ਗਾਰਜੀਆਸ
ਗਾਰਜੀਆਸ | |
---|---|
ਜਨਮ | ਲਗਭਗ 485 ਈ.ਪੂ. |
ਮੌਤ | ਲਗਭਗ 380 ਈ.ਪੂ. |
ਕਾਲ | ਪੂਰਵ-ਸੁਕਰਾਤ ਦਰਸ਼ਨ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਸੋਫੀਵਾਦ |
ਮੁੱਖ ਰੁਚੀਆਂ | ਅੰਟੋਲੌਜੀ, ਐਪਿਸਟੇਮੌਲੌਜੀ, ਵਖਿਆਨ-ਕਲਾ, ਨੈਤਿਕ ਸਾਪੇਖਵਾਦ |
ਮੁੱਖ ਵਿਚਾਰ | ਪੈਰਾਡੌਕਸੋਲੌਜੀਆ (Paradoxologia) |
ਪ੍ਰਭਾਵਿਤ ਕਰਨ ਵਾਲੇ | |
ਗਾਰਜੀਆਸ (/ˈɡɔːrdʒiəs/;[1] ਯੂਨਾਨੀ: Γοργίας, ਪੁਰਾਤਨ ਯੂਨਾਨੀ: [ɡorɡíaːs]; ਲ. 485 – ਲ. 380 ਈ.ਪੂ.[2]) ਇੱਕ ਯੂਨੀਨੀ ਸੋਫ਼ਿਸਟ, ਸਿਸੇਲੀਓਟ, ਪੂਰਵ-ਸੁਕਰਾਤ ਦਾਰਸ਼ਨਿਕ ਸੀ ਅਤੇ ਵਿਆਖਿਅਕ ਸੀ। ਉਹ ਸਿਸਿਲੀ ਵਿੱਚ ਲੈਂਤੀਨੀ ਵਿੱਚ ਪੈਦਾ ਹੋਇਆ ਸੀ। ਪ੍ਰੋਟਾਗੋਰਸ ਦੇ ਨਾਲ ਉਹ ਸੋਫ਼ਿਸਟਾਂ ਦੀ ਪਹਿਲੀ ਪੀੜ੍ਹੀ ਵਿੱਚੋਂ ਇੱਕ ਸੀ। ਬਹੁਤ ਸਾਰੇ ਡੌਕਸੋਗ੍ਰਾਫ਼ਰ ਮੰਨਦੇ ਹਨ ਕਿ ਉਹ ਐਮਪੈਡੋਕਲੀਜ਼ ਦਾ ਚੇਲਾ ਸੀ, ਹਾਲਾਂਕਿ ਉਮਰ ਵਿੱਚ ਉਹ ਉਸ ਤੋਂ ਬਹੁਤ ਘੱਟ ਛੋਟਾ ਸੀ। "ਹੋਰਾਂ ਸੋਫ਼ਿਸਟਾਂ ਦੇ ਵਾਂਗ, ਉਹ ਘੁਮੱਕੜ ਸੀ ਅਤੇ ਉਹ ਵੱਖ-ਵੱਖ ਸ਼ਹਿਰਾਂ ਵਿੱਚ ਗਿਆ। ਉਸਨੇ ਮਹਾਨ ਯੂਨਾਨੀ ਕੇਂਦਰਾਂ ਜਿਵੇਂ ਕਿ ਓਲੰਪੀਆ ਅਤੇ ਡੈਲਫੀ ਵਿੱਚ ਜਾ ਕੇ ਆਪਣੇ ਹੁਨਰ ਦੀ ਪ੍ਰਦਰਸ਼ਨੀ ਕੀਤੀ, ਅਤੇ ਉਸਨੇ ਆਪਣੇ ਨਿਰਦੇਸ਼ਾਂ ਅਤੇ ਪ੍ਰਦਰਸ਼ਨਾਂ ਤੋਂ ਫ਼ੀਸ ਵੀ ਲਈ। ਉਸਦੀ ਪ੍ਰਦਰਸ਼ਨੀਆਂ ਦੀ ਇੱਕ ਖ਼ਾਸ ਗੱਲ ਇਹ ਸੀ ਕਿ ਉਹ ਦਰਸ਼ਕਾਂ ਤੋਂ ਫੁਟਕਲ ਸਵਾਲ ਪੁੱਛਦਾ ਰਹਿੰਦਾ ਸੀ ਅਤੇ ਬਿਨ੍ਹਾਂ ਕਿਸੇ ਤਿਆਰੀ ਦੇ ਫ਼ੌਰਨ ਜਵਾਬ ਦਿੰਦਾ ਸੀ।"[3] ਉਸਨੂੰ ਗਾਰਜੀਅਸ ਨਹਿਲਵਾਦੀ ਕਿਹਾ ਜਾਂਦਾ ਸੀ ਹਾਲਾਂਕਿ ਇਸ ਵਿਸ਼ੇਸ਼ਣ ਨਾਲ ਉਸਦੇ ਦਰਸ਼ਨ ਨੂੰ ਲੈ ਕੇ ਮੱਤਭੇਦ ਹਨ।[4][5][6][7]
ਉਸਦੀ ਮੁੱਖ ਮਾਨਤਾ ਦਾ ਦਾਅਵਾ ਇਹ ਹੈ ਕਿ ਉਸਨੇ ਆਪਣੇ ਜੱਦੀ ਪਿੰਡ ਸਿਸਿਲੀ ਤੋਂ ਐਟੀਕਾ ਤੱਕ ਵਖਿਆਨ-ਕਲਾ ਨੂੰ ਲੈ ਕੇ ਗਿਆ, ਅਤੇ ਉਸਨੇ ਸਾਹਿਤਿਕ ਵਾਰਤਕ ਦੇ ਤੌਰ 'ਤੇ ਐਟਿਕ ਯੂਨਾਨੀ ਦੇ ਫੈਲਾਅ ਵਿੱਚ ਵੀ ਬਹੁਤ ਯੋਗਦਾਨ ਪਾਇਆ ਹੈ।
ਜੀਵਨ
