ਹਿਮਾਲਿਆ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਅੰਦਾਜ਼ ਅਤੇ ਪੰਜਾਬੀ ਸੁਧਾਰੀ; +ਹਵਾਲਾ
ਲਾਈਨ 17: ਲਾਈਨ 17:
==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਪਰਬਤੀ ਲੜੀਆਂ]]


[[af:Himalaja]]
[[af:Himalaja]]

12:26, 27 ਅਕਤੂਬਰ 2012 ਦਾ ਦੁਹਰਾਅ

ਤਿੱਬਤ ਕੋਲੋਂ ਵਿਖਦਾ ਮਾਊਂਟ ਐਵਰੈਸਟ, ਹਿਮਾਲਿਆ ਦਾ ਸਭ ਤੋਂ ਉੱਚਾ ਪਹਾੜ

ਹਿਮਾਲਿਆ (ਜਾਂ ਹਿਮਾਲਾ) ਇੱਕ ਪਰਬਤ ਲੜੀ ਹੈ ਜੋ ਭਾਰਤੀ ਉਪਮਹਾਂਦੀਪ ਨੂੰ ਮੱਧ ਏਸ਼ੀਆ ਅਤੇ ਤਿੱਬਤ ਨਾਲ਼ੋਂ ਵੱਖ ਕਰਦਾ ਹੈ। ਦੁਨੀਆਂ ਦੀਆਂ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਹਿਮਾਲਿਆ ਵਿੱਚ ਹੀ ਸਥਿਤ ਹਨ। ਦੁਨੀਆਂ ਦੇ ੧੦੦ ਸਭ ਤੋਂ ਉੱਚੇ ਸਿਖਰਾਂ ਵਿੱਚ ਇਸਦੀਆਂ ਅਨੇਕ ਚੋਟੀਆਂ ਹਨ। ਦੁਨੀਆਂ ਦੀ ਸਭ ਤੋਂ ਉੱਚੀ ਸਿਖਰ, ਸਾਗਰ ਮੱਥਾ ਜਾਂ ਮਾਊਂਟ ਐਵਰੈਸਟ, ਹਿਮਾਲਿਆ ਦਾ ਹੀ ਇੱਕ ਪਰਬਤ ਹੈ।

ਇਸ ਵਿੱਚ ੧੦੦ ਤੋਂ ਜ਼ਿਆਦਾ ਪਹਾੜ ਹਨ ਜੋ ੭੨੦੦ ਮੀਟਰ ਵਿੱਚ ਫੈਲੇ ਹੋਏ ਹਨ। ਇਹ ਸਾਰੇ ਪਹਾੜ ਛੇ ਦੇਸ਼ਾਂ ਦੀਆਂ ਸਰਹੱਦਾਂ ਨੂੰ ਛੂੰਹਦੇ ਹਨ। ਇਹ ਦੇਸ਼ ਹਨ ਨੇਪਾਲ, ਭਾਰਤ, ਭੂਟਾਨ, ਤਿੱਬਤ, ਅਫ਼ਗਾਨਿਸਤਾਨ ਅਤੇ ਪਾਕਿਸਤਾਨ। ਇਸਦੀਆਂ ਕੁਝ ਮੁੱਖ ਨਦੀਆਂ ਸਿੰਧ, ਗੰਗਾ, ਬ੍ਰਹਮਪੁੱਤਰ ਅਤੇ ਯਾਂਗਤੇਜ ਦਰਿਆ ਸ਼ਾਮਲ ਹਨ। ਹਿਮਾਲਿਆ ਰੇਂਜ ਵਿੱਚ ੧੫ ਹਜ਼ਾਰ ਤੋਂ ਜ਼ਿਆਦਾ ਗਲੇਸ਼ੀਅਰ ਹਨ ਜੋ ੧੨ ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ੭੦ ਕਿਲੋਮੀਟਰ ਲੰਮਾ ਸਿਆਚੀਨ ਗਲੇਸ਼ੀਅਰ ਦੁਨੀਆਂ ਦਾ ਦੂਜਾ ਸਭ ਤੋਂ ਲੰਮਾ ਗਲੇਸ਼ੀਅਰ ਹੈ।

ਹਿਮਾਲਿਆ ਵਿੱਚ ਸਾਗਰਮਾਥਾ ਹਿਮਾਲ, ਅੰਨਪੂਰਣਾ, ਗਣੇਏ, ਲਾਂਗਤੰਗ, ਮਾਨਸਲੂ, ਰੋਲਵਾਲਿੰਗ, ਜੁਗਲ, ਗੌਰੀਸ਼ੰਕਰ, ਕੁੰਭੂ, ਧੌਲਾਗਿਰੀ ਅਤੇ ਕੰਚਨਜੰਗਾ ਚੋਟੀਆਂ ਸ਼ਾਮਲ ਹਨ। ਇਸ ਪਰਬਤ ਲੜੀ ਵਿੱਚ ਕੁਝ ਮਹੱਤਵਪੂਰਣ ਧਾਰਮਿਕ ਥਾਂਵਾਂ ਵੀ ਹਨ ਜਿਹਨਾਂ ਵਿੱਚ ਹਰਦੁਆਰ, ਬਦਰੀਨਾਥ, ਕੇਦਾਰਨਾਥ, ਗੋਮੁਖ, ਦੇਵ ਪ੍ਰਯਾਗ, ਰਿਸ਼ੀਕੇਸ਼, ਮਾਊਂਟ ਕੈਲਾਸ਼, ਮਨਸਰੋਵਰ ਅਤੇ ਅਮਰਨਾਥ ਸ਼ਾਮਲ ਹਨ।

