਹਵਾਲੇ
[ਸੋਧੋ]- ↑ https://en.wikipedia.org/wiki/Wikipedia:Multilingual_monthly_statistics_(2001) Multilingual Monthly Statistics (2001) in the English Wikipedia
- ↑ "[Wikipedia-l] new language wikis". Retrieved 29 ਅਗਸਤ 2015.
- ↑ "List of Wikipedias". Retrieved 29 ਅਗਸਤ 2015.
- ↑ "List of Wikipedias by language group". Retrieved 29 ਅਗਸਤ 2015.
- ↑ "Vikipedio:Elstaraj artikoloj". Retrieved 29 August 2015.
- ↑ "Vikipedio:Legindaj artikoloj". Retrieved 29 August 2015.
- ↑ Vikipedio: praktika manlibro