[ਸੋਧੋ]ਗਾਰਜੀਆਸ ਲੈਂਟੀਨੀ ਵਿੱਚ ਪੈਦਾ ਹੋਇਆ ਸੀ ਜਿਹੜੀ ਕਿ ਸਿਸਿਲੀ ਦੀ ਇੱਕ ਯੂਨਾਨੀ ਕਲੋਨੀ ਸੀ, ਜਿਸਨੂੰ ਆਮ ਤੌਰ 'ਤੇ ਸਪਾਰਟਨ ਵਿਆਖਿਅਕਾਂ ਦਾ ਘਰ ਵੀ ਕਿਹਾ ਜਾਂਦਾ ਸੀ। ਇਹ ਜਾਣਕਾਰੀ ਮਿਲਦੀ ਹੈ ਕਿ ਗਾਰਜੀਆਸ ਦੇ ਪਿਤਾ ਦਾ ਨਾਮ ਚਾਰਮੰਤੀਦੇਸ ਸੀ ਅਤੇ ਉਸਦਾ ਇੱਕ ਭਰਾ ਸੀ ਜਿਸਦਾ ਨਾਮ ਹੇਰੋਡੀਕਸ ਸੀ, ਉਸਦੀ ਇੱਕ ਭੈਣ ਸੀ ਜਿਸਨੇ ਡੈਲਫੀ ਵਿੱਚ ਗਾਰਜੀਆਸ ਨੂੰ ਇੱਕ ਬੁੱਤ ਸਮਰਪਿਤ ਕੀਤਾ ਸੀ।
ਉਹ 427 ਈ.ਪੂ. ਵਿੱਚ ਲਗਭਗ 60 ਸਾਲਾਂ ਦਾ ਸੀ ਜਦੋਂ ਉਸਨੂੂੰ ਲੋਕਾਂ ਦੁਆਰਾ ਏਥਨਜ਼ ਭੇਜ ਦਿੱਤਾ ਗਿਆ ਸੀ। ਇਸ ਪਿੱਛੋਂ ਉਹ ਏਥਨਜ਼ ਵਿੱਚ ਹੀ ਰਹਿਣ ਲੱਗਾ ਕਿਉਂਕਿ ਉਸਨੂੰ ਉੱਥੇ ਬਹੁਤ ਪ੍ਰਸਿੱਧੀ ਮਿਲ ਗਈ ਸੀ ਅਤੇ ਇਸ ਤੋਂ ਇਲਾਵਾ ਉਸਨੂੰ ਉਸਦੇ ਪ੍ਰਦਰਸ਼ਨਾਂ ਅਤੇ ਵਿਖਿਆਨਾਂ ਦੇ ਕਾਰਨ ਲਾਭ ਵੀ ਹੋਣਾ ਸ਼ੁਰੂ ਹੋ ਗਿਆ ਸੀ। ਅਰਸਤੂ ਦੇ ਅਨੁਸਾਰ, ਉਸਦੇ ਵਿਦਿਆਰਥੀਆਂ ਵਿੱਚ ਆਈਸੋਕਰੇਟਸ ਸ਼ਾਮਿਲ ਸੀ। ਇਸ ਤੋਂ ਇਲਾਵਾ ਹੋਰਾਂ ਲੋਕਾਂ ਵੱਲੋਂ ਹੋਰ ਵਿਦਿਆਰਥੀਆਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਸਨ ਜਿਵੇਂ ਕਿ ਸੂਦਾ ਦੁਆਰਾ ਪੈਰੀਕਲਸ, ਪੋਲਸ ਅਤੇ ਆਲਸੀਦਮਸ ਅਤੇ ਦਿਓਜੇਨਸ ਲਾਏਰਤੀਅਸ ਦੁਆਰਾ ਐਂਤਿਸਥੀਨਸ ਦਾ ਨਾਮ ਦੱਸਿਆ ਗਿਆ ਹੈ।[8] ਫੀਲੋਸਟ੍ਰਾਟਸ ਦੇ ਅਨੁਸਾਰ ਮੈਂ ਸਮਝਦਾ ਹਾਂ ਕਿ ਉਸਨੇ ਬਹੁਤ ਸਾਰੇ ਪ੍ਰਸਿੱਧ ਲੋਕਾਂ ਦਾ ਧਿਆਨ ਖਿੱਚਿਆ ਜਿਹਨਾਂ ਵਿੱਚ ਕ੍ਰੀਟੀਅਸ ਅਤੇ ਆਲਸੀਬੀਆਦੇਸ ਸ਼ਾਮਿਲ ਸਨ, ਜਿਹੜੇ ਕਿ ਨੌਜਵਾਨ ਸਨ, ਅਤੇ ਥੂਸੀਡਾਈਡਸ ਅਤੇ ਪੈਰੀਕਲਸ ਜਿਹੜੇ ਕਿ ਬਜ਼ੁਰਗ ਸਨ। ਇਸ ਤੋਂ ਇਲਾਵਾ ਅਗਾਥਨ ਜਿਹੜਾ ਕਿ ਇੱਕ ਤਰਾਸਦੀ ਕਵੀ ਸੀ, ਉਸਦਾ ਮੁਰੀਦ ਸੀ ਅਤੇ ਉਸਦੇ ਛੰਦਾਂ ਵਿੱਚ ਗਾਰਜੀਆਸ ਦੀ ਝਲਕ ਵੀ ਮਿਲਦੀ ਹੈ।[9]
ਹਵਾਲੇ
[ਸੋਧੋ]- ↑ "Gorgias" entry in Collins English Dictionary.
- ↑ Oxford Classical Dictionary, 3rd. ed. s.v. "Gorgias" (Oxford, 1996)
- ↑ W. K. C. Guthrie, The Sophists (New York: Cambridge University Press, 1971), p. 270.
- ↑ J. Radford Thomson (1887). A dictionary of philosophy in the words of philosophers. Reeves and Turner. p. 225.