ਨਾਮ

ਹਿਮਾਲਿਆ ਜਾਂ ਹਿਮਾਲਾ ਦੋ ਸ਼ਬਦਾਂ ਹਿਮ ਅਤੇ ਆਲਾ ਤੋਂ ਮਿਲ ਕੇ ਬਣਿਆ ਹੈ, ਜਿਸਦਾ ਮਤਲਬ ਹੈ, ਬਰਫ਼ ਦਾ ਘਰ

ਅਹਿਮੀਅਤ

ਨੇਪਾਲ ਅਤੇ ਭਾਰਤ ਵਿੱਚ ਪਾਣੀ ਦੀ ਲੋੜ ਦੀ ਸਾਰਾ ਸਾਲ ਪੂਰਤੀ ਹਿਮਾਲਿਆ ਵਲੋਂ ਹੀ ਹੁੰਦੀ ਹੈ। ਪੀਣ ਵਾਲ਼ਾ ਪਾਣੀ ਅਤੇ ਖੇਤੀਬਾੜੀ ਦੇ ਇਲਾਵਾ ਦੇਸ਼ ਵਿੱਚ ਪਣਬਿਜਲੀ ਵੀ ਹਿਮਾਲਿਆ ਤੋਂ ਮਿਲਣ ਵਾਲ਼ੇ ਪਾਣੀ ਤੋਂ ਬਣਾਈ ਜਾਂਦੀ ਹੈ ਜਿਸ ਕਰਕੇ ਇਸਦਾ ਬਹੁਤ ਮਹੱਤਵ ਹੈ। ਪਾਣੀ ਤੋਂ ਬਿਨਾਂ ਇਸ ਤੋਂ ਬੇਸ਼ਕੀਮਤੀ ਜੜੀ ਬੂਟੀਆਂ ਵੀ ਮਿਲਦੀਆਂ ਹਨ।[1] ਸਾਲਾਂ ਤੋਂ ਇਹ ਵਿਦੇਸ਼ੀ ਹਮਲਿਆਂ ਤੋਂ ਭਾਰਤ ਦੀ ਰੱਖਿਆ ਕਰਦਾ ਆ ਰਿਹਾ ਹੈ। ਅਨੇਕ ਵਿਸ਼ਵਪ੍ਰਸਿੱਧ, ਸੁੰਦਰ ਸੈਰ ਥਾਂ ਇਸਦੀ ਗੋਦ ਵਿੱਚ ਬਸੇ ਹਨ, ਜੋ ਸੈਲਾਨੀਆਂ ਦਾ ਸਵਰਗ ਕਹਾਉਂਦੇ ਹਨ। ਪ੍ਰਾਚੀਨ ਕਾਲ ਤੋਂ ਹੀ ਇਸਨੂੰ ਨੇਪਾਲ ਅਤੇ ਭਾਰਤ ਦਾ ਗੌਰਵ ਵਰਗੀ ਸੰਗਿਆ ਦਿੱਤੀ ਜਾਂਦੀ ਹੈ। ਭਾਰਤੀ ਯੋਗੀਆਂ ਅਤੇ ਰਿਸ਼ੀਆਂ ਦੀ ਤਪੋਭੂਮੀ ਰਿਹਾ ਇਹ ਖੇਤਰ ਪਰਵਤਾਰੋਹੀਆਂ ਨੂੰ ਬਹੁਤ ਖਿੱਚਦਾ ਹੈ।

ਹਵਾਲੇ

  1. "ਵਿਆਗਰਾ ਹਾਸਲ ਕਰਨ ਦੇ ਚੱਕਰ ਵਿਚ ਹਿਮਾਲਿਆ ਦੇ ਹਰੇ-ਭਰੇ ਇਲਾਕੇ ਹੋ ਰਹੇ ਨੇ ਪ੍ਰਦੂਸ਼ਨ ਦਾ ਸ਼ਿਕਾਰ". ਰੋਜ਼ਾਨਾ ਹਮਦਰਦ. ਅਗਸਤ ੧੦, ੨੦੧੨. Retrieved ਅਕਤੂਬਰ ੨੭, ੨੦੧੨. {{cite web}}: Check date values in: |accessdate= and |date= (help); External link in |publisher= (help)