ਸਮੱਗਰੀ 'ਤੇ ਜਾਓ

ਓਸੀਆਂ, ਜੋਧਪੁਰ

ਗੁਣਕ: 26°43′00″N 72°55′00″E / 26.7167°N 72.9167°E / 26.7167; 72.9167
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਸੀਆਂ
ਨਗਰ
ਓਸੀਆਂ ਮੰਦਰ
ਓਸੀਆਂ ਮੰਦਰ
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ ਰਾਜਸਥਾਨ" does not exist.
ਗੁਣਕ: 26°43′00″N 72°55′00″E / 26.7167°N 72.9167°E / 26.7167; 72.9167
CountryIndia
StateRajasthan
DistrictJodhpur
TehsilOsian
ਉੱਚਾਈ
323 m (1,060 ft)
ਆਬਾਦੀ
 (2001)
 • ਕੁੱਲ12,452
 • ਰੈਂਕ( 1) Jat(2) Rajput (3) Bishnoi
 • ਘਣਤਾ126/km2 (330/sq mi)
ਭਾਸ਼ਾਵਾਂ
ਸਮਾਂ ਖੇਤਰਯੂਟੀਸੀ+5:30 (IST)
PIN
342303
Telephone code+91-2922
ਵਾਹਨ ਰਜਿਸਟ੍ਰੇਸ਼ਨRJ-19

ਓਸੀਆਂ ਪੱਛਮੀ [ਭਾਰਤ] ਦੇ  [ਰਾਜਸਥਾਨ] ਰਾਜ [ਜੋਧਪੁਰ ਜ਼ਿਲ੍ਹਾ] ਦੇ ਵਿੱਚ ਸਥਿਤ ਇੱਕ ਪ੍ਰਾਚੀਨ ਨਗਰ ਹੈ। ਇਹ ਥਾਰ ਰੇਗਿਸਤਾਨ ਵਿੱਚ ਇੱਕ ਨਖਲਿਸਤਾਨ ਹੈ, ਅਤੇ ਇਸਨੂੰ ਆਪਣੇ ਮੰਦਰਾਂ ਕਰਕੇ  "ਰਾਜਸਥਾਨ ਦੇ ਖਜੁਰਾਹੋ" ਵਜੋਂ ਜਾਣਿਆ ਜਾਂਦਾ ਹੈ। ਇਹ ਨਗਰ ਇੱਕ ਗ੍ਰਾਮ ਪੰਚਾਇਤ[1] ਹੈ ਅਤੇ ਓਸੀਆਂ ਤਹਿਸੀਲ ਦਾ ਮੁੱਖ ਦਫ਼ਤਰ ਹੈ। ਇਹ ਜੋਧਪੁਰ ਵਿਖੇ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤਰ ਵੱਲ ਸੜਕ ਰਾਹੀਂ 69 ਕਿਲੋਮੀਟਰ (43 ਮੀਲ) ਦਾ ਸਫ਼ਰ ਹੈ, ਜੋ ਜੋਧਪੁਰ-ਬੀਕਾਨੇਰ ਹਾਈਵੇ ਤੋਂ ਪਾਸੇ ਵੱਲ ਹੱਟਵਾਂ ਹੈ।  

ਓਸੀਆਂ 8ਵੀਂ ਤੋਂ 11ਵੀਂ ਸਦੀ ਤੱਕ ਦੇ ਬਰਬਾਦ ਹੋਏ ਬ੍ਰਾਹਮਣੀ ਅਤੇ ਜੈਨ ਮੰਦਰਾਂ ਦੇ ਕਲਸਟਰ ਲਈ ਪ੍ਰਸਿੱਧ ਹੈ। ਇਹ ਨਗਰ  ਗੁੱਜਰ ਪ੍ਰਤੀਹਾਰ ਰਾਜਵੰਸ਼ ਦੇ ਸਮੇਂ ਮਾਰਵਾੜ ਦੇ ਰਾਜ ਦਾ ਇੱਕ ਵੱਡਾ ਧਾਰਮਿਕ ਕੇਂਦਰ ਸੀ।[2] ਸਮੂਹ ਵਿੱਚਲੇ 18 ਧਰਮ ਅਸਥਾਨਾਂ ਵਿਚੋਂ, ਸੂਰਿਆ ਮੰਦਿਰ ਅਤੇ ਬਾਅਦ ਵਿੱਚ ਕਾਲੀ ਮੰਦਿਰ, ਸਚਿਆ ਮਾਤਾ ਮੰਦਰ ਅਤੇ ਮਹਾਂਵੀਰ ਨੂੰ ਸਮਰਪਤ ਮੁੱਖ ਜੈਨ ਮੰਦਿਰ ਆਪਣੀ ਸ਼ਾਨ ਤੇ ਆਰਕੀਟੈਕਚਰ ਪੱਖੋਂ ਨਿਆਰੇ ਹਨ।  