- ↑ Rosenkrantz, G. (2002). The Possibility of Metaphysics: Substance,।dentity, and Time*. Philosophy and Phenomenological Research, 64(3), 728-736.
- ↑ Gronbeck, B. E. (1972). Gorgias on rhetoric and poetic: A rehabilitation. Southern Journal of Communication, 38(1), 27-38.
- ↑ Caston, V. (2002). Gorgias on Thought and its Objects. Presocratic philosophy: Essays in honor of Alexander Mourelatos.
- ↑ Aristotle, fr. 130 Rose = Quintilian 3.1.13.
- ↑ Lives of the Sophists 1.9, trans. George Kennedy in The Older Sophists, ed. R.K. Sprague (Columbia, S.C., 1972), p. 31.
ਬਾਹਰਲੇ ਲਿੰਕ
[ਸੋਧੋ]- ਫਰਮਾ:Wikisourcelang-inline
- Encomium on Helen: Greek text Archived 2010-06-02 at the Wayback Machine. and English translation Archived 2008-01-03 at the Wayback Machine.
- Gorgias Archived 2007-08-15 at the Wayback Machine., selected texts (from Plato's Gorgias) in Greek (with German translation and vocabulary notes)
- Gorgias, entry in the Internet Encyclopedia of Philosophy
- On the Nonexistent in Sextus Empiricus, Adv. Ac. VII, 65-87
- Encomium on Helen: public domain audiobook Archived 2008-01-20 at the Wayback Machine.
- Mappa concettuale del ragionamento di Gorgia (Italian) Archived 2018-04-30 at the Wayback Machine.
- Works by or about ਗਾਰਜੀਆਸ at Internet Archive
- Works by ਗਾਰਜੀਆਸ at LibriVox (public domain audiobooks)