ਗਾਮਲਾ ਬਰੋਨ
ਗਾਮਲਾ ਬਰੋਨ | |
---|---|
ਗੁਣਕ | 63°49′30″N 20°14′57″E / 63.82500°N 20.24917°E |
ਲੰਘਕ | ਪੈਦਲ, ਸਾਇਕਲ[1] |
ਕਰਾਸ | ਉਮੇ ਨਦੀ |
ਥਾਂ | ਊਮਿਆ, ਸਵੀਡਨ |
ਵਿਸ਼ੇਸ਼ਤਾਵਾਂ | |
ਸਮੱਗਰੀ | ਸਟੀਲ |
ਟਿਕਾਣਾ | |
ਗਾਮਲਾ ਬਰੋਨ (ਪੁਰਾਣਾ ਪੁਲ) ਊਮਿਆ ਦਾ ਸਭ ਤੋਂ ਪੁਰਾਣਾ ਪੁਲ ਹੈ ਜੋ ਉਮੇ ਨਦੀ ਦੇ ਉੱਤੋਂ ਲੰਘਦਾ ਹੈ ਅਤੇ ਜਿਸਦੀ ਲੰਬਾਈ 301 ਮੀਟਰ ਹੈ।
ਇਤਿਹਾਸ
[ਸੋਧੋ]ਜਦ ਊਮਿਆ ਵਿੱਚ ਕੋਈ ਪੁਲ ਨਹੀਂ ਸੀ ਤਾਂ ਇਥੋਂ ਦੇ ਲੋਕ ਸਰਦੀਆਂ ਵਿੱਚ ਬਰਫ਼ ਦੇ ਰਸਤਿਆਂ ਰਾਹੀਂ ਅਤੇ ਬਾਕੀ ਰੁੱਤਾਂ ਵਿੱਚ ਕਿਸ਼ਤੀਆਂ ਦੀ ਮਦਦ ਨਾਲ ਪਾਰ ਕਰਦੇ ਸੀ।[2]
ਫਿਨਿਸ਼ ਜੰਗ ਦੌਰਾਨ ਜਦੋਂ ਰੂਸ ਨੇ ਦੂਜੀ ਵਾਰ ਊਮਿਓ ਉੱਤੇ ਕਬਜ਼ਾ ਕੀਤਾ ਤਾਂ 1809 ਵਿੱਚ ਰੂਸੀਆਂ ਨੇ ਨਦੀ ਪਾਰ ਕਰਨ ਲਈ ਇੱਕ ਤੈਰਦਾ ਪੁਲ ਬਣਾਇਆ ਸੀ। ਹਾਲਾਂਕਿ, ਉਹ ਪੁਲ ਹੜ੍ਹ ਆਉਣ ਉੱਤੇ ਨਸ਼ਟ ਹੋ ਗਿਆ ਸੀ।[3]
ਊਮੇ ਨਦੀ ਦੇ ਪਾਰ ਇੱਕ ਪੁਲ ਬਣਾਉਣਾ ਬਹੁਤ ਹੀ ਮਹਿੰਗਾ ਕਾਰਜ ਮੰਨਿਆ ਜਾਂਦਾ ਸੀ ਪਰ ਜਦੋਂ ਗੁਸਤਾਫ਼ ਮੁੰਥ 1856 ਅਤੇ 1858 ਵਿੱਚ ਗਵਰਨਰ ਬਣੇ ਤਾਂ ਉਹਨਾ ਦਾ ਇਸ ਵਿੱਚ ਰੁਝਾਨ ਬਣਿਆ। ਉਹਨਾਂ ਨੇ ਹਦਾਇਤ ਦਿੱਤੀ ਕੇ ਖੋਜ ਕਰ ਕੇ ਵੇਖਿਆ ਜਾਵੇ ਕਿ ਕਿਸ ਸਥਾਨ ਉੱਤੇ ਪੁਲ ਬਣਾਉਣਾ ਸਭ ਤੋਂ ਉਚਿਤ ਹੋਵੇਗਾ, ਇਸ ਦੀਆਂ ਤਸਵੀਰਾਂ ਬਣਾਈਆਂ ਜਾਣ ਅਤੇ ਇਸ ਦੇ ਖਰਚੇ ਦਾ ਅਨੁਮਾਨ ਲਗਾਇਆ ਜਾਵੇ। ਖੋਜ ਕਰਨ ਤੋਂ ਬਾਅਦ ਇਹ ਸੰਕੇਤ ਮਿਲੇ ਕਿ ਸ਼ਹਿਰ ਦੇ ਬਾਹਰ ਇੱਕ ਜਗ੍ਹਾ ਉੱਤੇ ਪੁਲ ਬਣਾਉਣਾ ਉਚਿਤ ਰਹੇਗਾ। ਇਸ ਦੇ ਖਰਚੇ ਦਾ ਅਨੁਮਾਨ 65,450 ਕਰੋਨੋਰ ਲਗਾਇਆ ਗਿਆ ਅਤੇ ਮਜਦੂਰੀ ਨੂੰ ਵਿੱਚ ਜੋੜਕੇ ਇਹ 86,000 ਕਰੋਨੋਰ ਹੋਵੇਗਾ।[3]
1863 ਵਿੱਚ ਇਹ ਪੁਲ ਖੋਲਿਆ ਗਿਆ ਅਤੇ ਲੰਬੇ ਸਮੇਂ ਲਈ ਪੁਲ ਪਾਰ ਕਰਨ ਲਈ ਯਾਤਰੀਆਂ ਨੂੰ ਪੈਸੇ ਦੇਣੇ ਪੈਂਦੇ ਸਨ।
ਹਵਾਲੇ
[ਸੋਧੋ]- ↑ Göransson, Håkan (9 February 2010). "Umeås historia 1810—1896". Umeå Municipality. Archived from the original on 23 ਜੂਨ 2015. Retrieved 15 April 2014.
{{cite web}}
: Unknown parameter|dead-url=
ignored (|url-status=
suggested) (help) - ↑ Olsson Lars Gunnar, Haugen Susanne, Edlund Lars-Erik, Tedebrand Lars-Göran, ed. (2013). Umeå 1314-2014: 100 berättelser om 700 år. Skrifter / utgivna av Johan Nordlander-sällskapet, 0348-6664 ; 30. Skellefteå: Artos & Norma. p. 103. ISBN 9789175806686. libris=14803107.
{{cite book}}
: CS1 maint: multiple names: editors list (link) - ↑ 3.0 3.1 Steckzén, Birger (1981[1922]). Umeå stads historia 1588-1888. Norrländska skrifter, 0349-3202 ; 6 (Facs.-utg. /personreg. har utarbetats av Saga Edstedt och ortreg. av Gun och Kurt Boberg ; med en efterskrift av Erik Thelaus ed.). Umeå: Två förläggare. pp. 339 & 439-441. ISBN 91-85920-05-3. libris=7753338.
{{cite book}}
: Check date values in:|year=
(help)CS1 maint: year (link)