ਇਹ ਸ਼ਹਿਰ ਘੱਟੋ ਘੱਟ ਗੁਪਤਾ ਕਾਲ ਤੋਂ ਇੱਕ ਵੱਡਾ ਵਪਾਰ ਕੇਂਦਰ ਸੀ। ਸੈਂਕੜੇ ਸਾਲ ਬ੍ਰਾਹਮਣਵਾਦ ਅਤੇ ਜੈਨ ਧਰਮ ਦਾ ਮੁੱਖ ਕੇਂਦਰ ਰਹਿੰਦੇ ਹੋਏ ਇਸਨੇ ਆਪਣੇ ਇਸ ਰੁਤਬੇ ਨੂੰ ਕਾਇਮ ਰੱਖਿਆ। ਇਹਦਾ ਅਚਾਨਕ ਅੰਤ ਹੋਇਆ ਜਦੋਂ 1195 ਵਿੱਚ ਗ਼ੋਰ ਦੇ ਮੁਹੰਮਦ ਦੀ ਸੈਨਾ ਨੇ ਨਗਰ ਤੇ ਹਮਲਾ ਕੀਤਾ। 

ਇਤਿਹਾਸ

[ਸੋਧੋ]
Kilometre ਨਿਸ਼ਾਨ

ਸਬੂਤ ਮਿਲਦੇ ਹਨ ਕਿ ਓਸੀਆਂ ਵਿੱਚ ਬਹੁਤ ਹੀ ਪੁਰਾਣੇ ਸਮੇਂ ਤੋਂ ਵਸੇਵਾ ਹੈ।ਇਸਦੇ ਪਹਿਲੇ ਨਾਵਾਂ ਵਿੱਚ  ਊਵਸੀਸਾਲਾ, ਉਕੇਸਾ ਅਤੇ ਅਪਕੇਸਾਪੁਰ-ਪਟਾਨਾ ਸ਼ਾਮਲ ਹਨ। ਆਪਣੇ ਮੁਢਲੇ ਇਤਿਹਾਸ ਵਿਚ, ਇਹ ਪਿੰਡ ਬ੍ਰਾਹਮਣਵਾਦ ਦਾ ਕੇਂਦਰ ਸੀ। ਗੁਪਤ ਕਾਲ ਦੇ ਦੌਰਾਨ ਇਹ ਊਠਾਂ ਦੇ ਕਾਫ਼ਲਿਆਂ ਲਈ ਇੱਕ ਮੁੱਖ ਅੱਡਾ ਸੀ।[3] ਗੁੱਜਰ ਪ੍ਰਤੀਹਾਰ ਰਾਜਵੰਸ਼ ਲਈ ਇਹ ਸ਼ਹਿਰ ਇੱਕ ਮਹੱਤਵਪੂਰਨ ਕੇਂਦਰ ਸੀ। ਪਰੰਪਰਾ ਦੱਸਦੀ ਹੈ ਕਿ ਕੁਝ ਸਮੇਂ ਲਈ ਛੱਡ ਦਿੱਤੇ ਜਾਣ ਦੇ ਬਾਅਦ, ਇਹ ਨਗਰ ਉਤਪਲਦੇਵ (ਅੰ. 900-950) ਨੇ ਮੁੜ-ਸਥਾਪਿਤ ਕੀਤਾ।ਉਤਪਲਦੇਵ ਧਰਮ ਤਬਦੀਲ ਕਰਕੇ ਜੈਨੀ ਬਣ ਗਿਆ, ਅਤੇ ਅਤੇ ਨਗਰ ਨੂੰ ਧਰਮ ਦਾ ਕੇਂਦਰ ਵਿੱਚ ਬਣਾ ਦਿੱਤਾ। ਹਾਲਾਂਕਿ, ਇਸ ਤੋਂ ਪਹਿਲਾਂ ਹੀ ਪਿੰਡ ਵਿੱਚ ਜੈਨ ਧਰਮ ਦੀ ਮੌਜੂਦਗੀ ਸੀ। ਨਗਰ ਇਸ ਸਮੇਂ ਅਮੀਰ ਅਤੇ ਸਫਲ ਸੀ। ਇਸ ਦੇ ਸਿਖਰ ਤੇ, ਇਸ ਨਗਰ ਵਿੱਚ ਇੱਕ ਸੌ ਤੋਂ ਵੱਧ ਜੈਨ ਮੰਦਰ ਸਨ।[4]

ਹਵਾਲੇ

[ਸੋਧੋ]
  1. 2011 Village Panchayat Code for Osian = 35850, "Reports of National Panchayat Directory: Village Panchayat Names of Osian, Jodhpur, Rajasthan". Ministry of Panchayati Raj, Government of India. Archived from the original on 2013-05-14. Retrieved 2017-11-18. {{cite web}}: Unknown parameter |dead-url= ignored (|url-status= suggested) (help)
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
  4. Kalia, p.1
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.